ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਕਰਨ ਵਾਲੇ 2 ਮਿਲਾਵਟਖੋਰਾਂ ਨੂੰ ਕੀਤਾ 2.5 ਲੱਖ ਰੁਪਏ ਦਾ ਜੁਰਮਾਨਾ
- 23 Views
- kakkar.news
- October 16, 2025
- Punjab
ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਕਰਨ ਵਾਲੇ 2 ਮਿਲਾਵਟਖੋਰਾਂ ਨੂੰ ਕੀਤਾ 2.5 ਲੱਖ ਰੁਪਏ ਦਾ ਜੁਰਮਾਨਾ
ਫਿਰੋਜ਼ਪੁਰ, 16 ਅਕਤੂਬਰ 2025 (ਸਿਟੀਜਨਜ਼ ਵੋਇਸ)
ਪੰਜਾਬ ਸਰਕਾਰ ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਸਟੈਡਰਡ ਐਕਟ 2006 ਤਹਿਤ ਸਖਤ ਕਾਰਵਾਈ ਕਰਦੇ ਹੋਏ ਬਾ-ਅਦਾਲਤ ਮੇਜਰ ਅਮਿਤ ਸਰੀਨ, ਪੀ.ਸੀ.ਐੱਸ ਐਡਜੂਡੀਕੇਟਿੰਗ ਅਫਸਰ-ਕਮ- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਵੱਲੋ ਖਾਣ ਪੀਣ ਦੀਆਂ ਵਸਤੁਆਂ ਵਿੱਚ ਮਿਲਾਵਟ ਕਰਨ ਵਾਲੇ 2 ਮਿਲਾਵਟਖੋਰਾਂ ਨੂੰ 2.5 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ|
ਫੂਡ ਸੇਫਟੀ ਅਫਸਰ ਡਾ. ਸਰਬਜੀਤ ਕੌਰ ਨੇ ਦੱਸਿਆ ਕਿ ਗੋਬਿੰਦ ਰਾਮ ਪੁੱਤਰ ਰਮੇਸ਼ਵਰ ਲਾਲ ਅੰਮ੍ਰਿਤਸਰ ਗੇਟ ਫਿਰੋਜ਼ਪੁਰ ਸ਼ਹਿਰ ਪਾਸੋ ਖੋਆ ਬਰਫ਼ੀ ਦਾ ਸੈਂਪਲ 24 ਜਨਵਰੀ 2024 ਭਰਿਆ ਗਿਆ ਸੀ, ਜਿਸ ਤੇ ਫੈਸਲਾ ਸਣਾਉਦੇ ਹੋਏ ਮਾਨਯੋਗ ਅਦਾਲਤ ਵੱਲੋ ਇੱਕ ਲੱਖ ਪੰਜਾਹ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਵਿਜੇ ਕੁਮਾਰ ਪੁੱਤਰ ਦਰਸ਼ਨ ਲਾਲ, ਮੈਸ: ਬਾਵਾ ਸਵੀਟ, ਮੱਲਵਾਲ ਰੋਡ, ਫਿਰੋਜ਼ਪੁਰ ਸ਼ਹਿਰ ਪਾਸੋ ਖੋਆ ਬਰਫ਼ੀ ਦਾ ਸੈਂਪਲ 11 ਅਕਤੂਬਰ 2023 ਨੂੰ ਭਰਿਆ ਗਿਆ ਸੀ ਜੋ ਸੈਂਪਲ ਫੇਲ ਹੋਣ ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਤਾਂ ਜੋ ਜ਼ਿਲ੍ਹੇ ਅੰਦਰ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਖੋਰੀ ਨੂੰ ਰੋਕਿਆ ਜਾ ਸਕੇ।