ਪਿੰਡ ਅਵਾਨ ‘ਚ ਗੋਲੀਬਾਰੀ — ਇਕ ਦੀ ਮੌਤ, ਇਕ ਗੰਭੀਰ ਜ਼ਖਮੀ
- 69 Views
- kakkar.news
- October 22, 2025
- Crime Punjab
ਪਿੰਡ ਅਵਾਨ ‘ਚ ਗੋਲੀਬਾਰੀ — ਇਕ ਦੀ ਮੌਤ, ਇਕ ਗੰਭੀਰ ਜ਼ਖਮੀ
ਫਿਰੋਜ਼ਪੁਰ 22 ਅਕਤੂਬਰ 2025 (ਸਿਟੀਜਨਜ਼ ਵੋਇਸ)
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ, ਸੁਖਪ੍ਰੀਤ ਕੌਰ ਵਾਸੀ ਅਵਾਨ ਦਾ ਪਤੀ ਕਲਗਾ ਸਿੰਘ (ਉਮਰ 40 ਸਾਲ) ਅਤੇ ਉਸਦਾ ਪੁੱਤਰ ਸੁਭਾ 20 ਅਕਤੂਬਰ ਨੂੰ ਖੇਤਾਂ ਦਾ ਗੇੜਾ ਮਾਰਣ ਗਏ ਸਨ। ਇਸ ਦੌਰਾਨ ਮੁਖਤਿਆਰ ਪੁੱਤਰ ਉਜਾਗਰ ਸਿੰਘ,ਰਣਜੀਤ ਪੁੱਤਰ ਮੁਖਤਿਆਰ ਸਿੰਘ,ਬਲਜੀਤ ਕੋਰ ਪਤਨੀ ਰਣਜੀਤ ਸਿੰਘ,ਹਰਜਿੰਦਰ ਕੋਰ ਪਤਨੀ ਮੁਖਤਿਆਰ ਸਿੰਘ ਵਾਸੀਆਨ ਅਵਾਨ
ਅਤੇ ਇੱਕ ਨਾਮਲੂਮ ਵਿਅਕਤੀਆਂ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਹ ਘਰ ਵਾਪਸ ਆ ਗਏ। ਸ਼ਾਮ ਲਗਭਗ 5:30 ਵਜੇ, ਕਲਗਾ ਸਿੰਘ ਆਪਣੇ ਭਣਵਈ ਲਵਪ੍ਰੀਤ ਸਿੰਘ ਨਾਲ ਮਿਲ ਕੇ ਸਰਪੰਚ ਨੂੰ ਲੈਣ ਜਾ ਰਿਹਾ ਸੀ। ਇਸ ਦੌਰਾਨ ਗੋਲੀ ਚਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਸੁਖਪ੍ਰੀਤ ਕੌਰ ਬਾਹਰ ਨਿਕਲੀ ਤਾਂ ਉਸਨੇ ਦੇਖਿਆ ਕਿ ਮੁਖਤਿਆਰ ਸਿੰਘ ਨੇ ਪਿਸਤੋਲ ਨਾਲ ਕਲਗਾ ਸਿੰਘ ਅਤੇ ਲਵਪ੍ਰੀਤ ਸਿੰਘ ‘ਤੇ ਗੋਲੀ ਚਲਾ ਦਿੱਤੀ। ਦੋਵਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਕਲਗਾ ਸਿੰਘ ਦੀ ਮੌਤ ਹੋ ਗਈ। ਲਵਪ੍ਰੀਤ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਕਾਲਗਾ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਵੱਲੋ ਦਰਜ ਕਰਾਏ ਗਏ ਬਿਆਨਾਂ ਤਹਿਤ ਥਾਣਾ ਲੱਖੋ ਕੇ ਬਹਿਰਾਮ ਵਿਖੇ ਅਸਲਾ ਐਕਟ ਅਤੇ ਇਰਾਦਾ ਕਤਲ ਤੋਂ ਇਲਾਵਾ ਅਲੱਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਆਰੋਪੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

- October 22, 2025
ਪਿੰਡ ਅਵਾਨ ‘ਚ ਗੋਲੀਬਾਰੀ — ਇਕ ਦੀ ਮੌਤ, ਇਕ ਗੰਭੀਰ ਜ਼ਖਮੀ
- October 21, 2025