Trending Now
#ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ – ਡਿਪਟੀ ਕਮਿਸ਼ਨਰ
#ਅਮਨ ਸ਼ਾਂਤੀ ਲਈ ਆਪਣੀਆਂ ਅਦੁੱਤੀਆਂ ਸ਼ਹਾਦਤਾਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ- ਐੱਸ. ਐੱਸ.ਪੀ.
#ਪਿੰਡ ਕੜਮਾ ’ਚ ਭਿਆਨਕ ਧਮਾਕਾ: ਤਿੰਨ ਜ਼ਖਮੀ, ਘਰ ਉੱਡਿਆ – ਪੋਟਾਸ਼ ਦੇ ਫਟਣ ਦੀ ਆਸ਼ੰਕਾ
#आरपीएफ ने 43 लाख से अधिक का सामान लौटाया, 143 बच्चों को परिवार से मिलवाया।
#ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ ਮਾਹ ਸਫਲਤਾ ਪੂਰਵਕ ਸੰਪਨ
#ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਸ਼ੁਰੂ
#SBI ਨੇ ਬਲਾਈਂਡ ਹੋਮ ਨੂੰ ਮਦਦ ਦਾ ਹੱਥ ਵਧਾਇਆ, CSR ਤਹਿਤ ਫਰਨੀਚਰ ਦਾਨ ਕੀਤਾ
#ਪੈਂਡਿੰਗ ਡੀ.ਏ. ਅਤੇ ਹੋਰ ਵਿੱਤੀ ਮੰਗਾਂ ਨਾ ਹੱਲ ਕਰਨ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਹੀਂ ਦਿੱਤਾ ਰੋਸ ਪੱਤਰ
#ਜ਼ਿਲ੍ਹੇ ਵਿੱਚ ਪਸ਼ੂਆਂ ਦੇ ਮੂੰਹ-ਖੁਰ ਦੀ ਬਿਮਾਰੀ ਦੇ ਬਚਾਅ ਲਈ ਟੀਕਾ ਕਰਨ ਦੀ ਮੁਹਿੰਮ ਦੀ ਸ਼ੁਰੂਆਤ
#ਮਾਨਵਤਾ ਦੀ ਸੇਵਾ ਲਈ “ਯੈੱਸ ਮੈਨ” ਵਿਪੁਲ ਨਾਰੰਗ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਕੀਤਾ ਗਿਆ ਸਨਮਾਨਿਤ
ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ – ਡਿਪਟੀ ਕਮਿਸ਼ਨਰ
- 29 Views
- kakkar.news
- October 21, 2025
- Punjab
ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ – ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 21 ਅਕਤੂਬਰ 2025 (ਸਿਟੀਜਨਜ਼ ਵੋਇਸ)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ, ਤਾਂ ਜੋ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਕਿਸਾਨਾਂ ਨੂੰ ਮਸ਼ੀਨੀ ਸਾਧਨਾਂ ਜਿਵੇਂ ਮਲਚਰ, ਹੈਪੀ ਸੀਡਰ ਅਤੇ ਆਰਐਮਬੀ ਪਲਾਓ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤ ਵਿੱਚ ਹੀ ਮਿਸ਼ਰਣ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਬਲਾਕ ਜੀਰਾ ਦੇ ਪਿੰਡ ਬੰਡਾਲਾ ਵਿੱਚ ਕਿਸਾਨ ਨਸੀਬ ਸਿੰਘ ਪੁੱਤਰ ਮਾਨ ਸਿੰਘ ਵੱਲੋਂ 10 ਏਕੜ ਖੇਤਰ ਵਿੱਚ ਬਿਨਾਂ ਅੱਗ ਲਗਾਏ ਖੇਤ ਦੀ ਤਿਆਰੀ ਕਰਕੇ ਕਣਕ ਦੀ ਬਿਜਾਈ ਲਈ ਮਿਸਾਲ ਕਾਇਮ ਕੀਤੀ ਗਈ। ਖੇਤੀਬਾੜੀ ਵਿਭਾਗ ਬਲਾਕ ਜੀਰਾ ਵੱਲੋਂ ਪਿੰਡ ਵਾਸੀਆਂ ਨੂੰ ਵੀ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਗਿਆ।
ਇਸੇ ਤਰ੍ਹਾਂ ਪਿੰਡ ਗੱਟੀ ਅਜੈਬ ਸਿੰਘ ਵਾਲਾ (ਬਲਾਕ ਗੁਰੂਹਰਸਹਾਏ) ਵਿੱਚ ਕਿਸਾਨ ਹਰਮੇਸ਼ ਲਾਲ ਨੇ 15 ਏਕੜ ਖੇਤਰ ਵਿੱਚ ਮਲਚਰ ਮਾਰ ਕੇ ਅਤੇ ਆਰਐਮਬੀ ਪਲਾਓ ਦੀ ਵਰਤੋਂ ਕਰਕੇ ਬਿਨਾਂ ਅੱਗ ਲਗਾਏ ਜਮੀਨ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਪਿੰਡ ਕਾਹਨ ਸਿੰਘ ਵਾਲਾ (ਬਲਾਕ ਗੁਰੂਹਰਸਹਾਏ) ਦੇ ਕਿਸਾਨ ਸੁਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਦੀ 15 ਏਕੜ ਜਮੀਨ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਬੇਲਰ ਮਾਲਕ ਨਾਲ ਤਾਲਮੇਲ ਕਰਵਾ ਕੇ ਗੱਠਾ ਬਣਵਾਈਆਂ ਗਈਆਂ ਹਨ। ਇਸੇ ਕ੍ਰਮ ਵਿੱਚ ਪਿੰਡ ਬੱਧਨੀ ਜੈਮਲ ਸਿੰਘ ਵਾਲਾ ਵਿੱਚ ਵਿਭਾਗ ਵੱਲੋਂ ਸਰਪੰਚ ਨਾਲ ਮੀਟਿੰਗ ਕਰਕੇ ਗੁਰਦੁਆਰਾ ਸਾਹਿਬ ਵਿਖੇ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਪਰਾਲੀ ਸਾੜਨ ਦੀ ਪ੍ਰਥਾ ਛੱਡਣ ਅਤੇ ਸਰਕਾਰ ਵੱਲੋਂ ਉਪਲਬਧ ਕਰਵਾਏ ਜਾ ਰਹੇ ਮਸ਼ੀਨੀ ਸਾਧਨਾਂ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਜਮੀਨ ਵਿੱਚ ਹੀ ਰਲਾਉਣ।
Categories

Recent Posts

- October 21, 2025
ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ – ਡਿਪਟੀ ਕਮਿਸ਼ਨਰ
