ਏਕਤਾ ਨਗਰ ਵਿਖੇ ਮਹਾਂਸ਼ਿਵ ਪੁਰਾਣ ਕਥਾ ਦਾ ਤੀਜਾ ਦਿਨ — ਭਗਤੀ, ਸ਼ਰਧਾ ਅਤੇ ਆਧਿਆਤਮਿਕਤਾ ਨਾਲ ਗੂੰਜਿਆ ਹਾਲ
- 179 Views
- kakkar.news
- October 27, 2025
- Punjab Religious
ਏਕਤਾ ਨਗਰ ਵਿਖੇ ਮਹਾਂਸ਼ਿਵ ਪੁਰਾਣ ਕਥਾ ਦਾ ਤੀਜਾ ਦਿਨ — ਭਗਤੀ, ਸ਼ਰਧਾ ਅਤੇ ਆਧਿਆਤਮਿਕਤਾ ਨਾਲ ਗੂੰਜਿਆ ਹਾਲ
ਫਿਰੋਜ਼ਪੁਰ 27 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਏਕਤਾ ਨਗਰ ਕਮਿਊਨਿਟੀ ਹਾਲ ਵਿੱਚ ਚੱਲ ਰਹੀ ਮਹਾਂਸ਼ਿਵ ਪੁਰਾਣ ਕਥਾ ਦੇ ਤੀਜੇ ਦਿਨ ਭਗਤੀ ਦਾ ਵਿਲੱਖਣ ਮਾਹੌਲ ਬਣ ਗਿਆ। ਸਤਗੁਰੂ ਦੀਨ ਦਿਆਲੁ ਮਹਾਰਾਜ ਜੀ ਦੇ ਪਰਮ ਸ਼ਿਸ਼੍ਯ ਸ਼੍ਰੀ ਵਿਨਾਇਕ ਸ਼ਾਸਤਰੀ ਮਹਾਰਾਜ ਵਰਿੰਦਾਵਨ ਵਾਲੇ ਨੇ ਭਗਵਾਨ ਸ਼ਿਵ ਦੀ ਅਮ੍ਰਿਤਮਈ ਮਹਿਮਾ ਦਾ ਬੇਮਿਸਾਲ ਵਰਣਨ ਕਰਦੇ ਹੋਏ ਸ਼ਰਧਾਲੂਆਂ ਨੂੰ ਸ਼ਿਵ ਭਗਤੀ ਦੇ ਸਾਗਰ ਵਿੱਚ ਲੀਨ ਕਰ ਦਿੱਤਾ।
ਸ਼ਨੀਵਾਰ ਤੋਂ ਸ਼ੁਰੂ ਹੋਈ ਇਹ ਪਵਿੱਤਰ ਕਥਾ ਹਰ ਰੋਜ਼ ਦੁਪਹਿਰ 3:00 ਵਜੇ ਤੋਂ 6:00 ਵਜੇ ਤੱਕ ਏਕਤਾ ਨਗਰ ਕਮਿਊਨਿਟੀ ਹਾਲ ਵਿੱਚ ਹੋ ਰਹੀ ਹੈ। ਤੀਜੇ ਦਿਨ ਦੀ ਕਥਾ ਵਿੱਚ ਵਿਸ਼ਵਾਸ, ਸ਼ਰਧਾ ਅਤੇ ਅਧਿਆਤਮਿਕ ਉਤਸ਼ਾਹ ਦਾ ਅਦਭੁਤ ਮਿਲਾਪ ਦੇਖਣ ਨੂੰ ਮਿਲਿਆ।
ਵਿਨਾਇਕ ਸ਼ਾਸਤਰੀ ਮਹਾਰਾਜ ਨੇ ਆਪਣੇ ਪ੍ਰਵਚਨ ਵਿੱਚ ਕਿਹਾ ਕਿ ਭਗਵਾਨ ਸ਼ਿਵ ਮੂਲ ਆਦਿ ਦੇਵਤਾ ਹਨ, ਜਿਨ੍ਹਾਂ ਤੋਂ ਬਿਨਾਂ ਸ੍ਰਿਸ਼ਟੀ ਦਾ ਸੰਚਾਲਨ ਸੰਭਵ ਨਹੀਂ। ਉਹ ਭੋਲੇ ਭੰਡਾਰੀ ਹਨ — ਦਇਆ, ਕ੍ਰਿਪਾ ਅਤੇ ਸਾਦਗੀ ਦੇ ਪ੍ਰਤੀਕ। ਉਨ੍ਹਾਂ ਦੇ ਚਰਨਾਂ ਵਿੱਚ ਸ਼ਰਨ ਲੈਣ ਨਾਲ ਮਨੁੱਖ ਡਰ, ਦੁੱਖ ਅਤੇ ਮੋਹ ਤੋਂ ਮੁਕਤ ਹੋ ਜਾਂਦਾ ਹੈ।
ਕਥਾ ਦੌਰਾਨ ਸ਼ਰਧਾਲੂਆਂ ਨੇ “ਹਰ ਹਰ ਮਹਾਦੇਵ” ਅਤੇ “ਜੈ ਭੋਲੇਨਾਥ” ਦੇ ਜਾਪ ਨਾਲ ਪੂਰੇ ਹਾਲ ਨੂੰ ਸ਼ਿਵਮਈ ਬਣਾ ਦਿੱਤਾ। ਭਜਨਾਂ ਤੇ ਕੀਰਤਨਾਂ ਦੀ ਧੁਨ ‘ਚ ਸਾਰੇ ਸ਼ਰਧਾਲੂ ਭਗਤੀ ਰਸ ਵਿੱਚ ਡੁੱਬ ਗਏ। ਮੌਕੇ ‘ਤੇ ਸ਼ਰਧਾਲੂਆਂ ਨੇ ਦੀਵੇ ਜਗਾ ਕੇ ਅਤੇ ਸ਼ਿਵਲਿੰਗ ਉੱਤੇ ਫੁੱਲ ਅਰਪਿਤ ਕਰਕੇ ਭਗਵਾਨ ਸ਼ਿਵ ਦੀ ਪੂਜਾ ਅਰਪਿਤ ਕੀਤੀ।
ਇਹ ਪਵਿੱਤਰ ਕਥਾ 31 ਅਕਤੂਬਰ ਤੱਕ ਜਾਰੀ ਰਹੇਗੀ, ਜਿਸ ਵਿੱਚ ਹਰ ਦਿਨ ਸ਼ਾਸਤਰੀ ਮਹਾਰਾਜ ਸ਼ਿਵ ਮਹਿਮਾ ਦੇ ਨਵੇਂ ਪਾਠ ਨਾਲ ਭਗਤਾਂ ਨੂੰ ਆਧਿਆਤਮਿਕਤਾ ਦੀ ਰਹਿ ਦਿਖਾਉਣਗੇ।
