ਪਾਕਿਸਤਾਨੀ ਡਰੱਗ ਮਾਫੀਆ ਨਾਲ ਸੰਪਰਕ — ਜੁਵੈਨਾਈਲ ਸਮੇਤ ਦੋ ਕਾਬੂ
- 172 Views
- kakkar.news
- November 25, 2025
- Crime Punjab
ਪਾਕਿਸਤਾਨੀ ਡਰੱਗ ਮਾਫੀਆ ਨਾਲ ਸੰਪਰਕ — ਜੁਵੈਨਾਈਲ ਸਮੇਤ ਦੋ ਕਾਬੂ
ANTF ਨੇ 4 ਕਿਲੋ 100 ਗ੍ਰਾਮ ਹੈਰੋਇਨ ਸਮੇਤ ਦੋ ਤਸਕਰ ਗ੍ਰਿਫਤਾਰ, ਨਸ਼ਾ ਨੈਟਵਰਕ ’ਤੇ ਵੱਡੀ ਚੋਟ
ਫਿਰੋਜ਼ਪੁਰ 25 ਨਵੰਬਰ 2025 (ਅਨੁਜ ਕੱਕੜ ਟੀਨੂੰ )
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਿਰੋਜ਼ਪੁਰ ਦੀ ਏਐਨਟੀਐਫ (ANTF ਰੇਂਜ) ਨੇ ਅੱਜ ਨਸ਼ੇ ਦੇ ਗਿਰੋਹ ’ਤੇ ਵੱਡੀ ਕਾਰਵਾਈ ਕਰਦਿਆਂ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ 4 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਪ੍ਰੈਸ ਨਾਲ ਗੱਲਬਾਤ ਦੌਰਾਨ ਏਡੀਜੀਪੀ ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਜਲਾਲਾਬਾਦ–ਫਾਜ਼ਿਲਕਾ ਰੋਡ ’ਤੇ ਲਾਧੂਕਾ ਦੇ ਨੇੜੇ ਗੁਪਤ ਸੂਚਨਾ ਦੇ ਅਧਾਰ ‘ਤੇ ਰੇਡ ਕੀਤੀ ਗਈ। ਦੋਸ਼ੀਆਂ ਨੇ ਹੈਰੋਇਨ ਆਪਣੇ ਚੁਬਾਰੇ ਵਿੱਚ ਛੁਪਾਈ ਹੋਈ ਸੀ, ਜਿਸਨੂੰ ਪੁਲਿਸ ਨੇ ਕਬਜ਼ੇ ਵਿੱਚ ਲਿਆ।
ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਛਾਣ ਇਸ ਤਰ੍ਹਾਂ ਹੈ:
ਬੋਵਿਨ ਕੁਮਾਰ ਉਰਫ ਬੋਬੀ, ਪੁੱਤਰ ਘੂਕਰ ਰਾਮ, ਉਮਰ 19 ਸਾਲ, ਵਾਸੀ ਲਾਧੂਵਾਲਾ ਹਿਠਾੜ
ਇੱਕ 17 ਸਾਲਾ ਜੁਵੈਨਾਈਲ, ਵਾਸੀ ਹਜ਼ਾਰਾਂ ਰਾਮ ਸਿੰਘ
ਪੁਲਿਸ ਦੇ ਅਨੁਸਾਰ, ਜੁਵੈਨਾਈਲ ਉੱਤੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਐਨਡੀਪੀਐਸ ਐਕਟ ਅਧੀਨ 527 ਗ੍ਰਾਮ ਹੈਰੋਇਨ ਬਰਾਮਦਗੀ ਦਾ ਹੈ, ਜਦਕਿ ਦੂਜਾ ਮਾਮਲਾ 307 IPC ਦੇ ਤਹਿਤ ਦਰਜ ਹੈ।
ਇਸ ਨੈਟਵਰਕ ਨਾਲ ਜੁੜੇ ਹੋਰ ਦੋ ਵਿਅਕਤੀ — ਜਸ਼ਨਦੀਪ ਸਿੰਘ ਉਰਫ ਜਸ਼ਨ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ — ਦੀ ਭਾਲ ਜਾਰੀ ਹੈ।
ਪੁਲਿਸ ਨੇ ਦੱਸਿਆ ਕਿ ਆਰੋਪੀਆਂ ਦੇ ਮੋਬਾਇਲ ਖੰਗਾਲਣ ‘ਤੇ ਇਹ ਖੁਲਾਸਾ ਹੋਇਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਆਪਸ ਵਿੱਚ ਅਤੇ ਪਾਕਿਸਤਾਨ-ਅਧਾਰਿਤ ਡਰੱਗ ਡੀਲਰਾਂ ਨਾਲ ਸੰਪਰਕ ਵਿੱਚ ਸਨ।
ਸਿਰਫ਼ ਤਿੰਨ ਦਿਨ ਪਹਿਲਾਂ, ਵੀ ਏਐਨਟੀਐਫ ਵੱਲੋਂ 50 ਕਿਲੋ ਹੈਰੋਇਨ ਦੀ ਬਰਾਮਦਗੀ ਹੋਈ ਸੀ, ਅਤੇ ਅੱਜ ਦੀ ਕਾਰਵਾਈ ਵੀ ਉਸੇ ਨੈਟਵਰਕ ਦਾ ਹਿੱਸਾ ਲੱਗਦੀ ਹੈ।
ਪੁਲਿਸ ਨੇ ਦੋਸ਼ੀਆਂ ਖ਼ਿਲਾਫ ਐਫਆਈਆਰ ਨੰਬਰ 304, ਮਿਤੀ 23-11-2025, ਧਾਰਾ 21 NDPS ਐਕਟ ਤਹਿਤ ਥਾਣਾ ਏਐਨਟੀਐਫ, ਐਸ. ਨਗਰ ਵਿੱਚ ਮਾਮਲਾ ਦਰਜ ਕਰ ਦਿੱਤਾ ਹੈ।
