ਫਿਰੋਜ਼ਪੁਰ ’ਚ ਦਰਦਨਾਕ ਘਟਨਾ: ਪੁੱਤਰ ਵੱਲੋਂ ਮਾਤਾ ਦੀ ਹੱਤਿਆ, ਮਾਮਲਾ ਦਰਜ
- 133 Views
- kakkar.news
- December 4, 2025
- Crime Punjab
ਫਿਰੋਜ਼ਪੁਰ ’ਚ ਦਰਦਨਾਕ ਘਟਨਾ: ਪੁੱਤਰ ਵੱਲੋਂ ਮਾਤਾ ਦੀ ਹੱਤਿਆ, ਮਾਮਲਾ ਦਰਜ
ਫਿਰੋਜ਼ਪੁਰ /ਗੁਰੂਹਰਸਹਾਏ 4 ਦਸੰਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪੁੱਤਰ ਵੱਲੋਂ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ, ਗੁਰਦੀਪ ਸਿੰਘ ਪੁੱਤਰ ਬੂੜ ਸਿੰਘ ਵਾਸੀ ਚਾਂਦੀ ਵਾਲਾ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਉਸਦੀ ਸਾਲੀ ਕੌੜੇ ਬੀਬੀ, ਪਤਨੀ ਜੱਗਾ ਸਿੰਘ ਵਾਸੀ ਮੋਹਨ ਕੇ ਉਤਾੜ, ਦੇ ਤਿੰਨ ਪੁੱਤਰ ਹਨ — ਵੱਡਾ ਪੁੱਤਰ ਗੁਰਦੀਪ ਸਿੰਘ, ਦੂਜਾ ਨਾਨਕ ਸਿੰਘ (ਸ਼ਾਦੀਸ਼ੁਦਾ) ਅਤੇ ਤੀਜਾ ਗੁਰਮੁਖ ਸਿੰਘ।
ਘਰ ਦੇ ਮੈਂਬਰਾਂ ਮੁਤਾਬਕ, ਨਾਨਕ ਸਿੰਘ ਅਕਸਰ ਸ਼ਰਾਬ ਪੀਣ ਦਾ ਆਦੀ ਸੀ ਅਤੇ ਨਸ਼ੇ ਦੀ ਹਾਲਤ ਵਿੱਚ ਆਪਣੀ ਮਾਂ ਅਤੇ ਭਰਾਵਾਂ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ।
ਪ੍ਰਾਪਤ ਬਿਆਨਾਂ ਅਨੁਸਾਰ, ਬੀਤੇ ਦਿਨ ਸ਼ਾਮ ਕਰੀਬ 6 ਵਜੇ ਨਾਨਕ ਸਿੰਘ ਦਾ ਆਪਣੀ ਮਾਤਾ ਕੌੜੇ ਬੀਬੀ ਨਾਲ ਝਗੜਾ ਹੋ ਗਿਆ। ਝਗੜੇ ਦੌਰਾਨ ਉਸ ਨੇ ਆਪਣੀ ਮਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਉਸਦੇ ਗਲੇ ’ਤੇ ਸਟੀਲ ਦਾ ਗਿਲਾਸ ਰੱਖ ਕੇ ਜ਼ਬਰਦਸਤੀ ਦਬਾ ਦਿੱਤਾ, ਜਿਸ ਨਾਲ ਉਸਦੀ ਮਾਂ ਕੌੜੇ ਬੀਬੀ ਦੀ ਮੌਤ ਹੋ ਗਈ।
ਮ੍ਰਿਤਕ ਦੇ ਜੀਜੇ ਗੁਰਦੀਪ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਨਾਨਕ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਮੋਹਨ ਕੇ ਉਤਾੜ ਖ਼ਿਲਾਫ਼ BNS ਦੀ ਧਾਰਾ 103 (1) ਅਤੇ IPC ਦੀ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਜਾਰੀ ਹੈ।
