ਯੂਨੀਅਨ ਬੈਂਕ ਆਫ ਇੰਡੀਆ ਦੀ ਨਵੀਂ ਬਣੀ ਸ਼ਾਖਾ ਦਾ ਉਦਘਾਟਨ
- 32 Views
- kakkar.news
- December 12, 2025
- Punjab
ਯੂਨੀਅਨ ਬੈਂਕ ਆਫ ਇੰਡੀਆ ਦੀ ਨਵੀਂ ਬਣੀ ਸ਼ਾਖਾ ਦਾ ਉਦਘਾਟਨ
ਫਿਰੋਜ਼ਪੁਰ 12 ਦਸੰਬਰ 2025 (ਸਿਟੀਜਨਜ਼ ਵੋਇਸ)
ਯੂਨੀਅਨ ਬੈਂਕ ਆਫ ਇੰਡੀਆ ਦੀ ਮਾਲ ਰੋਡ ਫਿਰੋਜ਼ਪੁਰ ਬ੍ਰਾਂਚ ਨਵੀ ਬਣਾਈ ਗਈ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਜਨਰਲ ਮੈਨੇਜਰ ਸ਼੍ਰੀ ਮਨੋਜ ਕੁਮਾਰ ਐਫ.ਜੀ.ਐਮ.ਓ.ਚੰਡੀਗੜ੍ਹ, ਰੀਜਨਲ ਹੈੱਡ ਲੁਧਿਆਣਾ ਸ਼੍ਰੀ ਰੇਵਤੀਰਮਨ ਵਿਕਾਸ ਸਿਨਹਾ ਅਤੇ ਸਹਾਇਕ ਜਨਰਲ ਮੈਨੇਜਰ ਸ਼੍ਰੀ ਜਸਪਾਲ ਸਿੰਘ ਵੱਲੋਂ ਕੀਤਾ ਗਿਆ। ਇਹਨਾਂ ਦੇ ਫਿਰੋਜ਼ਪੁਰ ਪਹੁੰਚਣ ਤੇ ਬਰਾਂਚ ਮੈਨੇਜਰ ਪ੍ਰਦੀਪ ਕੁਮਾਰ, ਅਕਸ਼ੈ ਮਨਿਕ ਅਤੇ ਪੂਰੇ ਸਟਾਫ ਨੇ ਨਿਘਾ ਸਵਾਗਤ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਜਨਰਲ ਮੈਨੇਜਰ ਸ਼੍ਰੀ ਮਨੋਜ ਕੁਮਾਰ ਐਫ.ਜੀ.ਐਮ.ਓ.ਚੰਡੀਗੜ੍ਹ, ਰੀਜਨਲ ਹੈੱਡ ਲੁਧਿਆਣਾ ਸ਼੍ਰੀ ਰੇਵਾਟਰੀਮੈਨ ਵਿਕਾਸ ਸਿਨਹਾ ਨੇ ਕਿਹਾ ਕਿ ਯੂਨੀਅਨ ਬੈਂਕ ਆਫ ਇੰਡੀਆ ਪਿਛਲੇ 55 ਸਾਲਾ ਤੋਂ ਫਿਰੋਜ਼ਪੁਰ ਦੇ ਗ੍ਰਾਹਕਾਂ ਨਾਲ ਪਰਿਵਾਰ ਦੀ ਤਰ੍ਹਾਂ ਤਾਲਮੇਲ ਬਣਾ ਕੇ ਕੰਮ ਕਰ ਰਿਹਾ ਹੈ ਅਤੇ ਇਹ ਸੰਸਥਾ ਗ੍ਰਾਹਕ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ। ਉਹਨਾਂ ਕਿਹਾ ਕਿ ਯੂਨੀਅਨ ਬੈਂਕ ਆਫ ਇੰਡੀਆ ਫਿਰੋਜ਼ਪੁਰ ਸ਼ਾਖਾ ਦਾ ਵਾਪਾਰ 150 ਕਰੋੜ ਰੁਪਏ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਮੈਨੇਜਰ ਪ੍ਰਦੀਪ ਕੁਮਾਰ ਇਸ ਬ੍ਰਾਂਚ ਵਿੱਚ ਆ ਕੇ ਹੋਰ ਵੀ ਊਰਜਾ ਨਾਲ ਕੰਮ ਕਰਨਗੇ ਅਤੇ ਬੈਂਕ ਦੇ ਕਾਰੋਬਾਰ ਵਿੱਚ ਵਾਧਾ ਕਰਨਗੇ। ਇਸ ਮੌਕੇ ਤੇ ਸ਼੍ਰੀ ਐੱਸ ਪੀ ਅਨੰਦ (ਸਾਬਕਾ ਪ੍ਰਿੰਸੀਪਲ ਆਰ ਐੱਸ ਡੀ ਕਾਲਜ), ਸ਼੍ਰੀ ਅਜੈ ਬੱਤਾ(ਵਕੀਲ), ਸ਼੍ਰੀ ਦੇਵੇਸ਼ ਕੱਕੜ(ਵਕੀਲ), ਸ਼੍ਰੀ ਸਤਿਨਾਮ ਸਿੰਘ ਥਿੰਦ(ਵਕੀਲ), ਸ਼੍ਰੀ ਅਨੁਜ ਕੱਕੜ(ਸਮਾਜ ਸੇਵੀ), ਸਰਦਾਰ ਇੰਦਰਜੀਤ ਸਿੰਘ(ਪਿੰਡ ਮਦਰੇ) ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
