“ਗੁੰਡਾ ਟੈਕਸ” ਨੂੰ ਲੈ ਕੇ ਫਿਰੋਜ਼ਪੁਰ ਸਬਜ਼ੀ ਮੰਡੀ ‘ਚ ਹੰਗਾਮਾ, ਦੋ ਧਿਰਾਂ ਵਿਚਕਾਰ ਆਰੋਪ-ਪ੍ਰਤੀਆਰੋਪ
- 88 Views
- kakkar.news
- January 28, 2026
- Punjab
“ਗੁੰਡਾ ਟੈਕਸ” ਨੂੰ ਲੈ ਕੇ ਫਿਰੋਜ਼ਪੁਰ ਸਬਜ਼ੀ ਮੰਡੀ ‘ਚ ਹੰਗਾਮਾ, ਦੋ ਧਿਰਾਂ ਵਿਚਕਾਰ ਆਰੋਪ-ਪ੍ਰਤੀਆਰੋਪ
ਫਿਰੋਜ਼ਪੁਰ 28 ਜਨਵਰੀ 2026 (ਅਨੁਜ ਕੱਕੜ ਟੀਨੂੰ)
ਅੱਜ ਫਿਰੋਜ਼ਪੁਰ ਦੀ ਸਬਜ਼ੀ ਮੰਡੀ ਵਿੱਚ ਟਰਾਂਸਪੋਰਟਰਾਂ ਅਤੇ ਵਪਾਰੀਆਂ ਵੱਲੋਂ ਡਰਾਈਵਰਾਂ ਖ਼ਿਲਾਫ਼ ਅਤੇ ਡਰਾਈਵਰਾਂ ਵੱਲੋਂ ਵਪਾਰੀਆਂ ‘ਤੇ ਇੱਕ-ਦੂਜੇ ਉੱਤੇ ਆਰੋਪ-ਪ੍ਰਤੀਆਰੋਪ ਲਗਾਏ ਗਏ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਵਪਾਰੀਆਂ ਨੇ ਲੋਕਲ ਡਰਾਈਵਰਾਂ ਉੱਤੇ ਦੋਸ਼ ਲਗਾਇਆ ਕਿ ਉਹ ਬਾਹਰੋਂ ਆਏ ਡਰਾਈਵਰਾਂ ਨੂੰ ਡਰਾਉਂਦੇ ਤੇ ਧਮਕਾਉਂਦੇ ਹਨ ਅਤੇ ਉਨ੍ਹਾਂ ਦੀਆਂ ਗੱਡੀਆਂ ਤੋਂ ਬਿਨਾਂ ਕਿਸੇ ਅਧਿਕਾਰ ਦੇ ਪਰਚੀਆਂ ਕੱਟਦੇ ਹਨ, ਜਿਸਨੂੰ ਵਪਾਰੀ “ਗੁੰਡਾ ਟੈਕਸ” ਕਰਾਰ ਦੇ ਰਹੇ ਹਨ। ਵਪਾਰੀਆਂ ਨੇ ਸਪਸ਼ਟ ਕਿਹਾ ਕਿ ਉਹ ਬਾਹਰੋਂ ਆਏ ਡਰਾਈਵਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਵਸੂਲੀ ਦੇ ਸਖ਼ਤ ਖ਼ਿਲਾਫ਼ ਹਨ।
ਦੂਜੇ ਪਾਸੇ ਲੋਕਲ ਡਰਾਈਵਰਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜੋ ਪਰਚੀਆਂ ਉਹ ਕੱਟਦੇ ਹਨ, ਉਹ ਸਮਾਜ ਸੇਵੀ ਕੰਮਾਂ ਲਈ ਵਰਤੀ ਜਾਂਦੀਆਂ ਹਨ ਅਤੇ ਇਹ ਪ੍ਰਣਾਲੀ ਹਰੇਕ ਮੰਡੀ ਵਿੱਚ ਲਾਗੂ ਹੈ। ਨਾਲ ਹੀ ਡਰਾਈਵਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕੰਮ ਦੇਣ ਸਮੇਂ ਪਹਿਲ ਦੇ ਅਧਾਰ ‘ਤੇ ਤਰਜੀਹ ਨਹੀਂ ਮਿਲ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਵਪਾਰੀ ਜਾਂ ਆੜਤੀਏ ਲੋਕਲ ਗੱਡੀਆਂ ਦੀ ਥਾਂ ਬਾਹਰੋਂ ਆਈਆਂ ਗੱਡੀਆਂ ਨੂੰ ਤਰਜੀਹ ਦਿੰਦੇ ਹਨ, ਜਿਸ ਕਾਰਨ ਲੋਕਲ ਡਰਾਈਵਰਾਂ ਦਾ ਰੋਜ਼ਗਾਰ ਪ੍ਰਭਾਵਿਤ ਹੋ ਰਿਹਾ ਹੈ। ਡਰਾਈਵਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੰਮ ਨਹੀਂ ਮਿਲੇਗਾ ਤਾਂ ਉਹ ਗੱਡੀਆਂ ਦੀਆਂ ਕਿਸ਼ਤਾਂ ਕਿਵੇਂ ਭਰਨਗੇ ਅਤੇ ਘਰ-ਪਰਿਵਾਰ ਕਿਵੇਂ ਚਲਾਵਣਗੇ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਚਓ ਫਿਰੋਜ਼ਪੁਰ ਕਸ਼ਮੀਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਧਿਰਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ। ਐਸਐਚਓ ਨੇ ਸਖ਼ਤ ਚੇਤਾਵਨੀ ਦਿੰਦਿਆਂ ਸਪਸ਼ਟ ਕੀਤਾ ਕਿ ਬਾਹਰੋਂ ਆਈ ਕਿਸੇ ਵੀ ਗੱਡੀ ਤੋਂ ਨਾ ਤਾਂ ਪਰਚੀ ਕੱਟੀ ਜਾਵੇਗੀ ਅਤੇ ਨਾ ਹੀ ਕਿਸੇ ਕਿਸਮ ਦਾ ਗੁੰਡਾ ਟੈਕਸ ਲਿਆ ਜਾਵੇਗਾ। ਉਨ੍ਹਾਂ ਨੇ ਦੋਹਾਂ ਧਿਰਾਂ ਨੂੰ ਆਪਸੀ ਸਹਿਮਤੀ ਨਾਲ, ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਮਿਲ-ਜੁਲ ਕੇ ਕੰਮ ਕਰਨ ਦੀ ਅਪੀਲ ਕੀਤੀ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026