ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਅੱਜ ਪੰਜਾਬ ਪੱਧਰੀ ਹਲਕਾ ਵਿਧਾਇਕਾ ਦੇ ਦਫਤਰਾਂ ਦਾ ਕੀਤਾ ਘਿਰਾਉ।
- 160 Views
- kakkar.news
- September 12, 2022
- Politics Punjab
ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਅੱਜ ਪੰਜਾਬ ਪੱਧਰੀ ਹਲਕਾ ਵਿਧਾਇਕਾ ਦੇ ਦਫਤਰਾਂ ਦਾ ਕੀਤਾ ਘਿਰਾਉ।
ਫਿਰੋਜ਼ਪੁਰ ਦੇ ਹਲਕਾ ਸ਼ਹਿਰੀ ਵਿਧਾਇਕ ਦੇ ਦਫਤਰ ਦਾ ਘਿਰਾਉ ਕੀਤਾ
ਵਿਧਾਇਕ ਰਣਬੀਰ ਭੁੱਲਰ ਨੂੰ ਦਿੱਤਾ ਮੰਗ ਪੱਤਰ
ਫ਼ਿਰੋਜ਼ਪੁਰ (ਸੁਭਾਸ਼ ਕੱਕੜ)
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਵਲੋ ਪੰਜਾਬ ਦੇ ਅਹਿਮ ਮੁੱਦਿਆ ਨੂੰ ਲੇ ਕੇ ਇਕ ਰੋਜ਼ਾ ਪੰਜਾਬ ਪੱਧਰੀ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਕੇ ਮੰਗ ਪੱਤਰ ਦਿੱਤਾ ਗਿਆ ਫਿਰੋਜ਼ਪੁਰ ਦੇ ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਦਫਤਰ ਦਾ ਘਿਰਾਉ ਕੀਤਾ ਜਿਸ ਦੇ ਅਹਿਮ ਮੁੱਦੇ ਸੰਸਾਰ ਬੈਂਕ ਵੱਲੋਂ ਨਹਿਰੀ ਪਾਣੀ ਤੇ ਲਾਏ ਜਾ ਰਹੇ ਪ੍ਰੋਜੈਕਟ ਰੱਦ ਕਰਵਾਉਣ, ਨਹਿਰੀ ਪਾਣੀ ਖੇਤੀ ਸੈਕਟਰ ਨੂੰ ਦਿੱਤਾ ਜਾਵੇ, ਕਾਰਪੋਰੇਟਾ ਵੱਲੋਂ ਪਾਣੀ ਦੀ ਦੁਰਵਰਤੋ ਕਰਕੇ ਉਸ ਨੂੰ ਦੂਸ਼ਤ ਕਰਕੇ ਧਰਤੀ ਹੇਠ ਪਾਉਣ ਅਤੇ ਦਰਿਆਵਾਂ ਵਿੱਚ ਸੁੱਟਣਾ ਤੋਂ ਰੋਕਣਾ ਉਹਨਾਂ ਤੇ ਸ਼ਖਤ ਕਾਰਵਾਈ ਕਰਵਾਉਣ, ਬਰਸਾਤੀ ਪਾਣੀ ਨੂੰ ਧਰਤੀ ਹੇਠ ਰੀਚਾਰਜ਼ ਕਰਨ ਲਈ ਪੋਲਸੀ ਬਣਾਉਣ,ਅਬਾਦਕਾਰਾ ਨੂੰ ਜਮੀਨਾ ਦੇ ਪੱਕੇ ਮਾਲਕੀ ਹੱਕ ਦੇਣ,ਬੇਰੁਜ਼ਗਾਰੀ, ਕਰਜ਼ਾ ਮੁਆਫ਼ੀ, ਨਸ਼ਾ ਮੁਕਤੀ, ਲਿਪੀ ਸਕਿਨ ਨਾਲ ਮਾਰੇ ਗਏ ਪਸ਼ੂ ਧਨ ਦਾ ਮੁਆਵਜ਼ਾ,ਐਮ ਐਸ ਪੀ ਗਰੰਟੀ ਕਨੂੰਨ ਬਣਾਉਣ,ਡਾ ਸਵਾਮੀਨਾਥਨ ਰਿਪੋਰਟ ਅਨੁਸਾਰ ਲਾਂਗਤ ਖਰਚੇ ਤੇ 50% ਮੁਨਾਫ਼ਾ ਜੋੜ ਕੇ ਦਿੱਤਾ ਜਾਵੇ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੋਕਰੀ ਦੇਣ,ਤਾਰ ਪਾਰਲੀਆ ਜ਼ਮੀਨਾ ਦਾ ਮੁਆਵਜ਼ਾ ਆਦਿ ਮੰਗਾਂ ਨੂੰ ਲੇ ਕੇ ਇਹ ਮੋਰਚਾ ਲਾਇਆ ਗਿਆ ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026