512 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ
- 41 Views
- kakkar.news
- February 5, 2026
- Punjab
512 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ
ਫ਼ਿਰੋਜ਼ਪੁਰ, 5 ਫਰਵਰੀ 2026 (ਸਿਟੀਜਨਜ਼ ਵੋਇਸ)
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਮਨ ਖੰਨਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਦੂਸਰਾ ਆਯੂਸ਼ ਕੈਂਪ, ਟਿੱਬੀ ਕਲਾਂ ਵਿਖੇ ਲਗਾਇਆ ਗਿਆ।
ਇਸ ਕੈੰਪ ਦਾ ਉਦਘਾਟਨ ਮਜੂਦਾ ਸਰਪੰਚ ਜਗਜੀਤ ਸਿੰਘ ਵਲੋਂ ਕੀਤਾ ਗਿਆ ਅਤੇ ਗੁਰਵਿੰਦਰ ਸਿੰਘ (ਡਿਸਪੈਂਸਰ ), ਜਜਬੀਰ ਸਿੰਘ, ਅੰਜੂ, ਮੰਜੂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।
ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਡਾਕਟਰ ਸੁਮਿਤ ਮੋਂਗਾ, ਡਾਕਟਰ ਰੁਪਿੰਦਰਜੀਤ ਕੌਰ, ਲਵਦੀਪ ਸਿੰਘ, ਸ੍ਰੀਮਤੀ ਰੋਬਿਨਾ, ਸ੍ਰੀਮਤੀ ਅਮਨਦੀਪ ਕੌਰ ਉਪਵੈਦ ਤੇ ਹੋਮੀਓਪੈਥਿਕ ਵਿਭਾਗ ਵਲੋ ਡਾਕਟਰ ਸਤਨਾਮ ਸਿੰਘ ਗਿੱਲ , ਬਲਜੀਤ ਸਿੰਘ , ਵਿਕਾਸ ਕੁਮਾਰ ਡਿਸਪੈਸਰ ਨੇ ਡਿਊਟੀ ਨਿਭਾਈ।
ਇਸ ਕੈਂਪ ਵਿੱਚ 512 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।

- February 10, 2026