ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ, ਵੱਖ- ਵੱਖ ਖੇਡਾਂ ਵਿੱਚ ਵੇਖਣ ਨੂੰ ਮਿਲੇ ਫਸਵੇਂ ਮੁਕਾਬਲੇ · ਨਿੱਕੇ ਖਿਡਾਰੀਆਂ ਨੇ ਵਿਖਾਏ ਆਪਣੀ ਤਾਕਤ ਦੇ ਜੌਹਰ -ਬੀਪੀਈਓ ਸੁਖਵਿੰਦਰ ਕੌਰ
- 159 Views
- kakkar.news
- September 19, 2022
- Punjab Sports
· ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ, ਵੱਖ- ਵੱਖ ਖੇਡਾਂ ਵਿੱਚ ਵੇਖਣ ਨੂੰ ਮਿਲੇ ਫਸਵੇਂ ਮੁਕਾਬਲੇ
· ਨਿੱਕੇ ਖਿਡਾਰੀਆਂ ਨੇ ਵਿਖਾਏ ਆਪਣੀ ਤਾਕਤ ਦੇ ਜੌਹਰ -ਬੀਪੀਈਓ ਸੁਖਵਿੰਦਰ ਕੌਰ
· ਬੀਪੀਈਓਜ਼ ਵੱਲੋਂ ਸਮਾਪਤੀ ਸਮਾਰੋਹ ਮੌਕੇ ਖਿਡਾਰੀਆਂ ਦੀ ਕੀਤੀ ਗਈ ਹੌਂਸਲਾ ਅਫਜ਼ਾਈ
ਫਾਜ਼ਿਲਕਾ ਫਿਰੋਜਪੁਰ ( ਸੁਭਾਸ਼ ਕੱਕੜ)18 ਸਤੰਬਰ
ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਜਿ਼ਲ੍ਹੇ ਦੇ ਬਲਾਕ ਫਾਜਿ਼ਲਕਾ -2 ਦੀਆਂ ਪ੍ਰਾਇਮਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਵਰਿਆਮ ਪੁਰਾ (ਆਵਾ) ਵਿਖੇ ਕਰਵਾਈਆਂ ਗਈਆਂ। ਦੂਜੇ ਦਿਨ ਦੀਆਂ ਖੇਡਾਂ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਡਾਂ ਬੱਲ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਸਮੁੱਚੇ ਖੇਡ ਪ੍ਰਬੰਧਾ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਖੇਡ ਕਮੇਟੀ ਦੀ ਸ਼ਲਾਘਾ ਕੀਤੀ।
ਸਮਾਪਤੀ ਸਮਾਰੋਹ ਵਿੱਚ ਨੰਨ੍ਹੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਲਈ ਪਹੁੰਚੇ ਬੀਪੀਈਓ ਸਤੀਸ਼ ਮਿਗਲਾਨੀ ਅਤੇ ਬੀਪੀਈਓ ਅਜੇ ਛਾਬੜਾ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਵੱਲੋਂ ਹਰ ਸੰਭਵ ਉਪਰਾਲੇ ਕਰ ਰਹੀ ਹੈ। ਬੀਪੀਈਓ ਸੁਖਵਿੰਦਰ ਕੌਰ ਅਤੇ ਸਟੇਟ ਕੋਰ ਕਮੇਟੀ ਲਵਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿਚ ਕਲੱਸਟਰ ਕਰਨੀ ਖੇੜਾ, ਜੰਡਵਾਲਾ ਖਰਤਾ, ਸਲੇਮਸ਼ਾਹ ਸਕੂਲ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੀਐਚਟੀ ਅਭਿਜੀਤ ਵਧਵਾ, ਅਧਿਆਪਕ ਆਗੂ ਦੁਪਿੰਦਰ ਸਿੰਘ ਢਿੱਲੋਂ ਅਤੇ ਇੰਦਰਜੀਤ ਸਿੰਘ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਸੀਐਚਟੀ ਮਨੋਜ ਧੂੜੀਆ, ਮੈਡਮ ਪੁਸ਼ਪਾ ਕੁਮਾਰੀ, ਮੈਡਮ ਨੀਲਮ ਬਜਾਜ, ਮੈਡਮ ਸੀਮਾ ਰਾਣੀ ਅਤੇ ਮੈਡਮ ਪ੍ਰਵੀਨ ਕੌਰ ਨੇ ਇਸ ਖੇਡ ਪ੍ਰੋਗਰਾਮ ਵਿੱਚ ਸਿ਼ਰਕਤ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ।
ਜਿ਼ਕਰਯੋਗ ਹੈ ਕਿ ਵਰਿਆਮ ਪੁਰਾ ਸਕੂਲ ਦੇ ਮੁੱਖੀ ਵਰਿੰਦਰ ਕੁੱਕੜ, ਸਰਪੰਚ ਵੀਰਪਾਲ ਕੌਰ , ਸਮਾਜ ਸੇਵੀ ਸ਼ਮਿੰਦਰ ਸਿੰਘ ਅਤੇ ਸਕੂਲ ਸਟਾਫ ਮੈਂਬਰ ਮੈਡਮ ਸੁਮਨ,ਮੈਡਮ ਰੂਬੀਨਾ ਅਤੇ ਮੈਡਮ ਮੋਨਿਕਾ ਵੱਲੋਂ ਇਨ੍ਹਾਂ ਖੇਡਾਂ ਲਈ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ। ਸਮੁੱਚੇ ਖੇਡ ਪ੍ਰਬੰਧਾਂ ਦੀ ਨਿਗਰਾਨੀ ਬਲਾਕ ਸਪੋਰਟ ਅਫਸਰ ਮੈਡਮ ਕੈਲਾਸ਼ ਰਾਣੀ,ਸਮੂਹ ਸੀਐਚਟੀ ਅਤੇ ਖੇਡ ਕਮੇਟੀ ਵੱਲੋਂ ਬਾਖੂਬੀ ਕੀਤੀ ਗਈ। ਇਸ ਮੌਕੇ ਤੇ ਜਿ਼ਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ, ਬੀਐਮਟੀ ਸੰਜੀਵ ਯਾਦਵ, ਸਵੀਕਾਰ ਗਾਂਧੀ, ਰਾਜ ਕੁਮਾਰ, ਬਲਜੀਤ ਸਿੰਘ,ਭਾਰਤ ਸੱਭਰਵਾਲ, ਰਜੀਵ ਚਗਤੀ, ਰਵੀ ਨਾਗਪਾਲ, ਇੰਦਰਜੀਤ ਸਿੰਘ, ਮਨਜੀਤ ਸਿੰਘ, ਸੁਮਿਤ ਜੁਨੇਜਾ, ਨਰੇਸ਼ ਵਰਮਾ, ਰਿਸ਼ੂ ਸੇਠੀ, ਸੁਧੀਰ ਕਾਲੜਾ, ਸੁਖਦੇਵ ਸਿੰਘ, ਸੁਰਿੰਦਰਪਾਲ ਸਿੰਘ, ਗੋਬਿੰਦ ਰਾਮ,ਮਨੋਜ ਬੱਤਰਾ, ਬ੍ਰਿਜ ਲਾਲ, ਨੀਰਜ ਕੁਮਾਰ, ਸੌਰਭ ਧੂੜੀਆ, ਮੋਹਿਤ ਬੱਤਰਾ, ਗੁਰਦੀਪ ਕੁਮਾਰ,ਸੁਖਵਿੰਦਰ ਸਿੱਧੂ, ਅਨਿਲ ਕੁਮਾਰ, ਨਰਿੰਦਰ ਕੁਮਾਰ, ਸੰਜੀਵ ਅੰਗੀ, ਰਮਨ ਕੁਮਾਰ,ਤੇਜਿੰਦਰ ਕੁਮਾਰ, ਪ੍ਰਦੀਪ ਕੁੱਕੜ, ਨਵਜੋਤ ਕੁਮਾਰ,ਮੈਡਮ ਨੀਤੂ, ਮਮਤਾ ਸਚਦੇਵਾ, ਰੂਪਿਕਾ, ਸ਼ਬਨਮ, ਰੇਣੂ ਬਾਲਾ, ਸ਼ਿਪਰਾ, ਰਜਨੀ,ਕਿਰਨਜੋਤੀ, ਮਨਦੀਪ ਕੌਰ, ਸਿਮਰਜੀਤ ਕੌਰ, ਸੀਮਾ ਰਾਣੀ, ਰਾਧਿਕਾ,ਕਿਰਨ ਜੋਤੀ, ਕੈਲਾਸ਼ ਰਾਣੀ ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਸਾਬਕਾ ਸਰਪੰਚ ਸ਼ਮਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਵਰਿਆਮ ਪੁਰਾ ਦੇ ਸਮੂਹ ਸਟਾਫ ਅਤੇ ਗ੍ਰਾਮ ਪੰਚਾਇਤ ਆਵਾਂ ਵੱਲੋਂ ਖੇਡਾਂ ਲਈ ਸਮੁੱਚੇ ਪ੍ਰਬੰਧ ਕੀਤੇ ਗਏ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024