ਡਾ. ਰਾਜਿੰਦਰ ਪਾਲ ਨੇ ਸੰਭਾਲਿਆ ਫਿਰੋਜ਼ਪੁਰ ਦੇ ਸਿਵਲ ਸਰਜਨ ਦਾ ਅਹੁਦਾ, ਬਿਹਤਰ ਸਿਹਤ ਸੇਵਾਵਾਂ ਯਕੀਨੀ ਬਨਾਏ ਜਾਣ ਨੂੰ ਦਿੱਤੀ ਜਾਵੇਗੀ ਪਰਮ ਅਗੇਤ
- 77 Views
- kakkar.news
- September 24, 2022
- Health
ਡਾ. ਰਾਜਿੰਦਰ ਪਾਲ ਨੇ ਸੰਭਾਲਿਆ ਫਿਰੋਜ਼ਪੁਰ ਦੇ ਸਿਵਲ ਸਰਜਨ ਦਾ ਅਹੁਦਾ
ਬਿਹਤਰ ਸਿਹਤ ਸੇਵਾਵਾਂ ਯਕੀਨੀ ਬਨਾਏ ਜਾਣ ਨੂੰ ਦਿੱਤੀ ਜਾਵੇਗੀ ਪਰਮ ਅਗੇਤ
ਫਿਰੋਜ਼ਪੁਰ, 24 ਸਤੰਬਰ ( ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੇ ਨਵ ਨਿਯੁਕਤ ਸਿਵਲ ਸਰਜਨ ਡਾ:ਰਾਜਿੰਦਰ ਪਾਲ ਨੇ ਅੱਜ ਆਪਣੇ ਦਫਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।ਆਪ ਇੱਕ ਟੀ.ਬੀ.ਅਤੇ ਚੈਸਟ ਸਪੈਸ਼ਲਿਸਟ ਡਾਕਟਰ ਹਨ ਅਤੇ ਇਸ ਤੋਂ ਪਹਿਲਾਂ ਫਤਜ਼ਿਲਕਾ ਵਿਖੇ ਬਤੌਰ ਸਿਵਲ ਸਰਜਨ ਨਿਯੁਕਤ ਸਨ।ਸਿਵਲ ਸਰਜਨ ਡਾ:ਰਾਜਿੰਦਰ ਪਾਲ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਜ਼ਿਲਾ ਨਿਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਉੁਪਲੱਬਧ ਕਰਵਾਏ ਜਾਣ ਦਾ ਵਿਸ਼ਵਾਸ਼ ਦਿਵਾਇਆ ਹੈ।
ਉਹਨਾਂ ਕਿਹਾ ਕਿ ਸਮੂਹ ਸਿਹਤ ਪ੍ਰੋਗ੍ਰਾਮਾਂ ਨੂੰ ਸਰਕਾਰੀ ਹਿਦਾਇਤਾਂ ਅਨੁਸਾਰ ਲਾਗੂ ਕੀਤਾ ਜਾਵੇਗਾ।ਉਹਨਾਂ ਸਮੂਹ ਸਿਹਤ ਅਧਿਕਾਰੀਆਂ/ਕਰਮਚਾਰੀਆਂ ਨੋ ਆਪਣਾ ਕੰਮ ਮੁਕੰਮਲ ਤਨਦੇਹੀ,ਮਿਹਨਤ ਅਤੇ ਈਮਾਨਦਾਰੀ ਨਾਲ ਕਰਨ ਦਾ ਸੰਦੇਸ਼ ਵੀ ਦਿੱਤਾ ਹੈ।ਸਿਵਲ ਸਰਜਨ ਨੇ ਸਮੂਹ ਸਟਾਫ ਨੂੰ ਡਿਉਟੀ ਸਮੇ ਦੌਰਾਨ ਆਪਣੀ ਹਾਜ਼ਰੀ ਯਕੀਨੀ ਬਨਾੳਣ ਬਾਰੇ ਵੀ ਕਿਹਾ ਹੈ।
ਡਾ:ਰਾਜਿੰਦਰ ਪਾਲ ਨੇ ਜਿਲਾ ਨਿਵਾਸੀਆਂ ਦੇ ਨਾਮ ਇੱਕ ਸਿਹਤ ਸੁਨੇਹੇ ਵਿੱਚ ਇਹ ਵੀ ਕਿਹਾ ਕਿ ਡੇਂਗੂ ਸੀਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਫਰਾਈ ਡੇ, ਡਰਾਈ ਡੇ ਦੇ ਨਾਅਰੇ ਨੂੰ ਅਪਣਾਇਆ ਜਾਵੇ ਤਾਂ ਹੀ ਜ਼ਿਲੇ ਨੂੰ ਡੇਂਗੂ ਮੁਕਤ ਰੱਖਿਆ ਜਾ ਸਕਦਾ ਹੈ।ਉਹਨਾਂ ਖੁਲਾਸਾ ਕੀਤਾ ਕਿ ਡੇਂਗੂ ਰੋਗ ਏਡੀਜ਼ ਇਜੀਪਟਿਸ ਮੱਛਰ ਦੇ ਕੱਟਣ ਕਾਰਨ ਹੁੰਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਤੇ ਆਪਣੇ ਅੰਡੇ ਦਿੰਦੇ ਹਨ ਅਤੇ ਇਹਨਾਂ ਅੰਡਿਆਂ ਵਿੱਚੋਂ ਉਤਪੰਨ ਲਾਰਵਾ ਇੱਕ ਹਫਤੇ ਵਿੱਚ ਪੂਰਨ ਮੱਛਰ ਦੇ ਰੂਪ ਵਿੱਚ ਪਰਵਰਤਿਤ ਹੋ ਜਾਂਦਾ ਹੈ।ਇਸੇ ਕਾਰਨ ਸਿਹਤ ਵਿਭਾਗ ਵੱਲੋਂ ਜਨਤਾ ਨੂੰ ਆਪਣੇ ਘਰਾਂ/ਸੰਸਥਾਨਾਂ ਦੇ ਕੂਲਰਾਂ,ਫਰਿਜਾਂ ਦੀਆਂ ਟਰੇਆਂ ਆਦਿ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਸੁਕਾ ਕੇ ਸਫਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਡਾ: ਰਾਜਿੰਦਰ ਨੇ ਇਹ ਸਲਾਹ ਵੀ ਦਿੱਤੀ ਕਿ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਆਪਣੇ ਆਸ ਪਾਸ ਕਿਸੇ ਵੀ ਰੂਪ ਵਿੱਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ।ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸ਼ਰੀਰ ਨੂੰ ਪੂਰੀ ਤਰਾਂ ਕਵਰ ਕਰਨ ਵਾਲੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਊ ਕਰੀਮਾਂ ਤੇ ਹੋਰ ਸਾਧਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ:ਸੁਸ਼ਮਾਂ ਠੱਕਰ,ਵਿਕਾਸ ਕਲੜਾ ਅਤੇ ਕ੍ਰਿਸ਼ਨ ਕੁਮਾਰ ਆਦਿ ਹਾਜਿਰ ਸਨ।
—-
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024