ਆਪਣੀ ਜਮੀਨ ਵਿਚੋਂ ਰੇਤ ਦੀ ਮਾਈਨਿੰਗ ਕਰਵਾਉਣ ਦੇ ਚਾਹਵਾਨ ਦਫਤਰ ਜਿਲ੍ਹਾ ਮਾਈਨਿੰਗ ਅਫਸਰ ਵਿਖੇ ਦੇ ਸਕਦੇ ਹਨ ਅਰਜੀ
- kakkar.news
- September 27, 2022
- Punjab
- ਆਪਣੀ ਜਮੀਨ ਵਿਚੋਂ ਰੇਤ ਦੀ ਮਾਈਨਿੰਗ ਕਰਵਾਉਣ ਦੇ ਚਾਹਵਾਨ ਦਫਤਰ ਜਿਲ੍ਹਾ ਮਾਈਨਿੰਗ ਅਫਸਰ ਵਿਖੇ ਦੇ ਸਕਦੇ ਹਨ ਅਰਜੀ
ਫਾਜ਼ਿਲਕਾ 27 ਸਤੰਬਰ ਸੁਭਾਸ ਕੱਕੜ
ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹਾ ਫਾਜਿਲਕਾ ਵਿਖੇ ਜਮੀਨ ਮਾਲਕ ਆਪਣੀ ਜਮੀਨ ਵਿੱਚੋਂ ਰੇਤੇ ਦੀ ਮਾਈਨਿੰਗ ਕਰਵਾਉਣ ਦਾ ਚਾਹਵਾਨ ਹੈ ਤਾਂ ਉਹ ਆਪਣੀ ਪ੍ਰਤੀ ਬੇਨਤੀ ਦਫਤਰ ਜਿਲ੍ਹਾ ਮਾਈਨਿੰਗ ਅਫਸਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਇਹ ਜਾਣਕਾਰੀ ਕਾਰਜਕਾਰੀ ਇੰਜੀਨੀਅਰ – ਕਮ – ਜਿਲ੍ਹਾ ਮਾਇਨਿੰਗ ਅਫਸਰ, ਇੰਜੀ: ਵਿਨੋਦ ਕੁਮਾਰ ਸੁਥਾਰ ਨੇ ਦਿੱਤੀ।
ਕਾਰਜਕਾਰੀ ਇੰਜੀਨੀਅਰ – ਕਮ – ਜਿਲ੍ਹਾ ਮਾਇਨਿੰਗ ਅਫਸਰ ਨੇ ਦੱਸਿਆ ਕਿ ਰੇਤੇ ਦੀ ਮਾਈਨਿੰਗ ਕਰਵਾਉਣ ਦੇ ਜਮੀਨ ਮਾਲਕ ਆਪਣੀ ਪ੍ਰਤੀ ਬੇਨਤੀ ਸਮੇਤ ਮਾਲ ਰਿਕਾਰਡ ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਜਿਲ੍ਹਾ ਮਾਈਨਿੰਗ ਅਫਸਰ, ਜਲ ਨਿਕਾਸ ਉਸਾਰੀ ਮੰਡਲ ਫਿਰੋਜਪੁਰ ਐਟ ਫਾਜਿਲਕਾ ਵਿਖੇ ਜਮ੍ਹਾਂ ਕਰਵਾਉਣ ਤਾਂ ਜੋ ਮਾਈਨਿੰਗ ਸਾਈਟਸ ਨੂੰ ਜਿਲ੍ਹਾ ਸਰਵੇ ਰਿਪੋਰਟ ਵਿਚ ਸ਼ਾਮਿਲ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਜਮੀਨ ਮਾਲਕ ਆਪਣੀ ਪ੍ਰਤੀ ਬੇਨਤੀ ਡੀ.ਸੀ. ਕੰਪਲੈਕਸ, ਤੀਜੀ ਮੰਜਿਲ, ਸੀ-ਬਲਾਕ ਦੇ ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਜਿਲ੍ਹਾ ਮਾਈਨਿੰਗ ਅਫਸਰ, ਜਲ ਨਿਕਾਸ ਉਸਾਰੀ ਮੰਡਲ ਫਿਰੋਜਪੁਰ ਐਟ ਫਾਜਿਲਕਾ, ਰੂਮ ਨੰ 402 ਵਿਖੇ ਜਮ੍ਹਾਂ ਕਰਵਾ ਸਕਦੇ ਹਨ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026