ਡਾ. ਸਤੀਸ਼ ਕੁਮਾਰ ਨੇ ਫਾਜ਼ਿਲਕਾ ਦੇ ਸਿਵਲ ਸਰਜਨ ਫਾਜ਼ਿਲਕਾ ਦਾ ਅਹੁਦਾ ਸੰਭਾਲਿਆ
- 106 Views
- kakkar.news
- September 27, 2022
- Health Punjab
ਫਾਜ਼ਿਲਕਾ 27 ਸਤੰਬਰ ( ਸੁਭਾਸ਼ ਕੱਕੜ)
ਫਾਜ਼ਿਲਕਾ ਦੇ ਨਵ ਨਿਯੁਕਤ ਸਿਵਲ ਸਰਜਨ ਡਾ. ਸਤੀਸ਼ ਕੁਮਾਰ ਨੇ ਅੱਜ ਮੰਗਲਵਾਰ ਨੂੰ ਆਪਣੇ ਦਫਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾ. ਬਬਿਤਾ, ਡੀਐੱਫਪੀਓ ਡਾ. ਕਵਿਤਾ ਸਮੇਤ ਹੋਰ ਅਧਿਕਾਰੀਆਂ ਨੇ ਸਿਵਲ ਸਰਜਨ ਦਾ ਸਵਾਗਤ ਕੀਤਾ। ਆਹੁਦਾ ਸੰਭਾਲਣ ਮੌਕੇ ਸਿਵਲ ਸਰਜਨ ਡਾ. ਸਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਫਾਜ਼ਿਲਕਾ ਜ਼ਿਲ੍ਹਾ ਨਿਵਾਸੀਆਂ ਨੂੰ ਪੰਜਾਬ ਸਰਕਾਰ ਦੀਆਂ ਸਿਹਤ ਸੁਵਿਧਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣਾ ਹੈ ਤਾਂ ਹਰੇਕ ਯੋਗ ਲੋੜਵੰਦ ਨੂੰ ਸਿਹਤ ਸਹੂਲਤਾਂ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਲਈ ਏਐਨਸੀ ਚੈੱਕਅੱਪ, ਆਯੂਸ਼ਮਾਨ ਬੀਮਾ ਯੋਜਨਾ, ਬਜੁਰਗਾਂ ਲਈ ਐਨਪੀਐਚਸੀਈ ਪ੍ਰੋਗਰਾਮ, ਐਨਸੀਡੀ ਪ੍ਰੋਗਰਾਮ, ਐਨਪੀਸੀਬੀ ਪ੍ਰੋਗਰਾਮ, ਆਰਬੀਐਸਕੇ ਪ੍ਰੋਗਰਾਮ ਆਦਿ ਚਲਾਏ ਜਾ ਰਹੇ ਹਨ। ਉਨਾਂ ਜਿਲ੍ਹੇ ਭਰ ਵਿੱਚ ਫੀਲਡ ਪੱਧਰ ਤੇ ਕੰਮ ਕਰਦੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਸਮੇਂ ਸਿਰ ਆਪਣੀ ਡਿਊਟੀ ਕਰਨ ਤੇ ਲੋਕਾਂ ਨੂੰ ਹਰ ਪ੍ਰਕਾਰ ਦੀ ਸਿਹਤ ਸਹੂਲਤ ਮੁਹਈਆਂ ਕਰਵਾਉਣ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਕਰਨ ਦੇ ਨਾਲ ਨਾਲ ਆਪਣੀ ਦੋਨੋਂ ਡੋਜ਼ ਲਗਵਾਉਣ ਤੋਂ ਬਾਅਦ ਤੀਜੀ ਡੋਜ਼ ਵੀ ਜ਼ਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਡੇਂਗੂ ਮਲੇਰੀਆ ਦਾ ਸੀਜ਼ਨ ਵੀ ਸ਼ੁਰੂ ਹੈ, ਲੋਕ ਆਪਣਾ ਖਿਆਲ ਰੱਖਣ ਤੇ ਸਮੇਂ ਸਮੇਂ ਸਿਰ ਪਾਣੀ ਦੀ ਸਫਾਈ ਕਰਦੇ ਰਹਿਣ, ਕਿਤੇ ਵੀ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਸਿਵਲ ਸਰਜਨ ਦਫ਼ਤਰ ਤੋਂ ਸਟੈਨੋ ਰੋਹਿਤ ਕੁਮਾਰ, ਡੀਪੀਐਮ ਰਾਜੇਸ਼ ਕੁਮਾਰ, ਡੀਐਮਸੀ ਦਫ਼ਤਰ ਤੋਂ ਸੰਜੀਵ ਕੁਮਾਰ, ਰਾਜੀਵ ਕੁਮਾਰ, ਅਤਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024