5994 ਅਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ ਜਲਦੀ ਕਰਨ ਦੀ ਮੰਗ
- 125 Views
- kakkar.news
- September 29, 2022
- Education Punjab
5994 ਅਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ ਜਲਦੀ ਕਰਨ ਦੀ ਮੰਗ
ਸੰਗਰੂਰ 29 ਸਤੰਬਰ(ਸਿਟੀਜ਼ਨਜ਼ ਵੋਇਸ )
ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ 5994 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਰੋਸ਼ ਮਾਰਚ ਕਰਕੇ ਕੋਠੀ ਦਾ ਘਿਰਾਓ ਕਰਨ ਦਾ ਯਤਨ ਕੀਤਾ ਗਿਆ।
ਇਸ ਘਿਰਾਓ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਧੱਕਾਮੁੱਕੀ ਵੀ ਹੋਈ। ਪੁਲਿਸ ਵੱਲੋਂ ਕਈ ਅਧਿਆਪਕਾਂ ਦੀ ਖਿੱਚਧੂਹ ਵੀ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੰਦੀਪ ਸਾਮਾ ਨੇ ਕਿਹਾ ਕਿ ਉਹ ਈਟੀਟੀ ਦੀਆ 5994 ਪੋਸਟਾਂ ਬਾਰੇ ਬਹੁਤ ਲੰਮੇ ਸਮੇ ਤੋਂ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਈਟੀਟੀ ਦੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਦੇਖਿਆ ਕਰ ਰਹੀ ਹੈ।
ਸੂਬਾ ਪ੍ਰਧਾਨ ਸੰਦੀਪ ਸਾਮਾ ਨੇ ਦੱਸਿਆ ਕਿ ਈਟੀਟੀ ਦੀਆਂ 5994 ਪੋਸਟਾਂ ਦਾ ਇਸ਼ਤਿਹਾਰ ਦਸੰਬਰ 2021 ਵਿੱਚ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਈਟੀਟੀ ਬੇਰੋਜ਼ਗਾਰ ਲਗਾਤਾਰ ਪਿਛਲੇ 9 ਮਹੀਨਿਆਂ ਤੋਂ ਭਰਤੀ ਪੂਰੀ ਦੀ ਮੰਗ ਕਰ ਰਹੇ ਹਨ ਪਰ ਅਜੇ ਤੱਕ ਭਰਤੀ ਦਾ ਪੋਰਟਲ ਓਪਨ ਨਹੀ ਕੀਤਾ ਗਿਆ ਅਤੇ ਭਰਤੀ ਪੂਰੀ ਨਹੀ ਕੀਤੀ ਜਾ ਰਹੀ। ਜਿਸ ਦੀ ਮੰਗ ਲੈ ਕੇ ਬੇਰੁਜ਼ਗਾਰ ਈਟੀਟੀ ਅਧਿਆਪਕ ਯੂਨੀਅਨ 5994 ਵੱਲੋਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਜਿਸ ਦੇ ਚਲਦੇ ਪ੍ਰਸ਼ਾਸਨ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ਨਾਲ ਧੱਕਾ-ਮੁੱਕੀ ਵੀ ਕੀਤੀ। ਇਸ ਮੌਕੇ ਜੱਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਈਟੀਟੀ ਦੀਆ 5994 ਪੋਸਟਾਂ ਦਾ ਪੋਰਟਲ ਜਲਦੀ ਤੋਂ ਜਲਦੀ ਕੋਰਟ ਕੇਸਾਂ ਤੋ ਰਹਿਤ ਓਪਨ ਕਰੇ ਅਤੇ ਹੋਰ ਜੋ ਬੇਰੋਜ਼ਗਾਰ ਈਟੀਟੀ ਅਧਿਆਪਕ ਯੂਨੀਅਨ ਦੀਆ ਜੋ ਵੀ ਮੰਗਾਂ ਹਨ ਉਹਨਾਂ ਵੱਲ ਧਿਆਨ ਦਿੱਤਾ ਜਾਵੇ।ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਨਹੀ ਕਰਦੀ ਤਾ ਆਉਣ ਵਾਲੇ ਸਮੇ ਈਟੀਟੀ ਟੈਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ 5994 ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਗੁਪਤ ਐਕਸ਼ਨ ਵੀ ਕਿਤੇ ਜਾਣਗੇ। ਇਸ ਮੌਕੇ ਹੋਰ ਈਟੀਟੀ ਯੂਨੀਅਨ ਆਗੂ ਮਨਦੀਪ ਨੁਕੇਰੀਆ, ਡਾ. ਲਾਹੋਰੀਆ, ਬੰਟੀ ਅਬੋਹਰ, ਅਮਨ ਰਾਣਾ, ਬਲਵਿੰਦਰ ਕਾਕਾ, ਜਾਨਕੀ ਦਾਸ ਅਤੇ ਹੋਰ ਬੇਰੁਜ਼ਗਾਰ ਅਧਿਆਪਕ ਆਦਿ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024