ਫਿਰੋਜ਼ਪੁਰ ਵਿਚ ਚੀਨੀ ਮਾਂਜੇ ਦੇ ਖਿਲਾਫ ਪੁਲਿਸ ਦੀ ਮੁਹਿੰਮ, 40 ਗੱਟੂ ਚਾਈਨੀਜ਼ ਡੋਰ ਬਰਾਮਦ
- 205 Views
- kakkar.news
- January 6, 2025
- Crime Punjab
ਫਿਰੋਜ਼ਪੁਰ ਵਿਚ ਚੀਨੀ ਮਾਂਜੇ ਦੇ ਖਿਲਾਫ ਪੁਲਿਸ ਦੀ ਮੁਹਿੰਮ, 40 ਗੱਟੂ ਚਾਈਨੀਜ਼ ਡੋਰ ਬਰਾਮਦ
ਫਿਰੋਜ਼ਪੁਰ 06 ਜਨਵਰੀ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿਖੇ ਬਸੰਤ ਦਾ ਤਿਓਹਾਰ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ।ਬਸੰਤ ਪੰਚਮੀ ਵਾਲੇ ਦਿਨ ਲੋਕ ਪਤੰਗ ਉਡਾ ਕੇ ਆਪਣੇ ਦਿਲ ਦਾ ਪ੍ਰਗਟਾਵਾ ਕਰਦੇ ਹਨ। ਉਸ ਦਿਨ, ਸਾਰਾ ਅਸਮਾਨ ਰੰਗ-ਬਿਰੰਗੀਆਂ ਪਤੰਗਾਂ ਨਾਲ ਭਰ ਜਾਂਦਾ ਹੈ ਜੋ ਹਵਾ ਵਿੱਚ ਉਡਦੇ ਅਤੇ ਨੱਚਦੇ ਹਨ।ਪਰ ਕੁਝ ਲੋਕਾਂ ਵੱਲੋ ਪਾਬੰਦੀਸ਼ੁਦਾ ਚੀਨੀ ਮਾਂਝੇ ਦੀ ਵਰਤੋਂ ਕੀਤੀ ਜਾਂਦੀ ਹੈ ।ਚੀਨੀ ਮਾਂਜਾ ਗੰਭੀਰ ਸੱਟਾਂ ਅਤੇ ਮੌਤਾਂ, ਖਾਸ ਕਰਕੇ ਮੋਟਰਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਬਦਨਾਮ ਹੈ। ਪੰਛੀਆਂ ਅਤੇ ਹੋਰ ਜੰਗਲੀ ਜੀਵ ਅਕਸਰ ਤਿੱਖੀਆਂ ਤਾਰਾਂ (ਚੀਨੀ ਮਾਂਜਾ)ਵਿੱਚ ਫਸਣ ਕਾਰਨ ਗੰਭੀਰ ਸੱਟਾਂ ਜਾਂ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।
ਚੀਨੀ ਮਾਂਜੇ ਦੀ ਵਰਤੋਂ ਨੂੰ ਖਤਮ ਕਰਨ ਲਈ ਫਿਰੋਜ਼ਪੁਰ ਪੁਲਿਸ ਨੇ ਐਸਐਸਪੀ ਸੌਮਿਆ ਮਿਸ਼ਰਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਮੁਹਿੰਮ ਵਿੱਢੀ ਹੋਈ ਹੈ।ਜਿਸ ਤਹਿਤ ਪੁਲਿਸ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰਕੇ ਇਸ ਚੀਨੀ ਮਾਂਝੇ ਦੀ ਵਰਤੋਂ ਅਤੇ ਵਿਕਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰ ਰਹੀ ਹੈ ।
ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਕਸੂਰੀ ਗੇਟ ਸਿਟੀ ਫਿਰੋਜ਼ਪੁਰ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀਅਨ ਜਸ਼ਨ ਪੁੱਤਰ ਨਵੀਨ ਕੁਮਾਰ ਵਾਸੀ ਗਲੀ ਨੰਬਰ 05 ਬਸਤੀ ਭੱਟੀਆਂ ਵਾਲੀ ਸਿਟੀ ਫਿਰੋਜ਼ਪੁੁਰ ਹਾਲ ਆਬਾਦ ਲਕਸ਼ਮੀ ਇਨਕਲੇਵ ਨੇੜੇ ਅੰਮ੍ਰਿਤਸਰੀ ਗੇਟ ਸਿਟੀ ਫਿਰੋਜ਼ਪੁਰ ਅਤੇ ਵਿਸ਼ੂ ਪੁੱਤਰ ਰਮੇਸ਼ ਕੁਮਾਰ ਵਾਸੀ ਲਕਸ਼ਮੀ ਇਨਕਲੇਵ ਨੇੜੇ ਅੰਮ੍ਰਿਤਸਰੀ ਗੇਟ ਸਿਟੀ ਫਿਰੋਜ਼ਪੁਰ ਰਲ ਕੇ ਚਾਈਨਿਜ਼ ਡੋਰ ਬਾਹਰੋਂ ਲਿਆ ਕੇ ਫਿਰੋਜ਼ਪੁਰ ਵਿਚ ਵੇਚਣ ਦਾ ਕੰਮ ਕਰਦੇ ਹਨ। ਜੋ ਇਹ ਸਰਕਾਰ ਵੱਲੋਂ ਚਾਈਨਿਜ਼ ਡੋਰ ਬੈਨ ਕੀਤੀ ਹੋਈ ਹੈ ਅਤੇ ਇਹ ਭਲੀ ਭਾਤ ਜਾਣਦੇ ਹਨ ਕਿ ਇਸ ਨਾਲ ਆਮ ਲੋਕਾਂ, ਜਾਨਵਰਾਂ ਅਤੇ ਪੰਛੀਆਂ ਦੀ ਜ਼ਿੰਦਗੀ ਨੂੰ ਖਤਰਾ ਹੈ। ਜੋ ਅੱਜ ਵੀ ਵਿਸ਼ੂ ਵੱਲੋਂ ਲਿਆਂਦੀ ਹੋਈ ਚਾਈਨਿਜ਼ ਡੋਰ ਲਕਸ਼ਮੀ ਇਨਕਲੇਵ ਵਿਚ ਵਿਸ਼ੂ ਦੇ ਘਰ ਦੇ ਸਾਹਮਣੇ ਗਲੀ ਵਿਚ ਖੜੇ ਛੋਟੇ ਹਾਥੀ ਵਿਚ ਰੱਖ ਕੇ ਵੇਚ ਰਹੇ ਹਨ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਜਾਂਚਕਰਤਾ ਜਗਰੂਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਛਾਪੇਮਾਰੀ ਕਰਕੇ ਦੋਸ਼ੀ ਜਸ਼ਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 40 ਗੱਟੂ ਚਾਈਨਿਜ਼ ਡੋਰ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


