ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਆਟੋਮੈਟਿਕ ਲੈਬ ਐਨਾਲਾਈਜ਼ਰ ਸਥਾਪਿਤ
- 99 Views
- kakkar.news
- October 4, 2022
- Health Punjab
ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਆਟੋਮੈਟਿਕ ਲੈਬ ਐਨਾਲਾਈਜ਼ਰ ਸਥਾਪਿਤ
ਫਿਰੋਜ਼ਪੁਰ 4 ਅਕਤੂਬਰ (ਅਨੁਜ ਕੱਕੜ ਟੀਨੂੰ )
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਾਜਿੰਦਰ ਪਾਲ ਦੀ ਅਗਵਾਈ ਹੇਠ ਜ਼ਿਲੇ ਅੰਦਰ ਸਿਹਤ ਸੇਵਾਵਾਂ ਦੀ ਨਿਰੰਤਰ ਬਿਹਤਰੀ ਲਈ ਲਗਾਤਾਰ ਪ੍ਰਯਤਨ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਇਸ ਅਵਸਰ ਟੈਕਲੀਨੀਕਲ ਲੈਬ ਵਿਖੇ ਅੱਜ ਇਕ ਪੂਰੀ ਤਰਾਂ ਆਟੋਮੈਟਿਕ ਐਨਾਲਾਈਜਰ ਸਥਾਪਿਤ ਕੀਤਾ ਗਿਆ ਹੈ। ਇਸ ਐਨਾਲਾਈਜ਼ਰ ਨੂੰ ਐਮ.ਐਲ.ਏ. ਫਿਰੋਜ਼ਪੁਰ ਸ਼ਹਿਰੀ ਰਣਬੀਰ ਭੁੱਲਰ ਵੱਲੋਂ ਵਿਧੀਵਤ ਰੂਪ ਵਿੱਚ ਚਾਲੂ ਕਰਕੇ ਲੋਕਅਰਪਿਤ ਕੀਤਾ ਗਿਆ। ਇਸ ਅਵਸਰ ਤੇ ਇਸ ਮਸ਼ੀਨ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਾਜਿੰਦਰ ਪਾਲ ਨੇ ਦੱਸਿਆ ਕਿ ਪੂਰੀ ਤਰਾਂ ਦੇਸ਼ ਵਿੱਚ ਹੀ ਨਿਰਮਿਤ ਟਰਾਂਸਏਸ਼ੀਆ ਕੰਪਨੀ ਦਾ ਇਹ ਬਾਇਓਕੈਮਸਿਟਰੀ ਐਨਾਲਾੲਰੀਜਰ `ਐਰਬਾ ਈ.ਐਮ. 360 ਅੱਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪੂਰੀ ਤਰਾਂ ਕੰਮ ਕਰਨ ਲੱਗ ਪਿਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਬਾਇਓਕੈਮਸਿਟਰੀ ਐਨਾਲਾਈਜਰ ਆਪਣੀ ਸ਼੍ਰੇਣੀ ਵਿੱਚ ਇੱਕ ਬਿਹਤਰੀਨ ਐਨਾਲਾਈਜਰ ਹੈ ਜੋ ਕਿ ਇੱਕ ਘੰਟੇ ਵਿੱਚ 360 ਟੈਸਟ ਕਰ ਸਕਦਾ ਹੈ ਅਤੇ ਇਸ ਨਾਲ ਇੱਕ ਦਿਨ ਲੱਗਭਗ 150 ਮਰੀਜ਼ਾਂ ਨੂੰ ਲਾਭ ਪਹੰਚੇਗਾ। ਇਸ ਮੌਕੇ ਜ਼ਿਲਾ ਹਸਪਤਾਲ ਦੇ ਪੈਥਾਲੋਜਿਸਟ ਡਾ. ਜਗਪ੍ਰੀਤ ਕੌਰ ਨੇ ਮਸ਼ੀਨ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੇ ਆਟੋਮੈਟਿਕ ਹੋਣ ਕਾਰਨ ਟੈਸਟਾਂ ਦੀ ਗੁਣਵੱਤਾ/ਐਕੂਰੇਸੀ ਵਧੇਗੀ ਅਤੇ ਟੈਸਟਾਂ ਦੇ ਜਲਦੀ ਹੋਣ ਕਾਰਨ ਮਰੀਜਾਂ ਦਾ ਇਲਾਜ਼ ਜਲਦੀ ਸ਼ੁਰੂ ਹੋਣ ਵਿੱਚ ਮਦਦ ਮਿਲੇਗੀ। ਟਰਾਂਸਏਸ਼ੀਆ ਬਾਇਓਮੈਡੀਕਲ ਲਿਮਿਟਡ ਦੇ ਫਾਊਂਡਰ ਚੇਅਰਮੈਨ ਸੁਰੇਸ਼ ਵਜ਼ੀਰਆਣੀ ਨ ਕਿਹਾ ਕਿ ਕੰਪਨੀ ਉਚ ਗੁਣਵੱਤਾ ਵਾਲੀਆਂ ਮਸ਼ੀਨਾ ਘੱਟ ਕੀਮਤ ਤੇ ਆਮ ਲੋਕਾਂ ਲਈ ਸੁਲਭ ਕਰਵਾ ਰਹੀ ਹੈ। ਜ਼ਿਲ੍ਹਾ ਹਸਪਤਲ ਦੇ ਕਾਰਜਕਾਰੀ ਐਸ.ਐਮ.ਓ. ਡਾ. ਗੁਰਮੇਜ਼ ਗੋਰਾਇਆ ਨੇ ਕਿਹਾ ਅੱਜ ਇੰਸਟਾਲ ਕੀਤੇ ਐਨਾਲਾਈਜ਼ਰ ਨਾਲ ਕਈ ਵਿਸ਼ੇਸ਼ ਪ੍ਰਕਾਰ ਦੇ ਟੈਸਟ ਵੀ ਕੀਤੇ ਜਾ ਸਕਦੇ ਹਨ। ਇਸ ਅਵਸਰ ‘ਤੇ ਵਿਭਾਗ ਦੇ ਹੋਰ ਅਧਿਕਾਰੀ /ਕਰਮਚਾਰੀ ਵੀ ਹਾਜ਼ਰ ਸਨ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024