Trending Now
#ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
#ਨਵਜੰਮੇ ਬੱਚਿਆਂ ਦੀ ਦੇਖਭਾਲ ਹਫਤੇ ਦੌਰਾਨ ਲਗਾਇਆ ਜਾਗਰੂਕਤਾ ਸੈਮੀਨਾਰ
#ਕੇਂਦਰੀ ਰਾਜ ਮੰਤਰੀ ਤੋਖਨ ਸਾਹੂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਚੱਲ ਰਹੇ ਕਾਰਜਾਂ ਦੀ ਸਮੀਖਿਆ
#ਬਰਨਾਲਾ ਵਿਖੇ ਸੂਬਾ ਪੱਧਰੀ ਰੋਸ ਮਾਰਚ ਕਰਕੇ ਕਲੈਰੀਕਲ ਕਾਮਿਆਂ ਨੇ ਕੀਤਾ ਚਾਰ ਦਿਨਾਂ ਲਈ ਕੰਮ ਬੰਦ ਬਰਨਾਲਾ ਦੇ ਬਜਾਰਾ ਵਿੱਚ ਹੋਈ ਪੰਜਾਬ ਸਰਕਾਰ ਮੁਰਦਾਬਾਦ
#ਧੁੰਦ ਕਾਰਨ ਵੱਡੇ ਹਾਦਸੇ ਹੋਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸ਼ਨ ਸਮਾਂ ਤਬਦੀਲੀ ਦਾ ਲਵੇ ਫੈਸਲਾ – ਮਲਕੀਤ ਹਰਾਜ /ਸ਼ਲਿੰਦਰ ਕੰਬੋਜ
#ਬੈਡਮਿੰਟਨ ਲਵਰਜ਼ ਵਲੋਂ ਚੌਥਾ ਚਾਰ ਰੋਜ਼ਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
#ਡੀ.ਏ.ਪੀ. ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵਿਕਰੀ ਸਮੇਂ ਕਿਸਾਨਾਂ ਨੂੰ ਹੋਰ ਗੈਰ-ਜ਼ਰੂਰੀ ਵਸਤਾਂ ਵੇਚਣ ਤੋਂ ਗ਼ੁਰੇਜ਼ ਕੀਤਾ ਜਾਵੇ- ਮੁੱਖ ਖੇਤੀਬਾੜੀ ਅਫ਼ਸਰ
#ਫਿਰੋਜ਼ਪੁਰ ਪੁਲਿਸ ਵੱਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ, 11 ਪਿਸਟਲ ਅਤੇ 21 ਮੈਗਜ਼ੀਨ ਜਬਤ
#ਹਥਿਆਰਾਂ ਨਾਲ ਹਮਲਾ ਕਰ ਮੋਟਰਸਾਇਕਲ ਦੀ ਕੀਤੀ ਲੁਟ, ਪੁਲਿਸ ਵੱਲੋਂ ਤਲਾਸ਼ ਜਾਰੀ
#ਫਿਰੋਜ਼ਪੁਰ ਵਿੱਚ ਬਿਨਾ ਲਾਇਸੈਂਸ ਵਾਲੀ ਖਾਦ ਦਾ ਜ਼ਖੀਰਾ ਜਬਤ; ਗੋਦਾਮ ਮਾਲਕਾ ਖਿਲਾਫ ਮਾਮਲਾ ਦਰਜ
ਸਿਹਤ ਵਿਭਾਗ ਵਲੋ ਡੇਂਗੂ ਬਿਮਾਰੀ ਤੋ ਲੜਨ ਲਈ ਇੰਡੀਅਨ ਮੈਡੀਕਲ ਅਤੇ ਲਬੋਰੇਟਰੀ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ
- 106 Views
- kakkar.news
- November 6, 2023
- Punjab
ਸਿਹਤ ਵਿਭਾਗ ਵਲੋ ਡੇਂਗੂ ਬਿਮਾਰੀ ਤੋ ਲੜਨ ਲਈ ਇੰਡੀਅਨ ਮੈਡੀਕਲ ਅਤੇ ਲਬੋਰੇਟਰੀ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ
ਫਾਜ਼ਿਲਕਾ 6 ਨਵੰਬਰ 2023 ਸਿਟੀਜ਼ਨਜ਼ ਵੋਇਸ)
ਨਵੰਬਰ ਮਹੀਨੇ ਵਿੱਚ ਡੇਂਗੂ ਦੇ ਸੰਭਾਵੀਂ ਖਦਸ਼ੇ ਨੂੰ ਦੇਖਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਡੇਂਗੂ ਬਿਮਾਰੀ ਦੇ ਟੈਸਟ ਅਤੇ ਫੀਵਰ ਸਰਵੇ ਲਈ ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਵਲੋ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਲਬੋਰੇਟਰੀ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਸੰਬਧੀ ਸਰਕਾਰ ਵਲੋ ਜਾਰੀ ਨਵੀਂ ਹਿਦਾਇਤਾਂ ਦੀ ਪਾਲਣਾ ਦੀ ਅਪੀਲ ਕਰਦੇ ਹੋਏ ਕਿਹਾ ਕਿ ਡੇਂਗੂ ਦੀ ਬਿਮਾਰੀ ਲਈ ਸਾਰਿਆ ਦੇ ਸਾਂਝੇ ਸਹਿਯੋਗ ਦੀ ਜਰੂਰਤ ਹੈ। ਇਸ ਲਈ ਡੇਂਗੂ ਦੇ ਸ਼ੱਕੀ ਮਰੀਜ਼ ਦਾ ਡਾਟਾ ਸਿਹਤ ਵਿਭਾਗ ਨਾਲ ਸਾਂਝਾ ਕੀਤਾ ਜਾਵੇ ਅਤੇ ਪੂਰਾ ਨਵੰਬਰ ਮਹੀਨਾ ਸਿਹਤ ਵਿਭਾਗ ਵਲੋ ਜਾਗਰੂਕਤਾ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਅਤੇ ਆਮ ਪਬਲਿਕ ਥਾਵਾਂ ‘ਤੇ ਜਾਗਰੂਕਤਾ ਕੈਂਪ ਲਗਵਾਇਆ ਜਾਵੇਗਾ ਅਤੇ ਜ਼ਿਲ੍ਹੇ ਵਿੱਚ 40 ਬ੍ਰਰੇੜਿੰਗ ਚੈਕਰ ਦੀਆਂ ਟੀਮਾਂ ਲਗਾਤਾਰ ਰੋਜ ਘਰ ਵਿਚ ਅੰਟੀ ਲਾਰਵਾ ਗਤੀਵਿਧੀਆ ਕਰ ਰਹੀ ਹੈ। , ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਹਰ ਸ਼ੁੱਕਰਵਾਰ ਨੂੰ ਖੁਸ਼ਕ ਦਿਨ ਦੇ ਤੌਰ ‘ਤੇ ਵੀ ਮਨਾਇਆ ਜਾਂਦਾ ਹੈ, ਪਿੰਡਾਂ ਤੇ ਸ਼ਹਿਰਾਂ ਵਿਚ ਫੀਵਰ ਸਰਵੇ ਕਰਵਾਇਆ ਜਾ ਰਿਹਾ ਹੈ ,ਬਰੀਡਿੰਗ ਚੈੱਕ ਕਰਕੇ ਨਾਲ ਹੀ ਲਾਰਵੀਸਾਈਡ ਦੀ ਸਪਰੇਅ ਵੀ ਕੀਤੀ ਜਾ ਰਹੀ ਹੈ ਅਤੇ ਲਾਰਵਾ ਮਿਲਣ ਵਾਲੇ ਘਰਾਂ ਵਿੱਚ ਉਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ। ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ,ਮਾਸ ਪੇਸ਼ੀਆਂ ਤੇ ਜੋੜਾਂ ਵਿੱਚ ਦਰਦ, ਜੀ ਕੱਚਾ ਹੋਣਾ ਤੇ ਉਲਟੀਆਂ ਆਉਣਾ, ਥਕਾਵਟ ਮਹਿਸੂਸ ਹੋਣਾ, ਚਮੜੀ ਤੇ ਦਾਣੇ ਅਤੇ ਹਾਲਤ ਖਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚੋਂ ਖ਼ੂਨ ਵਗਣਾ ਡੇਂਗੂ ਬੁਖਾਰ ਦੇ ਲੱਛਣ ਹੁੰਦੇ ਹਨ। ਇਸ ਮੌਕੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ.ਸੁਨੀਤਾ ਕੰਬੋਜ ਨੇ ਦੱਸਿਆ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਜੇਕਰ ਤੁਹਾਨੂੰ ਡੇਂਗੂ ਬੁਖਾਰ ਵਰਗੇ ਲੱਛਣ ਨਜ਼ਰ ਆਉਂਦੇ ਹਨ ਤਾਂ ਐਸਪਰੀਨ ਜਾਂ ਬਰੂਫਨ ਦੀ ਦਵਾਈ ਦੀ ਵਰਤੋਂ ਨਾ ਕਰੋ ਪਰ ਪੈਰਾਸਿਟਾਮੋਲ ਲਈ ਜਾ ਸਕਦੀ ਹੈ ਅਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਸੰਪਰਕ ਕਰੋ ਉਥੇ ਡੇਂਗੂ ਬੁਖਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਮੁਫਤ ਕੀਤਾ ਜਾਂਦਾ ਹੈ। ਉਹਨਾਂ ਨੇ ਦਸਿਆ ਕਿ ਕੌਂਸਲ ਵਲੋ ਸਿਹਤ ਵਿਭਾਗ ਵਲੋ ਪੂਰਾ ਸਹਿਯੋਗ ਅਤੇ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ। ਕੌਂਸਲ ਵਲੋ ਮੋਟਿਵੇਟਰ ਅਤੇ ਸਿਹਤ ਵਿਭਾਗ ਤੋਂ ਬ੍ਰੀਡਿੰਗ ਚੈਕਰ ਅਤੇ ਬਾਕੀ ਸਟਾਫ ਮਿਲ ਕਰ ਕੇ ਸ਼ਹਿਰ ਵਿਚ ਸਾਂਝੀ ਐਕਟੀਵਿਟੀ ਕਰਦੇ ਹਨ। ਇਸ ਮੌਕੇ , ਨੈਸ਼ਨਲ ਵੈਕਟਰ ਬੋਰਨ ਪ੍ਰੋਗਰਾਮ ਤੋਂ ਸਿਹਤ ਕਰਮਚਾਰੀ ਰਵਿੰਦਰ ਸ਼ਰਮਾ , ਸਵਰਨ ਸਿੰਘ ਕ੍ਰਿਸ਼ਨ ਕੁਮਾਰ ਮਾਸ ਮੀਡੀਆ ਬ੍ਰਾਂਚ ਤੋਂ ਦਿਵੇਸ਼ ਕੁਮਾਰ ਮੌਜੂਦ ਸੀ।
Categories
Recent Posts
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024