ਕਿਸਾਨਾਂ ਦੀਆਂ ਆਸਾਂ ਉਮੀਦਾਂ ਅਨੁਸਾਰ ਕੰਮ ਕਰੇਗੀ ਸਰਕਾਰ-ਨਰਿੰਦਰਪਾਲ ਸਿੰਘ ਸਵਨਾ
- 129 Views
- kakkar.news
- October 7, 2022
- Agriculture Punjab
-ਖੇਤੀ ਗਿਆਨ ਦੀਆਂ ਰਿਸ਼ਮਾਂ ਵੰਡਦਿਆਂ ਜਿ਼ਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਸੰਪਨ
-ਕਿਸਾਨਾਂ ਦੀਆਂ ਆਸਾਂ ਉਮੀਦਾਂ ਅਨੁਸਾਰ ਕੰਮ ਕਰੇਗੀ ਸਰਕਾਰ-ਨਰਿੰਦਰਪਾਲ ਸਿੰਘ ਸਵਨਾ
-ਡਿਪਟੀ ਕਮਿਸ਼ਨਰ ਨੇ ਕੀਤੀ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀ ਅਪੀਲ
ਫਾਜਿ਼ਲਕਾ, 7 ਅਕਤੂਬਰ 2022 (ਅਨੁਜ ਕੱਕੜ ਟੀਨੂੰ)
ਖੇਤੀ ਗਿਆਨ ਦੀਆਂ ਰਿਸ਼ਮਾਂ ਵੰਡਦਿਆਂ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਫਾਜਿ਼ਲਕਾ ਦਾ ਜਿ਼ਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅੱਜ਼ ਇੱਥੇ ਹੋਇਆ। ਇਸ ਮੌਕੇ ਜਿੱਥੇ ਕਿਸਾਨਾਂ ਨੇ ਉਤਸਾਹ ਨਾਲ ਭਾਗ ਲਿਆ ਉਥੇ ਹੀ ਇਸ ਮੇਲੇ ਨੂੰ ਸੰਬੋਧਨ ਕਰਦਿਆਂ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੀਆਂ ਆਸਾਂ ਉਮੀਦਾਂ ਅਨੁਸਾਰ ਹੀ ਕੰਮ ਕਰੇਗੀ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਦੇ ਸੁਝਾਅ ਵੀ ਲਏ ਅਤੇ ਕਿਹਾ ਕਿ ਇਹ ਸੁਝਾਅ ਮੁੱਖ ਮੰਤਰੀ ਪੰਜਾਬ ਤੱਕ ਪੁੱਜਦੇ ਕੀਤੇ ਜਾਣਗੇ।ਵਿਧਾਇਕ ਨੇ ਇਸ ਮੌਕੇ ਕਿਹਾ ਕਿ ਸਬਸਿਡੀ ਤੇ ਮਸ਼ੀਨਾਂ ਦੀ ਵੰਡ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਜ਼ੇਕਰ ਕਿਸੇ ਨੂੰ ਇਸ ਵਿਚ ਹੇਰਫੇਰ ਕੀਤੀ ਹੋਈ ਤਾਂ ਉਹ ਬਖ਼ਸਿਆਂ ਨਹੀਂ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਵਾਤਾਵਰਨ ਦੀ ਸੰਭਾਲ ਵਾਲੀਆਂ ਤਕਨੀਕਾਂ ਨਾਲ ਖੇਤੀ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣ ਨਕਲੀ ਬੀਜਾਂ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਸਿੱਧੀ ਬਿਜਾਈ ਦੀ ਸਬਸਿਡੀ ਦੀ ਰਕਮ ਇਕ ਹਫਤੇ ਤੱਕ ਸਭ ਕਿਸਾਨਾਂ ਦੇ ਖਾਤਿਆਂ ਵਿਚ ਆ ਜਾਵੇਗੀ।ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਇਸ ਮੌਕੇ ਕਿਸਾਨਾਂ ਨੂੰ ਵਾਤਾਵਰਨ ਪੱਖੀ ਤਕਨੀਕਾਂ ਨਾਲ ਪਰਾਲੀ ਦੀ ਸੰਭਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਫਸਲਾਂ ਦੇ ਖਰਾਬੇ ਦੀ ਗਿਰਦਾਵਰੀ ਆਖਰੀ ਪੜਾਅ ਵਿਚ ਹੈ ਅਤੇ ਬਾਗਾਂ ਦੇ ਨੁਕਸਾਨ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਵੀ ਜਲਦ ਮਿਲਣ ਵਾਲੀ ਹੈ। ਇਸਤੋਂ ਬਿਨ੍ਹਾਂ ਨਹਿਰੀ ਪਾਣੀ ਦੀ ਪੂਰੀ ਪਹੁੰਚ ਟੇਲਾਂ ਤੱਕ ਹੋਵੇ ਇਸ ਲਈ ਵੀ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ।ਜਿ਼ਲ੍ਹਾ ਖੇਤੀਬਾੜੀ ਅਫ਼ਸਰ ਡਾ: ਰਾਜਿੰਦਰ ਕੁਮਾਰ ਕੰਬੋਜ਼ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਹਾੜ੍ਹੀ ਦੀ ਮੰਗ ਅਨੁਸਾਰ ਖਾਦਾਂ ਅਤੇ ਬੀਜਾਂ ਦਾ ਪ੍ਰਬੰਧ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਜਿਪਸਮ ਖਾਦ ਸਬਸਿਡੀ ਤੇ ਦਿੱਤੀ ਜਾ ਰਹੀ ਹੈ।ਇਸ ਮੋਕੇ ਸ੍ਰੀ ਗੁਰਚਰਨ ਸਿੰਘ ਮੁਸਾਫਿਰ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਸ੍ਰੀ ਅਰੁਣ ਵਧਵਾ, ਸ੍ਰੀ ਦੇਵਰਾਜ ਸ਼ਰਮਾ, ਸ੍ਰੀ ਕੰਵਲਜੀਤ ਸਿੰਘ ਵੀ ਹਾਜਰ ਸਨ।ਇਸ ਮੌਕੇ ਸ੍ਰੀ ਸੁੰਦਰ ਲਾਲ ਨੇ ਮਿੱਟੀ ਪਾਣੀ ਦੀ ਪਰਖ ਬਾਰੇ, ਸ੍ਰੀ ਪ੍ਰਿੱਥੀ ਰਾਮ ਨੇ ਗੰਨੇ ਦੀ ਕਾਸਤ ਬਾਰੇ, ਪ੍ਰਕਾਸ਼ ਮਾਹਲਾ ਨੇ ਘਰੇਲੂ ਬਗੀਚੀ ਬਾਰੇ, ਅਨਿਲ ਕੁਮਾਰ ਨੇ ਫਲਦਾਰ ਬੂਟਿਆਂ ਬਾਰੇ, ਡਾ: ਸੰਦੀਪ ਕੁਮਾਰ ਨੇ ਬੋਰਡੋ ਮਿਸ਼ਰਣ ਬਾਰੇ, ਕੌਕਮ ਮੌਰ ਨੇ ਮੱਛੀ ਪਾਲਣ ਬਾਰੇ, ਲਵਪ੍ਰੀਤ ਸਿੰਘ ਨੇ ਹਾੜ੍ਹੀ ਦੀਆਂ ਫਸਲਾਂ ਬਾਰੇ, ਅਜੈ ਚੌਧਰੀ ਨੇ ਪੌਦਿਆਂ ਦੀਆਂ ਬਿਮਾਰੀਆਂ ਬਾਰੇ, ਰੁਪਿੰਦਰ ਕੌਰ ਨੇ ਕੇਵੀਕੇ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਣ ਰਾਜਦਵਿੰਦਰ ਸਿੰਘ ਤੇ ਡਾ: ਵਰਮਾ ਨੇ ਕੀਤਾ। ਇਸ ਮੌਕੇ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਕਿਸਾਨ ਮੇਲੇ ਵਿਚ ਵੱਖ ਵੱਖ ਵਿਭਾਗਾਂ ਵੱਲੋਂ ਆਪਣੇ ਸਟਾਲ ਲਗਾਏ ਗਏ ਅਤੇ ਪਰਾਲੀ ਪ੍ਰਬੰਧਨ ਲਈ ਵਰਤੇ ਜਾਂਦੇ ਸੰਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।


