ਬੇਰੋਜਗਾਰ ਨੌਜਵਾਨਾ ਨੂੰ ਦਿੱਤੀ ਜਾਵੇਗੀ ਬੀ.ਪੀ.ਓ ਦੀ ਮੁਫਤ ਸਿਖਲਾਈ
- 82 Views
- kakkar.news
- September 30, 2022
- Education Punjab
ਬੇਰੋਜਗਾਰ ਨੌਜਵਾਨਾ ਨੂੰ ਦਿੱਤੀ ਜਾਵੇਗੀ ਬੀ.ਪੀ.ਓ ਦੀ ਮੁਫਤ ਸਿਖਲਾਈ
ਸਿਖਲਾਈ ਲੈਣ ਦੇ ਚਾਹਵਾਨ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਨਾਲ ਕਰ ਸਕਦੇ ਹਨ ਸੰਪਰਕ
ਫਾਜ਼ਿਲਕਾ 30 ਸਤੰਬਰ ( ਸੁਭਾਸ਼ ਕੱਕੜ)
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ, ਫਾਜ਼ਿਲਕਾ ਸ. ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀ.ਪੀ.ਓ./ਆਈ.ਟੀ. ਆਊਟਸੋਰਸਿੰਗ ਸੈਕਟਰ ਦੀਆਂ ਅਸਾਮੀਆਂ ਲਈ ਸਾਫਟ ਸਕਿਲ ਅਤੇ ਇੰਟਰਵਿਉ ਦੀ ਤਿਆਰੀ ਲਈ ਮੁਫਤ ਸਿਖਲਾਈ ਦਿੱਤੀ ਜਾਣੀ ਹੈ, ਜਿਸ ਤਹਿਤ ਚਾਹਵਾਨ ਨੌਜਵਾਨ ਪ੍ਰਾਰਥੀ ਦਫਤਰੀ ਕੰਮ-ਕਾਜ ਵਾਲੇ ਦਿਨਾਂ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਰਾਜ ਸਿੰਘ ਪਲੇਸਮੇਂਟ ਅਫਸਰ ਨੇ ਦੱਸਿਆ ਕਿ ਬੀ.ਪੀ.ਓ ਸੈਕਟਰ ਦੀ ਵੱਖ-ਵੱਖ ਕੰਪਨੀਆਂ ਵਿੱਚ ਕਸਟਮਰ ਕੇਅਰ ਐਗਜ਼ੈਕਟਿਵ ਦੀ ਆਸਾਮੀ ਲਈ ਵਿੱਦਿਅਕ ਯੋਗਤਾ 12ਵੀਂ ਪਾਸ, ਕਮਿਊਨੀਕੇਸ਼ਨ ਸਕਿੱਲ ਵਾਲੇ ਪ੍ਰਾਰਥੀਆਂ ਦੀ ਲੋੜ ਹੈ ਅਤੇ ਇਸ ਵਾਸਤੇ 0 ਤੋਂ 1 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ।
ਉਨ੍ਹਾਂ ਹੋਰ ਦੱਸਿਆ ਕਿ ਆਈ.ਟੀ., ਆਊਟਸੋਰਸਿੰਗ ਸੈਕਟਰ ਵਿੱਚ 12ਵੀਂ ਪਾਸ ਅਤੇ ਗ੍ਰੈਜੂਏਸ਼ਨ (ਅਕਾਊਟਸ ਅਤੇ ਕਾਮਰਸ), ਸੀ.ਏ., ਮਾਸਟਰ ਇਨ ਇੰਗਲਿਸ਼, ਸਪੈਸ਼ਲਾਈਜ਼ਡ ਡਿਪਲੋਮਾ, ਐਲ.ਐਲ.ਬੀ. ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀਆਂ ਦੀ ਲੋੜ ਹੈ ਅਤੇ ਇਸ ਵਾਸਤੇ ਅਕਾਊਂਟਸ ਇੰਟਰਨੈਸ਼ਨਲ ਪ੍ਰੋਸੈੱਸ ਦਾ ਤਜਰਬਾ ਹੋਣਾ ਲਾਜ਼ਮੀ ਹੈ । ਇਸ ਤੋਂ ਇਲਾਵਾ ਬੀ.ਪੀ.ਓ. ਸੈਕਟਰ ਵਿੱਚ ਟੈਂਕ ਮਹਿੰਦਰਾ ਲਿਮਟਿਡ ਕੰਪਨੀ ਅਤੇ ਡਾ. ਆਈ.ਟੀ.ਐਮ. ਮੋਹਾਲੀ ਵਿੱਚ ਐਸੋਸੀਏਟ ਕਸਟਮਰ ਸਪੋਰਟ ਦੀ ਆਸਾਮੀ ਲਈ ਐਚ.ਐਸ.ਸੀ. (ਪਾਸ ਆਊਟ) ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀਆਂ ਦੀ ਲੋੜ ਹੈ।
ਇਨ੍ਹਾਂ ਉਕਤ ਅਸਾਮੀਆਂ ਲਈ ਪ੍ਰਾਰਥੀਆਂ ਨੂੰ ਕੰਪਿਊਟਰ ਦਾ ਬੇਸਿਕ ਤਜ਼ਰਬਾ ਹੋਣਾ ਲਾਜ਼ਮੀ ਹੈ। ਕਮਿਊਨੀਕੇਸ਼ਨ ਸਕਿੱਲ ਵਧੀਆ ਹੋਣਾ ਚਾਹੀਦਾ ਹੈ। ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਦੀ ਇੱਛਾ ਹੋਣਾ ਜ਼ਰੂਰੀ ਹੈ। ਪ੍ਰਾਰਥੀ ਚੰਡੀਗੜ੍ਹ ਜਾਂ ਮੋਹਾਲੀ ਵਿਖੇ ਕੰਮ ਕਰਨ ਦੇ ਇੱਛੁਕ ਹੋਣੇ ਚਾਹੀਦੇ ਹਨ। ਚਾਹਵਾਨ ਪ੍ਰਾਰਥੀ ਜੋ ਇਸ ਸਿਖਲਾਈ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਇਸ ਲਿੰਕ https://tinyurl.com/
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024