ਜਲੰਧਰ ‘ਚ ਡੀਐੱਸਪੀ ਤੇ ਜੌਹਰੀ ਦੇ ਪੁੱਤਰਾਂ ‘ਚ ਖੂਨੀ ਝੜਪ, ਮਾਡਲ ਟਾਊਨ ‘ਚ ਪਾਰਟੀ ਤੋਂ ਬਾਅਦ ਸਿਵਲ ਹਸਪਤਾਲ ‘ਚ ਹੰਗਾਮਾ
- 121 Views
- kakkar.news
- October 8, 2022
- Punjab
ਜਲੰਧਰ 'ਚ ਡੀਐੱਸਪੀ ਤੇ ਜੌਹਰੀ ਦੇ ਪੁੱਤਰਾਂ 'ਚ ਖੂਨੀ ਝੜਪ, ਮਾਡਲ ਟਾਊਨ 'ਚ ਪਾਰਟੀ ਤੋਂ ਬਾਅਦ ਸਿਵਲ ਹਸਪਤਾਲ 'ਚ ਹੰਗਾਮਾ
ਜਲੰਧਰ 08 ਅਕਤੂਬਰ 2022 (ਸਿਟੀਜ਼ਨਜ਼ ਵੋਇਸ )
ਜਲੰਧਰ ਦੇ ਮਾਡਲ ਟਾਊਨ ਰੈਸਟੋਰੈਂਟ ਵਿੱਚ ਪਾਰਟੀ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਡੀਐਸਪੀ ਅਤੇ ਜੌਹਰੀ ਦੇ ਪੁੱਤਰਾਂ ਵਿੱਚ ਝੜਪ ਹੋ ਗਈ। ‘ਤੂ ਤੂ ਮੈਂ’ ਨਾਲ ਸ਼ੁਰੂ ਹੋਈ ਲੜਾਈ ਕੁਝ ਹੀ ਸਮੇਂ ‘ਚ ਖੂਨੀ ਝੜਪ ਤੱਕ ਪਹੁੰਚ ਗਈ। ਲੜਾਈ ਦੌਰਾਨ ਦੋਵਾਂ ਨੂੰ ਕੁਝ ਸੱਟਾਂ ਵੀ ਲੱਗੀਆਂ। ਹਾਲਾਂਕਿ ਬਾਅਦ ‘ਚ ਮੌਕੇ ‘ਤੇ ਮੌਜੂਦ ਲੋਕਾਂ ਨੇ ਦਖਲ ਦੇ ਕੇ ਉਨ੍ਹਾਂ ਨੂੰ ਛੁਡਵਾਇਆ। ਬਾਅਦ ਵਿੱਚ ਦੋਵੇਂ ਧਿਰਾਂ ਪਾਰਟੀ ਤੋਂ ਵੱਖ ਹੋ ਗਈਆਂ। ਕੁਝ ਸਮੇਂ ਬਾਅਦ ਦੋਵੇਂ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪੁੱਜੇ ਪਰ ਉਥੇ ਵੀ ਆਹਮੋ-ਸਾਹਮਣੇ ਹੋਣ ਤੋਂ ਬਾਅਦ ਮਾਹੌਲ ਫਿਰ ਤਣਾਅਪੂਰਨ ਹੋ ਗਿਆ।
ਝਗੜੇ ਦੇ ਕੁਝ ਸਮੇਂ ਬਾਅਦ ਦੋਵੇਂ ਧਿਰਾਂ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੀਆਂ। ਇਸ ਦੌਰਾਨ ਜਦੋਂ ਉਨ੍ਹਾਂ ਦੀ ਆਹਮੋ-ਸਾਹਮਣੇ ਹੋਈ ਤਾਂ ਗੱਲ ਫਿਰ ਹੱਥੋਪਾਈ ਤੱਕ ਪਹੁੰਚ ਗਈ। ਮੌਕੇ ‘ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਹੂਟਰ ਵਜਾ ਕੇ ਘਟਨਾ ਸਬੰਧੀ ਥਾਣਾ 4 ਦੀ ਪੁਲਸ ਨੂੰ ਬੁਲਾਇਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਇਸ ਮਗਰੋਂ ਸਿਵਲ ਹਸਪਤਾਲ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਤਾਂ ਜੋ ਮਾਹੌਲ ਖ਼ਰਾਬ ਨਾ ਹੋਵੇ।
ਜਦੋਂ ਘਟਨਾ ਸਬੰਧੀ ਜਦੋਂ ਥਾਣਾ 6 ਦੇ ਇੰਚਾਰਜ ਸੁਖਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਐਸ.ਆਈ ਬਲਜੀਤ ਸਿੰਘ ਦੇ ਧਿਆਨ ਵਿੱਚ ਹੈ। ਬਲਜੀਤ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਗੱਲਾਂ ਤੋਂ ਸਾਫ਼ ਸੀ ਕਿ ਪੁਲਿਸ ਕਿਤੇ ਨਾ ਕਿਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024