ਜਗਰਾਉਂ ਤੋਂ ਅਗਵਾ ਹੋਈ ਬੱਚੀ ਅੰਮ੍ਰਿਤਸਰ ਤੋਂ ਮਿਲੀ
- 143 Views
- kakkar.news
- October 18, 2022
- Punjab
ਜਗਰਾਉਂ ਤੋਂ ਅਗਵਾ ਹੋਈ ਬੱਚੀ ਅੰਮ੍ਰਿਤਸਰ ਤੋਂ ਮਿਲੀ
ਲੁਧਿਆਣਾ 18 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਲੁਧਿਆਣਾ ਦੇ ਜਗਰਾਉਂ ‘ਚੋਂ 4 ਸਾਲ ਦੀ ਅਗਵਾ ਬੱਚੀ ਨੂੰ ਪੁਲਿਸ ਨੇ ਅੰਮ੍ਰਿਤਸਰ ਤੋਂ ਲੱਭ ਲਿਆ ਹੈ ਅਤੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਅਸਲ ‘ਚ ਕੁਝ ਦਿਨ ਪਹਿਲਾਂ ਜਗਰਾਉਂ ‘ਚ 4 ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀਅੰਮ੍ਰਿਤਸਰ ਪੁਲਿਸ ਨੇ ਜਗਰਾਉਂ ਪੁਲਿਸ ਦੇ ਸਾਹਮਣੇ ਬੱਚੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਜਗਰਾਉਂ ਪੁਲੀਸ ਅੱਜ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੀ ਹੈ। ਘਟਨਾ ਜੀ.ਟੀ ਰੋਡ ‘ਤੇ ਸਥਿਤ ਪਹਿਲਵਾਨ ਢਾਬੇ ਨੇੜੇ ਝੁੱਗੀਆਂ ਦੀ ਹੈ। ਝੁੱਗੀ ‘ਚ ਰਹਿਣ ਵਾਲੀ 4 ਸਾਲਾ ਬੱਚੀ ਨੂੰ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਲਿਆ ਸੀ। ਵਿਅਕਤੀ ਵੱਲੋਂ ਬੱਚੀ ਨੂੰ ਲੈ ਜਾਣ ਦੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ। ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਕੇਸ ਦਰਜ ਕਰ ਲਿਆ ਸੀ। ਸਾਰੇ ਸ਼ਹਿਰ ‘ਚ ਪੁਲਿਸ ਦਾ ਵਾਇਰਲ, ਜਿਸ ਤੋਂ ਬਾਅਦ ਹਰਕਤ ‘ਚ ਆਈ ਪੰਜਾਬ ਪੁਲਿਸ ਨੇ ਬੱਚੀ ਨੂੰ ਬਰਾਮਦ ਕਰ ਲਿਆ।ਬੱਚੀ ਦੇ ਪਿਤਾ ਕਾਲੂ ਅਤੇ ਮਾਂ ਨੂੰ ਜਗਰਾਉਂ ਪੁਲਸ ਅੰਮ੍ਰਿਤਸਰ ਲੈ ਗਈ, ਜਿੱਥੇ ਬੱਚੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਪਰਿਵਾਰ ਨੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਪੁਲਿਸ ਅੱਜ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਬਾਰੇ ਵੀ ਖੁਲਾਸਾ ਕਰ ਸਕਦੀ ਹੈ।


