ਬਹਿਬਲ ਕਲਾਂ ਇਨਸਾਫ਼ ਮੋਰਚੇ ‘ਤੇ ਅਣਪਛਾਤਿਆਂ ਵੱਲੋਂ ਕਾਰ ਦੀ ਭੰਨ-ਤੋੜ,
- 127 Views
- kakkar.news
- October 23, 2022
- Punjab
ਬਹਿਬਲ ਕਲਾਂ ਇਨਸਾਫ਼ ਮੋਰਚੇ ‘ਤੇ ਅਣਪਛਾਤਿਆਂ ਵੱਲੋਂ ਕਾਰ ਦੀ ਭੰਨ-ਤੋੜ,
ਫਰੀਦਕੋਟ 23 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ‘ਚ ਲੰਮੇ ਸਮੇਂ ਤੋਂ ਚੱਲ ਰਹੇ ਇਨਸਾਫ਼ ਮੋਰਚੇ ‘ਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਖੜ੍ਹੀ ਕਾਰ ਦੀ ਭੰਨਤੋੜ ਕੀਤੀ ਗਈ। ਜਿਸ ਦੀਆਂ ਤਸਵੀਰਾਂ ਕੋਲ ਲੱਗੇ ਸੀ. ਸੀ. ਟੀ. ਵੀ. ‘ਚ ਰਿਕਾਰਡ ਹੋ ਗਈਆਂ। ਜਿਸ ਦਾ ਜਾਣਕਾਰੀ ਸਥਾਨਕ ਥਾਣੇ ਨੂੰ ਦਿੱਤੀ ਗਈ ਹੈ।ਇਸ ਸੰਬੰਧੀ ਗੱਲ ਕਰਦਿਆਂ ਮੋਰਚੇ ਦੇ ਆਗੂ ਅਤੇ ਪੀੜਤ ਪਰਿਵਾਰ ਦੇ ਮੈਂਬਰ ਸੁਖਰਾਜ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਾਰੇ ਆਪਣੇ ਕੰਮ ‘ਚ ਲੱਗੇ ਹੋਏ ਸੀ ਕਿ ਅਚਾਨਕ ਮੋਰਚੇ ਵਾਲੀ ਥਾਂ ‘ਤੇ ਖੜ੍ਹੀ ਕਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਆਪਣੀ ਕਾਰ ਨਾਲ ਟੱਕਰ ਮਾਰੀ। ਜਿਸ ਤੋਂ ਬਾਅਦ ਕਾਰ ਦੇ ਸਾਈਰਨ ਵੱਜਣ ਲੱਗੇ ਤਾਂ ਜਦੋਂ ਬਾਹਰ ਆ ਕੇ ਦੇਖਿਆ ਤਾਂ ਇਕ ਕਾਰ ਕੁੱਝ ਦੂਰੀ ‘ਤੇ ਜਾ ਕੇ ਖੜ੍ਹੀ ਹੋ ਗਈ। ਪਰ ਅਸੀਂ ਉਨ੍ਹਾਂ ਦਾ ਪਿੱਛੇ ਕਰਨਾ ਸਹੀ ਨਹੀਂ ਸਮਝਿਆ ਅਤੇ ਇਸ ਦੀ ਸੂਚਨਾ ਸਥਾਨਕ ਥਾਣੇ ਦੇ ਕੇ ਪੁਲਸ ਨੂੰ ਘਟਨਾ ਦੀ ਸੀ. ਸੀ. ਟੀ. ਵੀ. ਦੇ ਦਿੱਤੀ ਹੈ।



- October 15, 2025