ਵਿਰਸਾ ਸਿੰਘ ਮੱਲ ਦੁਲਚੀ ਕੇ ਫਿਰੋਜ਼ਪੁਰ ਸਹਿਕਾਰੀ ਮੰਡੀਕਰਨ ਸਭਾ ਚੇਅਰਮੈਨ ਨਿਯੁਕਤ
- 121 Views
- kakkar.news
- October 26, 2022
- Punjab
ਵਿਰਸਾ ਸਿੰਘ ਮੱਲ ਦੁਲਚੀ ਕੇ ਸਹਿਕਾਰੀ ਮੰਡੀਕਰਨ ਸਭਾ ਚੇਅਰਮੈਨ ਨਿਯੁਕਤ
ਫਿਰੋਜ਼ਪੁਰ, 26 ਅਕਤੂਬਰ (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਸ਼ਹਿਰ ਸਹਿਕਾਰੀ ਮੰਡੀਕਰਨ ਸਭਾ ਦੀ ਚੋਣ ਸ. ਰਣਬੀਰ ਸਿੰਘ ਭੁੱਲਰ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਹਿਕਾਰੀ ਮੰਡੀਕਰਨ ਸਭਾ ਦੇ ਸਾਰੇ ਡਾਇਰੈਕਟਰ ਵੀ ਹਾਜ਼ਰ ਸਨ। ਇਸ ਮੌਕੇ ਸਾਰੇ ਮੈਂਬਰ ਸਾਹਿਬਾਨਾਂ ਦੀ ਰਾਇ ਲੈਣ ਤੋਂ ਬਾਅਦ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵੱਲੋਂ ਵਿਰਸਾ ਸਿੰਘ ਮੱਲ ਦੁਲਚੀ ਕੇ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ ਰਾਜਵੰਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੁਰਜੀਤ ਸਿੰਘ ਚੀਮਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵੱਲੋਂ ਡਾਇਰੈਕਟਰ ਸਹਿਕਾਰੀ ਮੰਡੀਕਰਨ ਸਭਾ ਸੁਖਦੇਵ ਸਿੰਘ ਕਿਲਚਾ, ਪ੍ਰੇਮ ਕੁਮਾਰ ਅਤੇ ਗੋਪਾਲ ਸਿੰਘ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਆਪ ਆਗੂ ਗੁਰਜੀਤ ਸਿੰਘ ਚੀਮਾ, ਕਿੱਕਰ ਸਿੰਘ ਕੁਤਬੇ ਵਾਲਾ, ਲਾਲਜੀਤ ਸਿੰਘ ਭੁੱਲਰ, ਕੈਪਟਨ ਭੁਪਿੰਦਰ ਸਿੰਘ, ਗਗਨਦੀਪ ਸਿੰਘ ਗੋਬਿੰਦ ਨਗਰ, ਸੁਖਦੇਵ ਸਿੰਘ ਭੱਦਰੂ, ਜਗਜੀਤ ਸਿੰਘ ਸਰਪੰਚ, ਸਵਰਨ ਸਿੰਘ ਸਿੱਧੂ, ਚਰਨਦੀਪ ਸਿੰਘ, ਗੁਰਪ੍ਰੀਤ ਸਿੰਘ, ਬੋਹੜ ਸਿੰਘ, ਦੀਪਕ ਨਾਰੰਗ, ਸੁਰਜੀਤ ਸਿੰਘ ਰੰਧਾਵਾ, ਕੁਲਬੀਰ ਸਿੰਘ, ਪ੍ਰਵੀਨ ਕੁਮਾਰ ਮੈਨੇਜਰ, ਗੁਰਮੀਤ ਸਿੰਘ ਲੇਖਾਕਾਰ ਅਤੇ ਕਸ਼ਮੀਰ ਸਿੰਘ ਸੇਵਾਦਾਰ ਹਾਜ਼ਰ ਸਨ।


