ਫਸਲ ਦੇ ਸਹੀ ਤੋਲ ਨੂੰ ਯਕੀਨੀ ਬਣਾਉਣ ਦੇ ਮੰਤਵ ਤਹਿਤ ਮੰਡੀ ਵਿਚ ਚੈਕਿੰਗ ਜਾਰੀ
- 87 Views
- kakkar.news
- November 10, 2022
- Punjab
ਫਸਲ ਦੇ ਸਹੀ ਤੋਲ ਨੂੰ ਯਕੀਨੀ ਬਣਾਉਣ ਦੇ ਮੰਤਵ ਤਹਿਤ ਮੰਡੀ ਵਿਚ ਚੈਕਿੰਗ ਜਾਰੀ
ਫਾਜ਼ਿਲਕਾ 10 ਨਵੰਬਰ 2022 (ਅਨੁਜ ਕੱਕੜ ਟੀਨੂੰ)
ਖੇਤੀਬਾੜੀ ਵਿਭਾਗ ਦੇ ਸਹਾਇਕ ਮਾਰਕੀਟਿੰਗ ਅਫ਼ਸਰ, ਫ਼ਾਜ਼ਿਲਕਾ/ਫ਼ਿਰੋਜ਼ਪੁਰ ਡਾ ਸੰਦੀਪ ਕੁਮਾਰ ਭਠੇਜਾ ਵੱਲੋਂ ਏ ਡੀ ਓ ਹਰਵਿੰਦਰ ਕੰਬੋਜ ਅਤੇ ਏ ਡੀ ਓ ਆਸ਼ੂ ਕੰਬੋਜ ਨਾਲ ਮੁੱਖ ਦਾਣਾ ਮੰਡੀ, ਫ਼ਾਜ਼ਿਲਕਾ ਵਿੱਚ ਜਾ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਆੜ੍ਹਤੀਆਂ ਵੱਲੋਂ ਝੋਨੇ ਦੀ ਫਸਲ ਦੇ ਤੋਲ ਸਬੰਧੀ ਵਰਤੇ ਜਾ ਰਹੇ ਕੰਡੇ ਅਤੇ ਵੱਟੇ ਚੈੱਕ ਕੀਤੇ ਗਏ ਇਸ ਦੇ ਨਾਲ ਹੀ ਕੰਡਿਆਂ ਦੀ ਪਾਸਿੰਗ ਵੀ ਚੈੱਕ ਕੀਤੀ ਗਈ । ਸਹਾਇਕ ਮਾਰਕੀਟਿੰਗ ਅਫ਼ਸਰ ਡਾ. ਭਠੇਜਾ ਨੇ ਦੱਸਿਆ ਕਿ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤੇ ਜਾਣ ਦੀਆਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਸੇ ਤਹਿਤ ਚੈਕਿੰਗ ਪ੍ਰਕਿਰਿਆ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਖਰੀਦ ਪ੍ਰਕਿਰਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਣੀ ਨਹੀਂ ਆਉਣ ਦਿੱਤੀ ਜਾਵੇਗੀ। ਮੰਡੀ ਵਿਚ ਮੌਕੇ ਤੇ ਹਾਜ਼ਰ ਕਿਸਾਨਾਂ ਨੂੰ ਡਾ ਸੰਦੀਪ ਕੁਮਾਰ ਭਠੇਜਾ ਵੱਲੋਂ ਅਪੀਲ ਕੀਤੀ ਗਈ ਕਿ ਤੋਲ ਸੰਬੰਧੀ ਕਿਸੇ ਕਿਸਾਨ ਵੀਰ ਨੂੰ ਕੋਈ ਸ਼ੱਕ ਹੁੰਦਾ ਹੈ ਤਾਂ ਉਸੇ ਸਮੇਂ ਹੀ ਸਬੰਧਤ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ। ਸੀਜ਼ਨ ਦੌਰਾਨ ਮੰਡੀਆਂ ਵਿਚ ਚੈਕਿੰਗ ਇਸੇ ਤਰ੍ਹਾਂ ਹੀ ਜਾਰੀ ਰਹੇਗੀ । ਟੀਮ ਵੱਲੋਂ ਮੌਕੇ ਤੇ ਚੈੱਕ ਕੀਤੇ ਗਏ ਕੰਢਿਆਂ ਤੇ ਲੱਗੇ ਨੰਬਰ ਵੱਟਿਆਂ ਦੇ ਨੰਬਰ ਨਾਲ ਮੇਲ ਖਾਂਦੇ ਸਨ ਅਤੇ ਤੋਲ ਵੀ ਸਹੀ ਕੀਤਾ ਜਾ ਰਿਹਾ ਸੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024