ਨਗਰ ਕੌਂਸਲ ਜਲਾਲਾਬਾਦ ਵਲੋਂ ਸਫਾਈ ਸੇਵਕਾਂ, ਇੰਨਫੋਰਮਲ ਵੇਸਟ ਕੁਲੈਕਟਰ, ਰੈਗ ਪਿੱਕਰ ਦਾ ਇੱਕ ਰੋਜਾ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ
- 87 Views
- kakkar.news
- November 18, 2022
- Punjab
ਨਗਰ ਕੌਂਸਲ ਜਲਾਲਾਬਾਦ ਵਲੋਂ ਸਫਾਈ ਸੇਵਕਾਂ, ਇੰਨਫੋਰਮਲ ਵੇਸਟ ਕੁਲੈਕਟਰ, ਰੈਗ ਪਿੱਕਰ ਦਾ ਇੱਕ ਰੋਜਾ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ
ਜਲਾਲਾਬਾਦ, ਫਾਜ਼ਿਲਕਾ, 18 ਨਵੰਬਰ 2022 (ਅਨੁਜ ਕੱਕੜ ਟੀਨੂੰ)
ਨਗਰ ਕੌਂਸਲ ਜਲਾਲਾਬਾਦ ਵਲੋਂ ਸਥਾਨਕ ਸਰਕਾਰ ਵਿਭਾਗ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸਮੂਹ ਸਫਾਈ ਸੇਵਕਾਂ, ਇੰਨਫੋਰਮਲ ਵੇਸਟ ਕੁਲੈਕਟਰ, ਰੈਗ ਪਿੱਕਰਾਂ ਦਾ ਇੱਕ ਰੋਜਾ ਟਰੇਨਿੰਗ ਕੈਂਪ ਲਗਾਇਆ ਗਿਆ । ਇਸ ਟਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਾਰਜ ਸਾਧਕ ਅਫਸਰ ਸ਼੍ਰੀ ਬਲਵਿੰਦਰ ਸਿੰਘ ਵੱਲੋਂ ਸਾਰੇ ਭਾਗੀਦਾਰਾਂ ਨੂੰ ਜੀ ਆਇਆ ਕਹਿ ਕੇ ਅਤੇ ਸਾਰੇ ਭਾਗੀਦਾਰਾ ਨੂੰ ਸਫਾਈ ਪ੍ਰਤੀ ਉਤਸ਼ਾਹਿਤ ਕਰਕੇ ਕੀਤਾ ਗਿਆ । ਇਸ ਟਰੇਨਿੰਗ ਪ੍ਰੋਗਰਾਮ ਵਿੱਚ ਸੀ.ਐਫ ਗੁਰਦੇਵ ਸਿੰਘ ਖਾਲਸਾ ਵਲੋਂ ਸਮੂਹ ਭਾਗੀਦਾਰਾਂ ਨੂੰ ਸਵੱਛਤਾ ਸਰਵੇਖਣ 2023, ਜੀ.ਐਫ.ਸੀ. ਸਟਾਰ ਰੇਟਿੰਗ ਸਰਟੀਫਿਕੇਸ਼ਨ, ਆਪਣੇ ਸ਼ਹਿਰ ਦੀ ਸਾਫ ਸਫਾਈ ਵਿੱਚ ਹੋਰ ਵਾਧਾ ਕਰਨ, ਚੰਗੀ ਸਿਹਤ ਰੱਖਣ ਸਬੰਧੀ ਜਾਗਰੂਕ ਕਰਨਾ, ਸੋਲਿਡ ਵੇਸਟ ਮੈਨਜਮੈਂਟ ਦੇ ਕੰਮਾਂ (100 ਪ੍ਰਤੀਸ਼ਤ ਡੋਰ ਟੂ ਡੋਰ ਕੂਲੇਕਸ਼ਨ ਅਤੇ ਸੋਰਸ ਸੈਗਰੀਗੇਸ਼ਨ ਕਰਨ), ਸੋਲਿਡ ਵੇਸਟ ਮੈਨਜਮੈਂਟ ਪਲਾਟ ਦੀ ਸਾਭ ਸੰਭਾਲ, ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ, ਕੂੜੇ ਨੂੰ ਘਟਾਉਣ ਪ੍ਰਤੀ ਜਾਗਰੂਕ ਕੀਤਾ ਗਿਆ । ਇਹ ਟਰੇਨਿੰਗ ਪ੍ਰੋਗਰਾਮ ਜੀਰੋ ਵੇਸਟ ਪ੍ਰੋਗਰਾਮ ਸੀ ਕਿਉਕਿ ਇਸ ਟਰੇਨਿੰਗ ਪ੍ਰੋਗਰਾਮ ਦੌਰਾਮ ਕਿਸੇ ਵੀ ਤਰਾਂ ਦੀ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਕੇ, ਇਸ ਦੀ ਜਗ੍ਹਾ ਸਟੀਲ ਦੇ ਬਰਤਨ ਅਤੇ ਕਰੋਕਰੀ ਦੇ ਬਰਤਨਾ ਦੀ ਵਰਤੋਂ ਕੀਤੀ ਗਈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024