ਫਿਰੋਜ਼ਪੁਰ ਦੇ ਇਕ ਵਿਅਕਤੀ ਨੂੰ ਫੇਸਬੁੱਕ ਆਈਡੀ ‘ਤੇ ਹਥਿਆਰਾਂ ਨਾਲ ਫੋਟੋਆਂ ਪੋਨੀਆ ਪਇਆ ਮਹਿੰਗੀਆਂ
- 170 Views
- kakkar.news
- November 21, 2022
- Crime Punjab
ਫਿਰੋਜ਼ਪੁਰ ਦੇ ਇਕ ਵਿਅਕਤੀ ਨੂੰ ਫੇਸਬੁੱਕ ਆਈਡੀ ‘ਤੇ ਹਥਿਆਰਾਂ ਨਾਲ ਫੋਟੋਆਂ ਪੋਨੀਆ ਪਇਆ ਮਹਿੰਗੀਆਂ
ਫਿਰੋਜ਼ਪੁਰ 21 ਨਵੰਬਰ 2022 (ਸੁਭਾਸ਼ ਕੱਕੜ)
ਫੇਸਬੁੱਕ ਆਈਡੀ ‘ਤੇ ਹਥਿਆਰਾਂ ਨਾਲ ਫੋਟੋਆਂ ਪਾ ਕੇ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫਤਾਰ ਕਰਕੇ ਥਾਣਾ ਕੁੱਲਗੜ੍ਹੀ ਪੁਲਿਸ ਨੇ ਉਸ ਖਿਲਾਫ 153, 188, 506 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਪ੍ਰਰੀਤ ਸਿੰਘ ਉਰਫ ਲਾਡੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸ਼ੇਰ ਖਾਂ ਇਕ ਅਪਰਾਧੀ ਕਿਸਮ ਦਾ ਵਿਅਕਤੀ ਹੈ ਅਤੇ ਉਸ ‘ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।ਖਬਰੀ ਨੇ ਦੱਸਿਆ ਕਿ ਉਹ ਆਪਣੀ ਫੇਸਬੁੱਕ ਆਈਡੀ ‘ਤੇ ਹਥਿਆਰਾਂ ਨਾਲ ਫੋਟੋਆਂ ਪਾ ਰਿਹਾ ਹੈ ਤੇ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਹੈ। ਜੇਕਰ ਇਸ ਦੀ ਆਈਡੀ ਚੈੱਕ ਕੀਤੀ ਜਾਵੇ ਤਾਂ ਇਸ ਦੀ ਫੇਸਬੁੱਕ ਆਈਡੀ ‘ਤੇ ਇਸ ਵੱਲੋਂ ਹਥਿਆਰਾਂ ਦੀ ਨੁਮਾਇਸ਼ ਨਾਲ ਫੋਟੋਆਂ ਪਾਈਆਂ ਗਈਆਂ ਹਨ, ਜਦਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਨੇ ਪਿੰਡ ਮੋਹਕਮ ਖਾਂ ਵਾਲਾ ਸਰਕਾਰੀ ਕਾਲਜ ਦੇ ਚੋਂਕੀਦਾਰ ਗੁਰਵੀਰ ਸਿੰਘ ਜੋ ਕਿ ਕਾਲਜ ਦੇ ਮੇਨ ਗੇਟ ‘ਤੇ ਸਕਿਉਰਿਟੀ ਦਾ ਕੰਮ ਕਰਦਾ ਹੈ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਹਨ ਜੋ ਕਿ ਬਹੁਤ ਦਹਿਸ਼ਤ ਵਿਚ ਹੈ। ਜਾਂਚਕਰਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤ ਨੂੰ ਗਿ੍ਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


