ਜੀਰਾ ਵਿਖੇ ਧਰਮ ਵਿਰੋਧੀ ਟਿਪਣੀ ਤੇ ਅਧਿਆਪਕਾ ਖਿਲਾਫ ਹੋਇਆ 295 ਦਾ ਪਰਚਾ ਦਰਜ
- 112 Views
- kakkar.news
- November 22, 2022
- Crime Punjab
ਜੀਰਾ ਵਿਖੇ ਧਰਮ ਵਿਰੋਧੀ ਟਿਪਣੀ ਤੇ ਅਧਿਆਪਕਾ ਖਿਲਾਫ ਹੋਇਆ 295 ਦਾ ਪਰਚਾ ਦਰਜ
ਜ਼ੀਰਾ/ਫਿਰੋਜ਼ਪੁਰ 22 ਨਵੰਬਰ 2022 ਅਨੁਜ ਕੱਕੜ ਟੀਨੂੰ
ਪੰਜਾਬ ਦੇ ਅੰਦਰ ਇਕ ਪਾਸੇ ਜਿਥੇ ਧਰਮ ਪ੍ਰੀਵਰਤਣ ਦਾ ਮੁੱਦਾ ਕਾਫੀ ਗੰਭੀਰ ਬਣਿਆ ਹੋਇਆ ਹੈ, ਉਥੇ ਹੀ ਦੂਜੇ ਪਾਸੇ ਸਰਕਾਰੀ ਸਕੂਲ ਦੇ ਅੰਦਰ ਇੱਕ ਮਹਿਲਾ ਅਧਿਆਪਕ ਦੇ ਵਲੋਂ ਸਿੱਖ ਧਰਮ ਦੇ ਖਿਲਾਫ਼ ਅਪਸ਼ਬਦ ਬੋਲ ਕੇ ਆਪਣੇ ਗਲ ਨਵੀਂ ਮੁਸੀਬਤ ਪਾ ਲਈ। ਦਰਅਸਲ, ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਅਧੀਨ ਪੈਂਦੇ ਇਕ ਇਕ ਸਕੂਲ ਦੀ ਅਧਿਆਪਕ ਨੂੰ ਸਿੱਖ ਧਰਮ ਦੇ ਗੁਰੂਆਂ ਵਿਰੁੱਧ ਅਪਸ਼ਬਦ ਬੋਲਣੇ ਉਸ ਸਮੇਂ ਮਹਿੰਗੇ ਪੈ ਗਏ, ਜਦੋਂ ਪੁਲਿਸ ਨੇ ਉਕਤ ਅਧਿਆਪਕਾ ਖਿਲਾਫ਼ ਐਫ਼ ਆਈ ਆਰ ਦਰਜ ਕਰ ਦਿੱਤੀ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸਵਰਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਹਿਕ ਫੱਤੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ, ਉਨ੍ਹਾਂ ਦੇ ਪਿੰਡ ਦੇ ਸਰਕਾਰੀ ਸਕੂਲ ਦੀ ਮੈਡਮ ਪੂਜਾ ਵਲੋਂ ਕਲਾਸ ਵਿਚ ਪੜ੍ਹਾਉਂਦੇ ਸਮੇਂ ਸਿੱਖ ਧਰਮ ਦੇ ਗੁਰੂਆਂ ਖਿਲਾਫ਼ ਬਿਆਨਬਾਜ਼ੀ ਕੀਤੀ। ਇਸ ਦੇ ਨਾਲ ਹੀ ਮੈਡਮ ਨੇ ਸਿੱਖ ਧਾਰਮਿਕ ਸਥਾਨ ਸ਼੍ਰੀ ਹਰਮਿੰਦਰ ਸਾਹਿਬ ਵਿਰੁੱਧ ਵੀ ਅਪਸ਼ਬਦ ਬੋਲੇ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੈਡਮ ਪੂਜਾ ਖਿਲਾਫ਼ FIR NO 178 ਧਾਰਾ 295 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ, ਮੈਡਮ ਪੂਜਾ ਵਲੋਂ ਬੋਲੇ ਗਏ ਅਪਸ਼ਬਦਾਂ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਪਿੰਡ ਬਹਿਕ ਗੁੱਜਰਾਂ ਦੇ ਲੋਕਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸਿੱਖ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਦੇ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ, ਮੈਡਮ ਪੂਜਾ ਨੂੰ ਸਸਪੈਂਡ ਕੀਤਾ ਜਾਵੇ। ਉਧਰ ਸਿੱਖਿਆ ਵਿਭਾਗ ਦੇ ਅਧਿਕਾਰੀ ਕਹਿ ਰਹੇ ਨੇ ਕਿ, ਅਸੀਂ ਇਸ ਮਾਮਲੇ ਦੀ ਫਾਈਲ ਉਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਗਈ ਹੈ ਅਤੇ ਜੋ ਵੀ ਹੁਕਮ ਹੋਇਆ, ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024