ਜ਼ਿਲ੍ਹਾ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਓ ਕੇਂਦਰ ਵਿਖੇ ਯੋਗਾ ਸੈਸ਼ਨ ਆਯੋਜਿਤ ਨਸ਼ੇ ਅਤੇ ਮਾਨਸਿਕ ਰੋਗਾਂ ਤੋਂ ਪੀੜਤ ਮਰੀਜਾਂ ਨੂੰ ਕਰਵਾਇਆ ਜਾਵੇਗਾ ਯੋਗਾ: ਡਾ. ਮਨਚੰਦਾ
- 110 Views
- kakkar.news
- November 24, 2022
- Health Punjab
ਜ਼ਿਲ੍ਹਾ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਓ ਕੇਂਦਰ ਵਿਖੇ ਯੋਗਾ ਸੈਸ਼ਨ ਆਯੋਜਿਤ ਨਸ਼ੇ ਅਤੇ ਮਾਨਸਿਕ ਰੋਗਾਂ ਤੋਂ ਪੀੜਤ ਮਰੀਜਾਂ ਨੂੰ ਕਰਵਾਇਆ ਜਾਵੇਗਾ ਯੋਗਾ: ਡਾ. ਮਨਚੰਦਾ
ਫਿਰੋਜ਼ਪੁਰ 24 ਨਵੰਬਰ 2022 (ਸੁਭਾਸ਼ ਕੱਕੜ)
ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ: ਰਾਜਿੰਦਰਪਾਲ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਯੋਗਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਦੌਰਾਨ ਯੋਗਾ ਸੈਸ਼ਨ ਦੇ ਨੋਡਲ ਅਫਸਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਸ੍ਰੀ ਰਜਿੰਦਰ ਕੁਮਾਰ ਮਨਚੰਦਾ ਅਤੇ ਸੀਨੀਅਰ ਮੈਡੀਕਲ ਅਫਸਰ ਮੈਡਮ ਵਨੀਤਾ ਭੁੱਲਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ: ਮਨਚੰਦਾ ਨੇ ਦੱਸਿਆ ਕਿ ਇਹ ਯੋਗਾ ਸੈਸ਼ਨ ਦੌਰਾਨ ਹਫਤੇ ਦੇ 2 ਦਿਨ ਹਰ ਮੰਗਲਵਾਰ ਅਤੇ ਸੁੱਕਰਵਾਰ ਸਵੇਰੇ 10 ਵਜੇ ਤੋਂ 11 ਵਜੇ ਤੱਕ ਨਸ਼ੇ ਅਤੇ ਮਾਨਸਿਕ ਰੋਗਾਂ ਤੋਂ ਪੀੜਤ ਮਰੀਜਾਂ ਨੂੰ ਯੋਗਾ ਕਰਵਾਇਆ ਜਾਵੇਗਾ ਤਾਂ ਕਿ ਉਹ ਆਪਣੀ ਰੋਜ਼ਮਰਾ ਜਿੰਦਗੀ ਵਿੱਚ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕਣ। ਐਸ.ਐਮ.ਓ. ਡਾ:ਵਨੀਤਾ ਭੁੱਲਰ ਨੇ ਜਾਣਕਾਰੀ ਦਿੱਤੀ ਕਿ ਇਹ ਯੋਗਾ ਸੈਸ਼ਨ ਆਯੁਰਵੈਦਿਕ ਡਾਕਟਰ ਰੁਪਿੰਦਰ ਕੌਰ ਅਤੇ ਸਾਈਕਾਲੋਜਿਸਟ ਪ੍ਰੇਮਜੀਤ ਸਿੰਘ ਵਲੋਂ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਇਸ ਸੈਸ਼ਨ ਵਿੱਚ ਮਨੋਰੋਗ ਮਾਹਿਰ ਡਾਕਟਰ ਰਚਨਾ ਮਿੱਤਲ ਅਤੇ ਡਾਕਟਰ ਨਵਦੀਪ ਸੋਈ ਵਲੋ ਮਰੀਜਾਂ ਨੂੰ ਵਿਸ਼ੇਸ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਵੇਂ ਉਹ ਆਪਣੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਜਿਵੇਂ ਚਿੰਤਾ , ਨੀਂਦ ਦੀ ਸਮੱਸਿਆ , ਇਕਾਗਰਤਾ ਵਧਾਉਣਾ ,ਬੇਲੋੜੇ ਗਲਤ ਵਿਚਾਰਾਂ ਨੂੰ ਕਾਬੂ ਕਰਨਾ , ਗੁੱਸਾ ਅਤੇ ਉਦਾਸੀ ਨੂੰ ਦੂਰ ਕਰਨਾ ,ਬਲੱਡ ਪਰੈਸ਼ਰ, ਸ਼ੂਗਰ ਬਲੱਡ ਸਰਕੂਲੇਸਨ, ਮੋਟਾਪਾ ਕੰਟਰੋਲ ਕਰਨਾ ਆਦਿ ਤੇ ਕਿਵੇਂ ਕਾਬੂ ਪਾ ਸਕਦੇ ਹਨ। ਇਸ ਮੌਕੇ ਆਯੂਰਵੈਦਿਕ ਡਿਸਪੈਂਸਰੀ ਅਤੇ ਨਸ਼ਾ ਛੁਡਾਊ ਕੇਂਦਰ ਦਾ ਸਮੂਹ ਸਟਾਫ ਹਾਜ਼ਰ ਸੀ।


