ਨਜਾਇਜ਼ ਅਸਲੇ ਸਮੇਤ ਇਕ ਵਿਅਕਤੀ ਖ਼ਿਲਾਫ ਮਾਮਲਾ ਦਰਜ
- 77 Views
- kakkar.news
- September 23, 2025
- Crime Punjab
ਨਜਾਇਜ਼ ਅਸਲੇ ਸਮੇਤ ਇਕ ਵਿਅਕਤੀ ਖ਼ਿਲਾਫ ਮਾਮਲਾ ਦਰਜ
ਫਿਰੋਜਪੁਰ, 23 ਸਤੰਬਰ 2025 (ਅਨੁਜ ਕੱਕੜ ਟੀਨੂੰ)
ਮਮਦੋਟ ਪੁਲਿਸ ਨੇ ਗਸ਼ਤ ਦੌਰਾਨ ਕੀਤੀ ਤੁਰੰਤ ਕਾਰਵਾਈ ਵਿਚ ਨਜਾਇਜ਼ ਪਿਸਤੌਲ ਰੱਖਣ ਦੇ ਮਾਮਲੇ ਵਿਚ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ, ਪੁਲਿਸ ਪਾਰਟੀ ਰੁਟੀਨ ਗਸ਼ਤ ਕਰਦੀ ਹੋਈ ਬਿਜਲੀ ਘਰ ਦੇ ਨੇੜੇ ਪਹੁੰਚੀ ਸੀ। ਉਸ ਸਮੇਂ ਮੁੱਖਬਰ ਖ਼ਾਸ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਸਾਜਨ ਪੁੱਤਰ ਗੁਰਮੇਜ ਸਿੰਘ, ਵਾਸੀ ਪਿੰਡ ਕੜਮਾ, ਥਾਣਾ ਮਮਦੋਟ, ਫਿਰੋਜਪੁਰ, ਆਪਣੇ ਕਬਜ਼ੇ ਵਿੱਚ ਨਜਾਇਜ਼ ਅਸਲਾ— 2 ਪਿਸਤੌਲ(ਇਕ ਗਲੋਕ) 2 ਮੈਗਜ਼ੀਨ ਮੇਡ ਇਨ ਇਟਲੀ ਅਤੇ ਜਿਨ੍ਹਾਂ ਵਿੱਚੋ ਇਕ ਪਿਸਤੌਲ (ਮੇਡ ਇਨ ਬਰੇਟਾ) ਸਮੇਤ 2 ਮੈਗਜ਼ੀਨ ਅਤੇ 6 ਰੋਂਦ —ਰੱਖਿਆ ਹੋਇਆ ਹੈ।
ASI ਦੀ ਅਗਵਾਈ ਹੇਠ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਅਤੇ ਸਥਿਤੀ ਦੀ ਜਾਂਚ ਕੀਤੀ। ਮੁੱਖਬਰ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਧਾਰ ’ਤੇ ਸਾਜਨ ਉੱਤੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਜਾਇਜ਼ ਅਸਲਾ ਰੱਖਣਾ ਗੰਭੀਰ ਜੁਰਮ ਹੈ ਅਤੇ ਇਸ ਤਰ੍ਹਾਂ ਦੇ ਮਾਮਲੇ ਕਾਨੂੰਨ ਵਿਵਸਥਾ ਲਈ ਖਤਰਾ ਪੈਦਾ ਕਰਦੇ ਹਨ।
ਥਾਣਾ ਮਮਦੋਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਗੇ ਹੋਰ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਅਪਰਾਧੀਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਅਜਿਹੇ ਨਜਾਇਜ਼ ਹਥਿਆਰ ਰੱਖਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।



- October 15, 2025