ਕਿਸਾਨਾਂ ਨੂੰ ਬਾਇਆਫਲੋਕ ਮਛੀ ਪਲਾਂਟ ਦਾ ਦੌਰਾ ਕਰਵਾਇਆ
- 130 Views
- kakkar.news
- November 25, 2022
- Education Punjab
ਕਿਸਾਨਾਂ ਨੂੰ ਬਾਇਆਫਲੋਕ ਮਛੀ ਪਲਾਂਟ ਦਾ ਦੌਰਾ ਕਰਵਾਇਆ
ਫਾਜ਼ਿਲਕਾ, 25 ਨਵੰਬਰ 2022(ਅਨੁਜ ਕੱਕੜ ਟੀਨੂੰ)
ਮੱਛੀ ਪਾਲਣ ਵਿਭਾਗ ਵੱਲੋਂ ਆਪਣੇ ਇਨਾ ਖੇੜਾ ਦੇ ਸਿਖਲਾਈ ਕੇਂਦਰ ਤੋਂ ਤਿੰਨ ਰੋਜਾ ਸਿਖਲਾਈ ਲੈ ਰਹੇ ਸਿਖਿਆਰਥੀਆਂ ਦਾ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਗੋਬਿੰਦਗੜ ਵਿਚ ਆਦਿਤਿਆ ਸ਼ਰਮਾ ਦੇ ਬਾਇਫਲੋਕ ਮਛੀ ਫਾਰਮ ਦਾ ਦੌਰਾ ਕਰਵਾਇਆ ਗਿਆ।ਇਸ ਮੌਕੇ ਸੁਪਰੀਆ ਕੰਬੋਜ਼ ਨੇ ਕਿਸਾਨਾਂ ਨੂੰ ਬਾਇਫਲੋਕ ਵਿਧੀ ਨਾਲ ਮਛੀ ਪਾਲਣ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਧੀ ਤਹਿਤ ਸ਼ੈਡ ਹੇਠ ਜਾਂ ਪੂਰੀ ਤਰ੍ਹਾਂ ਨਿਅੰਤਰਿਤ ਵਾਤਾਵਰਣ ਵਿਚ ਟੈਂਕਾਂ ਵਿਚ ਮਛੀ ਪਾਲਣ ਕੀਤਾ ਜਾਂਦਾ ਹੈ।ਇਸ ਤਰੀਕੇ ਨਾਲ ਸਿੰਘੀ ਅਤੇ ਭੰਗਾਸ ਮਛੀ ਪਾਲੀ ਜਾਂਦੀ ਹੈ।ਇਸ ਨਾਲ ਕਿਸਾਨ ਥੋੜੀ ਥਾਂ ਵਿਚੋਂ ਜਿਆਦਾ ਮੁਨਾਫਾ ਲੈ ਸਕਦੇ ਹਨ।
ਪ੍ਰਭਜੋਤ ਕੌਰ ਨੇ ਇਸ ਮੌਕੇ ਦੱਸਿਆ ਕਿ ਸਰਕਾਰ ਵੱਲੋਂ ਮੱਛੀ ਪਾਲਣ/ਝੀਂਗਾਂ ਪਾਲਣ/ਬਾਇਫਲੋਕ ਲਈ 40 ਤੋਂ 60 ਫੀਸਦੀ ਤੱਕ ਸਬਸਿਡੀ ਵੀ ਦਿੱਤੀ ਜ਼ਾ ਰਹੀ ਹੈ।ਆਦਿਤਿਆ ਸ਼ਰਮਾ ਨੇ ਇਸ ਮੌਕੇ ਆਪਣੇ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ ਅਤੇ ਦੱਸਿਆ ਕਿ ਇਹ ਉਸਦਾ ਪਹਿਲਾ ਸਾਲ ਹੈ ਅਤੇ ਉਹ ਸਿੰਘੀ ਅਤੇ ਭੰਗਾਸ ਮਛੀ ਪਾਲਣ ਦੇ ਨਾਲ—ਨਾਲ ਇਥੇ ਗੰਡੋਆ ਖਾਦ ਅਤੇ ਸਬਜੀਆਂ ਵੀ ਪੈਦਾ ਕਰਦਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024