ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਸਰਹੱਦੀ ਪਿੰ ਡ ਮੁਹਾਰ ਜਮਸ਼ੇਰ ’ਚ ਗਸ਼ਤ ਦੌਰਾਨ ਇਕ ਖੇਤ ਚੋ 642 ਗ੍ਰਾਮ ਹੈਰੋਇਨ ਹੋਈ ਬਰਾਮਦ
- 102 Views
- kakkar.news
- November 28, 2022
- Politics
ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਸਰਹੱਦੀ ਪਿੰ ਡ ਮੁਹਾਰ ਜਮਸ਼ੇਰ ’ਚ ਗਸ਼ਤ ਦੌਰਾਨ ਇਕ ਖੇਤ ਚੋ 642 ਗ੍ਰਾਮ ਹੈਰੋਇਨ ਹੋਈ ਬਰਾਮਦ
ਫਾਜ਼ਿਲਕਾ 28 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਸਰਹੱਦੀ ਪਿੰਡ ਮੁਹਾਰ ਜਮਸ਼ੇਰ ’ਚ ਬੀਤੇ ਦਿਨ ਬੀ. ਐੱਸ. ਐੱਫ. ਦੇ ਜਵਾਨਾਂ ਨੇ ਹੋਰੋਇਨ ਦਾ ਇਕ ਪੈਕੇਟ ਬਰਾਮਦ ਕੀਤਾ ਹੈ। ਬੀ. ਐੱਸ. ਐੱਫ. ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬੀਤੇ ਦਿਨ ਬੀ. ਐੱਸ. ਐੱਫ. ਜਵਾਨਾਂ ਵੱਲੋਂਪਿੰ ਡ ਮੁਹਾਰ ਜਮਸ਼ੇਰ ’ਚ ਗਸ਼ਤ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਇਕ ਖੇਤ ਦੇ ਕੋਲ ਇਕ ਸ਼ੱਕੀ ਵਸਤੂ ਵਿਖਾਈ ਦਿੱਤੀ। ਜਿਸ ਦੀ ਚੈਕਿੰਗ ਕਰਨ ’ਤੇ ਉਸ ’ਚੋਂ 642 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤਰ੍ਹਾਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮਯਾਬ ਕਰ ਦਿੱਤਾ।ਦੱਸ ਦੇਈਏ ਕਿ ਬੀਤੇ ਦਿਨ ਵੀ ਭਾਰਤ-ਪਾਕਿ ਸਰਹੱਦ ਦੀ ਬੀ.ਓ.ਪੀ. ਬਹਾਦੁਰ ਕੇ ਦੇ ਇਲਾਕੇ ਵਿਚ ਪਾਕਿਸਤਾਨ ਤੋਂ ਆਇਆ ਇਕ ਕਾਰਟੂਨ ਨੁਮਾ ਗੁਬਾਰਾ ਬਰਾਮਦ ਕੀਤਾ ਗਿਆ ਸੀ, ਜਿਸ ਵਿਚ ਪਾਕਿਸਤਾਨੀ ਕਰੰਸੀ ਦਾ ਇਕ 10 ਰੁਪਏ ਦਾ ਨੋਟ ਵੀ ਮਿਲਿਆ ਸੀ ਅਤੇ ਉਸ ‘ਤੇ ਇਕ ਮੋਬਾਇਲ ਨੰਬਰ ਵੀ ਲਿਖਿਆ ਹੋਇਆ ਸੀ। ਭਾਰਤ-ਪਾਕਿ ਸਰਹੱਦ ‘ਤੇ ਅਜਿਹੀਆਂ ਵਾਰਤਾਦਾਂ ਦੇਖਣ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ, ਸਭ ਤੋਂ ਵੱਧ ਸਰਹੱਦ ‘ਤੇ ਡਰੋਨ ਗਤੀਵਿਧੀਆਂ ਅਤੇ ਨਸ਼ਾ ਤੇ ਹਥਿਆਰ ਬਰਾਮਦ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਪਰ ਸਰਹੱਦ ‘ਤੇ ਤਾਇਨਾਤ ਬੀ. ਐੱਸ. ਐੱਫ. ਵੱਲੋਂ ਇਹ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਂਦਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024