ਬਟਾਲਾ ਚ ਗੋਲ਼ੀ ਗੈਂਗ ਨਾਲ ਸੰਬੰਧ ਦੋ ਗੈਂਗਸਟਰਾਂ ਨੂੰ ਕੀਤਾ ਗਿਰਫ਼ਤਾਰ
- 139 Views
- kakkar.news
- November 28, 2022
- Crime Punjab
ਬਟਾਲਾ ਚ ਗੋਲ਼ੀ ਗੈਂਗ ਨਾਲ ਸੰਬੰਧ ਦੋ ਗੈਂਗਸਟਰਾਂ ਨੂੰ ਕੀਤਾ ਗਿਰਫ਼ਤਾਰ
ਬਟਾਲਾ 28 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਪੁਲਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਸ ਵਲੋਂ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਉਕਤ ਗੈਂਗਸਟਰ ਪਿੰਡ ਮਹਿਮੇ ਚੱਕ ਵਿਚ ਕਿਸੇ ਦੇ ਘਰ ’ਤੇ ਹਮਲਾ ਕਰਨ ਗਏ ਸਨ। ਇਸ ਦੌਰਾਨ ਗੈਂਗਸਟਰ ਦੀ ਪੁਲਸ ਨੂੰ ਇਤਲਾਹ ਮਿਲ ਗਈ, ਜਿਸ ਤੋਂ ਬਾਅਦ ਪੁਲਸ ਨੇ ਪੂਰੀ ਤਿਆਰੀ ਨਾਲ ਫ਼ਿਲਮੀ ਢੰਗ ਨਾਲ ਰੇਡ ਕਰ ਦਿੱਤੀ। ਗੈਂਗਸਟਰ ਪਿੰਡ ਵਿਚ ਕਿਸੇ ਘਰ ਦੀ ਛੱਤ ’ਤੇ ਬਣੇ ਕਮਰੇ ਵਿਚ ਲੁੱਕ ਗਏ। ਜਿਨ੍ਹਾਂ ਨੂੰ ਪੁਲਸ ਨੇ ਪੂਰੀ ਮੁਸਤੈਦੀ ਨਾਲ ਮੌਕੇ ’ਤੇ ਜਾ ਕੇ ਗ੍ਰਿਫ਼ਤਾਰ ਕਰ ਲਿਆ। ਗੈਂਗਸਟਰਾਂ ਕੋਲੋਂ ਪੁਲਸ ਨੇ ਇਕ ਪਿਸਤੌਲ ਅਤੇ ਕੁਝ ਰੋਂਦ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਗੈਂਗਸਟਰ ਗੋਲ਼ੀ ਗੈਂਗ ਨਾਲ ਸੰਬੰਧ ਰੱਖਦੇ ਹਨ ਅਤੇ ਇਨ੍ਹਾਂ ’ਤੇ ਪਹਿਲਾਂ ਵੀ 7 ਅਪਰਾਧਿਕ ਮਾਮਲੇ ਦਰਜ ਹਨ। ਦੋਵਾਂ ਦੀ ਉਮਰ ਕਰੀਬ 19 ਸਾਲ ਦੱਸੀ ਜਾ ਰਹੀ ਹੈ। ਇਕ ਗੈਂਗਸਟਰਾਂ ਅਜੇ ਹਫਤਾ ਪਹਿਲਾ ਹੀ ਤਿਹਾੜ ਜੇਲ੍ਹ ਵਿਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਇਸ ਗੈਂਗ ਦੇ ਸਰਗਨਾ ਗੋਲ਼ੀ ਵੀ ਇਸ ਸਮੇਂ ਅੰਮ੍ਰਿਤਸਰ ਦੀ ਜੇਲ੍ਹ ਵਿਚ ਬੰਦ ਹੈ। ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਸਮੇਂ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਪੁਲਸ ਨੇ ਫ਼ਿਲਮੀ ਢੰਗ ਨਾਲ ਰੇਡ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026