ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ
- 91 Views
- kakkar.news
- December 1, 2022
- International Punjab
ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ
ਫਾਜ਼ਿਲਕਾ 1 ਦਸੰਬਰ 2022 (ਅਨੁਜ ਕੱਕੜ ਟੀਨੂੰ)
ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਸ ਮੀਡੀਆ ਵਿੰਗ ਦੀ ਟੀਮ ਵੱਲੋਂ ਐਸ ਐੱਸ ਪੀ ਦਫਤਰ ਵਿਖੇ ਗੁਪਤ ਵਿਭਾਗ ਦੇ ਦਫਤਰ ਵਿਖੇ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ।
ਇਸ ਮੌਕੇ ਜਿਲਾ ਟੀਬੀ ਅਫ਼ਸਰ ਡਾਕਟਰ ਨੀਲੂ ਚੁੱਘ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਏਡਜ਼ ਇਕ ਲਾ ਇਲਾਜ ਅਤੇ ਭਿਆਨਕ ਬਿਮਾਰੀ ਹੈ । ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਨਾਉਣ ਨਾਲ , ਦੂਸ਼ਿਤ ਖੂਨ ਨਾਲ , ਸਕ੍ਰਮਿਤ ਸੂਈ ਜਾ ਬਲੇਡ ਦੇ ਇਸਤੇਮਾਲ ਨਾਲ ਅਤੇ ਏਡਜ਼ ਸਕ੍ਰਮਿਤ ਮਾਂ ਤੋ ਉਸਦੇ ਹੋਣ ਵਾਲੀ ਸੰਤਾਨ ਨੂੰ ਹੋ ਸਕਦਾ ਹੈ ।
ਇਸ ਬਿਮਾਰੀ ਦੌਰਾਨ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ, ਵਜਨ ਘਟ ਜਾਂਦਾ ਹੈ, ਲਗਾਤਾਰ ਖਾਂਸੀ, ਬਾਰ-ਬਾਰ ਜੁਕਾਮ , ਬੁਖਾਰ, ਸਿਰਦਰਦ ,ਥਕਾਨ , ਹੈਜਾ , ਭੁਖ ਨਾ ਲਗਨੀ ਆਦਿ ਇਸ ਬਿਮਾਰੀ ਦੇ ਲੱਛਣ ਹਨ। ਇਹ ਲੱਛਣ ਨਜਰ ਆਉਣ ਤੇ ਨਜਦੀਕੀ ਸਿਹਤ ਕੇਂਦਰ ਵਿਖੇ ਏਡਜ਼ ਦੀ ਨਿਸ਼ੁਲਕ ਜਾਂਚ ਕਰਵਾਉਣੀ ਚਾਹੀਦੀ ਹੈ ।ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਭੋਜਨ ਕਰਨ , ਬਰਤਨ ਸਾਂਝੇ ਕਰਨ ਨਾਲ, ਹੱਥ ਮਿਲਾਨ ਅਤੇ ਗਲੇ ਲਗਣ ਨਾਲ,ਇਕ ਪਖਾਨੇ ਦੇ ਇਸਤੇਮਾਲ ਨਾਲ ਮੱਛਰ ਅਤੇ ਪਸ਼ੂਆਂ ਦੇ ਕਟਣ ਨਾਲ ਅਤੇ ਖੱਗਣ ਤੇ ਛਿਕਣ ਨਾਲ ਨਹੀ ਫੈਲਦਾ ਹੈ ।
ਇਸ ਬਿਮਰੀ ਤੋ ਬਚਣ ਲਈ ਇਹ ਪੀੜਿਤ ਵਿਅਕਤੀ ਨਾਲ ਅਸੁਰੱਖਿਅਤ ਸਾਰੀਰਕ ਸਬੰਧ ਨਹੀ ਬਨਾਉਣੇ ਚਾਹੀਦੇ ਅਤੇ ਆਪਣੇ ਸਾਥੀ ਨਾਲ ਵਫਾਦਾਰ ਰਹਿਣਾ ਚਾਹੀਦਾ ਹੈ, ਖੂਨ ਦੀ ਚੰਗੀ ਤਰ੍ਹਾ ਜਾਂਚ ਕਰਕੇ ਹੀ ਚੜਾਉਣਾ ਚਾਹੀਦਾ ਹੈ , ਉਪਯੋਗ ਕੀਤੀ ਸੂਈ ਜਾ ਬਲੇਡ ਦਾ ਇਸਤੇਮਾਲ ਨਹੀ ਕਰਨਾ ਚਾਹੀਦਾ। ਪ੍ਰੋਗਰਾਮ ਵਿੱਚ ਵਿਭਾਗ ਵਲੋ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਟੀਮ ਦਾ ਧਨਵਾਦ ਕੀਤਾ। ਪ੍ਰੋਗਰਾਮ ਵਿਚ ਮੰਚ ਸੰਚਾਲਨ ਦਿਵੇਸ਼ ਕੁਮਾਰ ਬਲਾਕ ਐਜ਼ੂਕੇਟਰ ਵਲੋ ਕੀਤਾ ਗਿਆ ।
ਪ੍ਰੋਗਰਾਮ ਵਿੱਚ ਆਈ ਸੀ ਟੀ ਸੀ ਕੌਂਸਲਰ ਪੁਸ਼ਪਾ ਰਾਣੀ , ਲੈਬ ਟੈਕਨੀਸ਼ੀਅਨ ਸੁਖਵਿੰਦਰ ਕੌਰ ਅਤੇ ਮੇਲ ਵਰਕਰ ਵਿਕੀ ਕੁਮਾਰ ਹਾਜਰ ਸੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024