ਸਰਕਾਰੀ ਹਾਈ ਸਕੂਲ ਬਾਂਡੀਵਾਲਾ ਫਾਜਿਲਕਾ ਵਿਖੇ ਮਨਾਇਆ ਗਿਆ ਵਿਸ਼ਵ ਦਿਵਿਆਂਗਤਾ ਦਿਵਸ
- 69 Views
- kakkar.news
- December 3, 2022
- Education Punjab
ਸਰਕਾਰੀ ਹਾਈ ਸਕੂਲ ਬਾਂਡੀਵਾਲਾ ਫਾਜਿਲਕਾ ਵਿਖੇ ਮਨਾਇਆ ਗਿਆ ਵਿਸ਼ਵ ਦਿਵਿਆਂਗਤਾ ਦਿਵਸ
ਫਾਜਿਲਕਾ 3 ਦਸੰਬਰ 2022
ਸਰਕਾਰੀ ਹਾਈ ਸਕੂਲ ਬਾਂਡੀਵਾਲਾ ਫਾਜਿਲਕਾ ਵਿਖੇ ਮੁਖ ਅਧਿਆਪਿਕਾ ਸ੍ਰੀਮਤੀ ਪੂਨਮ ਕਸਵਾਂ ਦੀ ਯੋਗ ਅਗਵਾਈ ਵਿਚ ਵਿਸ਼ਵ ਦਿਵਿਆਂਗਤਾ ਦਿਵਸ’ ਮਨਾਇਆ ਗਿਆ। ਇਸ ਮੌਕੇ ਸੰਜੇ ਕੁਮਾਰ (ਸਟੇਟ ਅਵਾਰਡੀ) ਹਿੰਦੀ ਅਧਿਆਪਕ ਜੋ ਜਿ ਖੁਦ ਇਕ ਦਿਵਿਆਗ ਹਨ, ਦੀ ਰਹਿਨੁਮਾਈ ਹੇਠ ਸਕੂਲ ਪੱਧਰ ਤੇ ਵਿਸ਼ਵ ਦਿਵਆਂਗਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਸ੍ਰੀ ਸੰਜੇ ਕੁਮਾਰ ਨੇ ਦਿਵਿਆਂਗਤਾ ਦੀ ਪਰਿਭਾਸ਼ਾ, ਪੀਡਬਲਿਊਡੀ ਐਕਟ 1995 ਅਤੇ ਆਰਪੀਡਬਲਿਊਡੀ ਐਕਟ 2016 ਵਿਚ ਦਿਵਿਆਗ ਵਿਅਤੀਆ, ਵਿਦਿਆਰਥੀਆਂ ਅਤੇ ਦਿਵਿਆਂਗ ਕਰਮਚਾਰੀਆਂ ਲਈ ਕੀਤੇ ਉਪਬੰਧਾ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਨੇ ਦਿਵਿਆਗਾਂ ਨੂੰ ਦਿਤਿਆ ਜਾਂਦੀਆਂ ਸਹੂਲਤਾ ਜਿਵੇ ਕਿ ਬਸ ਕਿਰਾਈਆ ਛੋਟ, ਰੇਲਵੇ ਕਿਰਾਈਆ ਛੋਟ, ਫੀਸ ਛੋਟ, ਜੀਐਸਟੀ ਛੋਟ, ਇਨਕੰਮ ਟੈਕਸ ਛੋਟ, ਵਜੀਫਾ ਅਤੇ ਕੰਨਵੇਅਸ ਅਲਾਉਂਸ ਬਾਰੇ ਵਿਸ਼ੇਸ਼ ਜਾਣਕਾਰੀ ਦਿਤੀ।
ਇਸ ਮੌਕੇ ਸਕੂਲ ਮੁੱਖ ਅਧਿਆਪਿਕਾ ਸ਼੍ਰੀਮਤੀ ਪੂਨਮ ਕਸਵਾਂ ਨੇ ਬਚਿਆ ਦੇ ਨਾਲ-ਨਾਲ ਸਾਰੇ ਸਟਾਫ ਨੂੰ ਦਿਵਿਆਂਗਤ ਦਿਵਸ ਦੀ ਵਧਾਈ ਦਿਤੀ। ਉਨਾਂ ਦੂਜੇ ਵਿਦਿਆਰਥੀਆਂ ਨੂੰ ਇਹਨਾਂ ਦਿਵਿਆਂਗ ਵਿਦਿਆਥੀਆਂ ਨਾਲ ਦਿਵਿਆਂਗਤਾ ਤੇ ਆਧਾਰ ਤੇ ਕਿਸੇ ਕਿਸਮ ਦਾ ਵਿਤਕਰਾਂ ਨਾ ਕਰਨ ਅਤੇ ਇਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲੈ ਆਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਕਲਚਰਲ ਪ੍ਰੋਗਰਾਮ ਤਹਿਤ ਵੀਰਪਾਲ ਕੋਰ ਅਤੇ ਹਰਮਨਦੀਪ ਕੋਰ ਜੋ ਕਿ ਨੋਵੀ ਜਮਾਤ ਦੀ ਦਿਵਿਆਂਗ ਵਿਦਿਆਰਥਣਾ ਹਨ ਤੇ ਵਿਸ਼ੇਸ਼ ਤੋਰ ਤੇ ਡਾਂਸ ਅਤੇ ਕਵਿਤਾ ਗਾਇਨ ਵਿਚ ਪੇਸ਼ਕਾਰੀ ਦਿੱਤੀ। ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵਲੋਂ ਉਚੇਰੇ ਤੌਰ ਤੇ ਸਨਮਾਨਿਆ ਗਿਆ।
ਇਸ ਮੋਕੇ ਸਟੇਜ ਸੰਚਾਲਨ ਦੀ ਭੂਮਿਕਾ ਸ੍ਰੀ ਰਾਮ ਸਰੂਪ ਐਸ.ਐਸ ਮਾਸਟਰ ਨੇ ਬੇਖੁਬੀ ਨਿਭਾਈ। ਇਸ ਮੌਕੇ ਸ਼੍ਰੀ ਵਿਜੈ ਪਾਲ, ਸ੍ਰੀਮਤੀ ਅੰਜਨਾ, ਸ੍ਰੀਮਤੀ ਸੀਮਾ, ਸ਼੍ਰੀਮਤੀ ਚੰਦਰਕਾਂਤਾ, ਸ੍ਰੀਮਤੀ ਸੈਫਾਲੀ ਧਵਨ, ਸ੍ਰੀ ਗਗਨਦੀਪ, ਸ਼੍ਰੀ ਸੋਰਵ, ਸ੍ਰੀ ਰਜਨੀਸ਼ ਝੀਝਾ,ਸ੍ਰੀਮਤੀ ਲਲਿਤਾ, ਸ਼੍ਰੀ ਨੀਰਜ ਸੇਠੀ, ਟੀ.ਪੀ. ਅੰਧਿਆਪਕ, ਸ੍ਰੀ ਰੋਹਿਤ, ਸ੍ਰੀ ਸੁਭਾਸ਼ ਚੰਦਰ, ਸ੍ਰੀ ਚੰਦਰਭਾਨ ਅਤੇ ਸ੍ਰੀ ਰਤਨ ਲਾਲ ਆਦਿ ਹਾਜਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024