ਪੰਜਾਬ ਪੁਲਿਸ ਵੱਲੋਂ ਫਿਰੋਤੀਆਂ ਲੈਣ ਵਾਲੇ ਗੈਂਗ ਦਾ ਪਰਦਾਫਾਸ, 4 ਗੈਂਗਸਟਰ ਅਸਲੇ ਸਮੇਤ ਗ੍ਰਿਫਤਾਰ ਗੈਂਗਸਟਰ ਅਰਸ਼ ਡੱਲਾ ਦੇ ਚਾਰ ਸਾਥੀ 30 ਬੋਰ ਪਿਸਟਲ, 01 ਮੈਗਜ਼ੀਨ, 03 ਕਾਰਤੂਸਾਂ ਸਮੇਤ ਕਾਬੂ। ਦੋਸ਼ੀਆਨ ਪਾਸੋਂ 03 ਲੱਖ ਰੁਪਏ ਫਿਰੌਤੀ ਦੀ ਰਕਮ ਅਤੇ ਕਾਰ ਬਰਾਮਦ
- 88 Views
- kakkar.news
- December 6, 2022
- Crime
ਪੰਜਾਬ ਪੁਲਿਸ ਵੱਲੋਂ ਫਿਰੋਤੀਆਂ ਲੈਣ ਵਾਲੇ ਗੈਂਗ ਦਾ ਪਰਦਾਫਾਸ, 4 ਗੈਂਗਸਟਰ ਅਸਲੇ ਸਮੇਤ ਗ੍ਰਿਫਤਾਰ
ਗੈਂਗਸਟਰ ਅਰਸ਼ ਡੱਲਾ ਦੇ ਚਾਰ ਸਾਥੀ 30 ਬੋਰ ਪਿਸਟਲ, 01 ਮੈਗਜ਼ੀਨ, 03 ਕਾਰਤੂਸਾਂ ਸਮੇਤ ਕਾਬੂ। ਦੋਸ਼ੀਆਨ ਪਾਸੋਂ 03 ਲੱਖ ਰੁਪਏ ਫਿਰੌਤੀ ਦੀ ਰਕਮ ਅਤੇ ਕਾਰ ਬਰਾਮਦ
ਫ਼ਿਰੋਜ਼ਪੁਰ, 6 ਦਸੰਬਰ 2022- ਸਮਾਜ ਵਿਰੋਧੀ ਅਨਸਰਾਂ ਵੱਲੋਂ ਪਿਛਲੇ ਦਿਨੀਂ ਮੋਗਾ ਅਤੇ ਫ਼ਿਰੋਜਪੁਰ ਜ਼ਿਲ੍ਹਿਆਂ ਦੇ ਇਲਾਕਾ ਵਿੱਚੋਂ ਲੋਕਾਂ ਨੂੰ ਫਿਰੋਤੀਆਂ ਹਾਸਲ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਮਾੜੇ ਅਨਸਰਾਂ ਵੱਲ ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਭਾਸ਼ ਕਾਲੋਨੀ, ਜ਼ੀਰਾ ਜਿਸ ਦਾ ਤਲਵੰਡੀ ਭਾਈ ਵਿਖੇ ਮੈਡੀਕਲ ਸਟੋਰ ਹੈ, ਪਾਸੋਂ 4 ਲੱਖ 20 ਹਜ਼ਾਰ ਰੁਪਏ ਫਿਰੌਤੀ ਹਾਸਲ ਕੀਤੀ ਸੀ। ਸੀਨੀਅਰ ਕਪਤਾਨ ਪੁਲਿਸ ਮੋਗਾ ਅਤੇ ਸੀਨੀਅਰ ਕਪਤਾਨ ਪੁਲਿਸ ਫ਼ਿਰੋਜਪੁਰ ਵੱਲੋਂ ਫਿਰੌਤੀ ਹਾਸਲ ਕਰਨ ਵਾਲੇ ਗੈਂਸਗਟਰਾਂ ਅਤੇ ਉਹਨਾ ਦੇ ਸਾਥੀਆ ਨੂੰ ਕਾਬੂ ਕਰਨ ਲਈ ਸਾਂਝੇ ਤੋਰ ਪਰ ਮੁਹਿੰਮ ਚਲਾਈ ਗਈ ਸੀ। ਮਿਤੀ 05.12.2022 ਨੂੰ ਇੰਸਪੈਕਟਰ ਤਰਲੋਚਣ ਸਿੰਘ, ਇੰਚਾਰਜ ਸੀ.ਆਈ.ਏ ਬਾਘਾ ਪੁਰਾਣਾ ਦੀ ਹਦਾਇਤ ਮੁਤਾਬਿਕ ਸ:ਥ ਤਰਸੇਮ ਸਿੰਘ ਸੀ.ਆਈ.ਏ ਸਟਾਫ਼ ਬਾਘਾ ਪੁਰਾਣਾ ਸਮੇਤ ਪੁਲਿਸ ਪਾਰਟੀ ਇਲਾਕੇ ਦੀ ਗਸ਼ਤ ਦੌਰਾਨ ਬੁੱਘੀ ਪੁਰਾ ਚੌਕ ਪੁਲ ਹੇਠਾਂ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਸ:ਥ ਤਰਸੇਮ ਸਿੰਘ ਨੂੰ ਇਤਲਾਹ ਦਿੱਤੀ ਕਿ 1) ਕੈਟਾਗਰੀ “ਏ” ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ 2) ਮਨਪ੍ਰੀਤ ਸਿੰਘ ਉਰਫ਼ ਪੀਤਾ ਪੁੱਤਰ ਨੈਬ ਸਿੰਘ ਵਾਸੀ ਬੂਈਆ ਵਾਲਾ ਫ਼ਿਰੋਜਪੁਰ ਹਾਲ ਵਾਸੀ ਮਨੀਲਾ ਨੇ 3) ਬਲਵਿੰਦਰ ਸਿੰਘ ਉਰਫ਼ ਲੱਭਾ ਪੁੱਤਰ ਕਰਨੈਲ ਸਿੰਘ ਵਾਸੀ ਲੱਲੇ ਜ਼ਿਲ੍ਹਾ ਫ਼ਿਰੋਜਪੁਰ, 4) ਗੁਰਜੰਟ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਤਲਵੰਡੀ ਭਾਈ ਜ਼ਿਲ੍ਹਾ ਫ਼ਿਰੋਜਪੁਰ, 5) ਗੁਰਲਾਲ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਫੇਰੋਕੇ ਜ਼ਿਲ੍ਹਾ ਫ਼ਿਰੋਜਪੁਰ ਅਤੇ 6) ਕਮਰਦੀਪ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਆਈ.ਟੀ.ਆਈ ਚੌਕ ਬਰਨਾਲਾ ਨਾਲ ਮਿਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋ ਗੈਂਗਸਟਰ ਅਰਸ਼ ਡਾਲਾ ਅਤੇ ਮਨਪ੍ਰੀਤ ਸਿੰਘ ਉਰਫ਼ ਪੀਤਾ ਮਨੀਲਾ ਵਿਦੇਸ਼ ਵਿੱਚ ਬੈਠ ਕੇ ਵਟਸਐਪ ਕਾਲਾਂ ਕਰ ਕੇ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੋਤੀਆਂ ਵਸੂਲਦੇ ਹਨ ਤੇ ਜਿਹੜੇ ਲੋਕ ਫਿਰੌਤੀ ਦੇਣ ਤੋਂ ਇਨਕਾਰ ਕਰਦੇ ਹਨ ਉਨ੍ਹਾਂ ਲੋਕਾਂ ਪਰ ਇਹ ਆਪਣੇ ਸਾਥੀਆਂ ਉਕਤ ਬਲਵਿੰਦਰ ਸਿੰਘ ਉਰਫ਼ ਲੱਭਾ, ਗੁਰਜੰਟ ਸਿੰਘ ਗੁਰਲਾਲ ਸਿੰਘ ਅਤੇ ਕਮਰਦੀਪ ਸਿੰਘ ਰਾਹੀ ਉਨ੍ਹਾਂ ਦੇ ਘਰਾਂ ਤੇ ਫਾਇਰਿੰਗ ਕਰਵਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਕੇ ਫਿਰੌਤੀਆਂ ਵਸੂਲ ਕਰਦੇ ਹਨ।

