ਵਿਆਹ ਵੇਖਣ ਗਏ ਵਿਅਕਤੀ ਨਾਲ ਕੀਤੀ ਕੁੱਟਮਾਰ , ਮਾਮਲਾ ਦਰਜ
- 145 Views
- kakkar.news
- January 18, 2024
- Crime Punjab
ਵਿਆਹ ਵੇਖਣ ਗਏ ਵਿਅਕਤੀ ਨਾਲ ਕੀਤੀ ਕੁੱਟਮਾਰ , ਮਾਮਲਾ ਦਰਜ
ਫਿਰੋਜ਼ਪੁਰ 18 ਜਨਵਰੀ 2024 (ਅਨੁਜ ਕੱਕੜ ਟੀਨੂੰ)
ਵਿਆਹ ਵੇਖਣ ਗਏ ਇਕ ਵਿਅਕਤੀ ਨਾਲ ਕੀਤੀ ਗਈ ਕੁੱਟਮਾਰ ਦੇ ਤਹਿਤ ਥਾਣਾ ਮੱਲਾਂਵਾਲਾ ਵਿਖੇ ਦੋ ਆਰੋਪੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ।
ਸਤਪਾਲ ਚਾਵਲਾ ਪੁੱਤਰ ਰਾਜਿੰਦਰ ਕੁਮਾਰ ਚਾਵਲਾ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਚ ਕਿਹਾ ਕਿ ਜਦ ਉਹ 16 ਜਨਵਰੀ 2024 ਨੂੰ ਲਾਲਾ ਚੰਦਾ ਮੱਲ ਧਰਮਸ਼ਾਲਾ ਵਿਖੇ ਕਿਸੇ ਲੜਕੀ ਦੇ ਵਿਆਹ ਦੇ ਸੰਬੰਧ ਵਿਚ ਵਿਵਾਹ ਸਮਾਗਮ ਵਿਚ ਸ਼ਾਮਿਲ ਹੋਣ ਗਿਆ ਸੀ ਤਾ ਉਸ ਸਮਾਗਮ ਚ ਰਾਮ ਕੁਮਾਰ ਪੁੱਤਰ ਤਰਸੇਮ ਲਾਲ ਅਤੇ ਚੀਮਾ ਪੁੱਤਰ ਕਮਲਜੀਤ ਵਾਸੀ ਮੱਲਾਂਵਾਲਾ ਵੀ ਆਏ ਹੋਏ ਸਨ । ਜਿਨ੍ਹਾਂ ਵਿੱਚੋ ਰਾਮ ਕੁਮਾਰ ਸਤਪਾਲ ਕੋਲ ਆ ਕੇ ਗੱਲਾਂ ਕਰਨ ਲੱਗ ਗਿਆ ਅਤੇ ਚੀਮਾ ਪਿੱਛੇ ਖੜ੍ਹ ਗਿਆ । ਜਦ ਸਤਪਾਲ ਨੇ ਦੇਖਿਆ ਕਿ ਚੀਮੇ ਨੇ ਲਿਫ਼ਾਫ਼ਾ ਕੱਢ ਕੇ ਉਸਦੀਆਂ ਅੱਖਾਂ ਵਿਚ ਮਿਰਚਾਂ ਪਾਉਣ ਲੱਗਾ ਹੈ ਤਾਂ ਸਤਪਾਲ ਇਕ ਦੱਮ ਪਿਛੇ ਹੋ ਗਿਆ ।ਇਹਨੇ ਵਿਚ ਸਤਪਾਲ ਦੀ ਖੱਬੀ ਅੱਖ ਚ ਮਿਰਚਾਂ ਪੈ ਗਈਆਂ ਤੇ ਰਾਮ ਕੁਮਾਰ ਨੇ ਦਸਤੀ ਕਾਪਾ ਮਾਰ ਦੇਣ ਦੀ ਨੀਯਤ ਨਾਲ ਸਤਪਾਲ ਦੇ ਮਾਰੀਆ ਜੋ ਕੇ ਸਤਪਾਲ ਦੇ ਹੱਥ ਤੇ ਜਾ ਲੱਗਾ ।ਜਦ ਮਾਰ ਦੇਣ ਦੀ ਨੀਯਤ ਨਾਲ ਕਾਪੇ ਨਾਲ ਵਾਰ ਕਰੇ ਤਾਂ ਓਥੇ ਮੌਜੂਦ ਲੋਕਾਂ ਨੇ ਰਾਮ ਕੁਮਾਰ ਨੂੰ ਫੜ ਲਿਆ।
ਜਿਸ ਤੋਂ ਬਾਅਦ ਸਤਪਾਲ ਵੱਲੋ ਥਾਣਾ ਮੱਲਾਂਵਾਲਾ ਵਿਖੇ ਦਰਖ਼ਾਸਤ ਦਿੱਤੀ ਗਈ, ਤੇ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਦ ਉਕਤ ਦੋ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ, ਜਿਨ੍ਹਾਂ ਚੋ ਇਕ ਵਿਅਕਤੀ ਨੂੰ ਪੁਲਿਸ ਵੱਲੋ ਗਿਰਫ਼ਤਾਰ ਕਰ ਲਿਆ ਗਿਆ ਹੈ।ਸਤਪਾਲ ਨੇ ਇਹ ਵੀ ਦਸਿਆ ਕਿ ਓਹਨਾ ਦਾ ਪਹਿਲਾ ਵੀ ਕੋਈ ਪੁਰਾਣ ਝਗੜਾ ਚਲ ਰਿਹਾ ਸੀ ।ਜਿਸ ਕਰਕੇ ਇਸ ਝਗੜੇ ਦਾ ਮੁੱਖ ਕਾਰਣ ਓਹਨਾ ਦੀ ਆਪਸੀ ਪੁਰਾਣੀ ਰੰਜਿਸ਼ ਵੀ ਹੈ

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026