ਫਿਰੋਜ਼ਪੁਰ ਦੇ ਪੰਜ ਨੰਬਰ ਹਾਈਵੇ ਫਿਰੋਜ਼ਸ਼ਾਹ ਟੋਲ ਪਲਾਜ਼ਾ ਕਿਸਾਨਾਂ ਨੇ ਕਰਵਾਇਆ ਫ੍ਰੀ
- 144 Views
- kakkar.news
- December 15, 2022
- Agriculture Politics Punjab
ਫਿਰੋਜ਼ਪੁਰ ਦੇ ਪੰਜ ਨੰਬਰ ਹਾਈਵੇ ਵਾਲਾ ਫਿਰੋਜ਼ਸ਼ਾਹ ਟੋਲ ਪਲਾਜ਼ਾ ਕਿਸਾਨਾਂ ਨੇ ਕਰਵਾਇਆ ਫ੍ਰੀ
ਫਿਰੋਜ਼ਪੁਰ 15 ਦਸੰਬਰ 2022 (ਅਨੁਜ ਕੱਕੜ ਟੀਨੂੰ)
ਪਿਛਲੇ ਕਈ ਦਿਨਾਂ ਤੋਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਡੀਸੀ ਦਫ਼ਤਰਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਹੁਣ ਕਿਸਾਨਾਂ ਨੇ ਆਪਣੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਦਿਆਂ ਇੱਕ ਮਹੀਨੇ ਲਈ ਟੋਲ ਪਲਾਜ਼ਾ ਨੂੰ ਫ੍ਰੀ ਕਰਨ ਦਾ ਐਲਾਨ ਕੀਤਾ ਹੈ। ਜਿਸ ਦੇ ਚੱਲਦੇ ਫਿਰੋਜ਼ਪੁਰ ਦੇ ਪੰਜ ਨੰਬਰ ਹਾਈਵੇ ਵਾਲਾ ਫਿਰੋਜ਼ਸ਼ਾਹ ਟੋਲ ਪਲਾਜ਼ਾ ਵਿਖੇ ਕਿਸਾਨ ਪਹੁੰਚ ਚੁੱਕੇ ਹਨ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਿਸਾਨਾਂ ਨੇ ਫਿਰੋਜ਼ਪੁਰ ਦਾ ਪੰਜ ਨੰਬਰ ਹਾਈਵੇ ਵਾਲਾ ਟੋਲ ਫਿਰੋਜ਼ਸ਼ਾਹ ਟੋਲ ਪਲਾਜ਼ਾ ਦੇ ਬੈਰੀਕੇਡ ਖੋਲ੍ਹ ਦਿੱਤੇ , ਤਾਂ ਜੋ ਲੋਕ ਬਿਨਾਂ ਟੋਲ ਦਿੱਤੇ ਹੋਏ ਉੱਥੋਂ ਨਿਕਲ ਸਕਣ। ਕਿਸਾਨਾਂ ਦਾ ਇਹ ਪ੍ਰਦਰਸ਼ਨ 15 ਜਨਵਰੀ ਤੱਕ ਕਰਨ ਦਾ ਐਲਾਨ ਕੀਤਾ ਗਿਆ ਹੈ।ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰਾਂ ਅਤੇ ਮੰਤਰੀਆਂ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਉਨ੍ਹਾਂ ਵੱਲੋਂ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਉਨ੍ਹਾਂ ਨੇ ਹੁਣ ਟੋਲ ਪਲਾਜ਼ਿਆ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਦੇ ਆਗੂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ 18 ਥਾਵਾਂ ‘ਤੇ ਸੜਕ ਨੂੰ ਟੋਲ ਫ੍ਰੀ ਕੀਤਾ ਜਾਣਗੇ। ਜਿਸਦੇ ਚੱਲਦੇ ਉਹ ਫਿਰੋਜ਼ਪੁਰ ਦੇ ਪੰਜ ਨੰਬਰ ਹਾਈਵੇ ਵਾਲਾ ਟੋਲ ਪਲਾਜ਼ਾ ਵਿਖੇ ਪਹੁੰਚੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਵੀ ਕੇਂਦਰ ਸਰਕਾਰ ਵਰਗੀਆਂ ਹੀ ਹਨ ਜਿਸ ਕਾਰਨ ਉਨ੍ਹਾਂ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਫ੍ਰੀ ਕੀਤੇ ਜਾਣਗੇ ਟੋਲ ਪਲਾਜ਼ੇ
ਜੇ ਕਰ ਟੋਲ ਪਲਾਜ਼ੇ ਵਾਲਿਆਂ ਨਾਲ ਗੱਲ ਕੀਤੀ ਗਈ ਤਾ ਓਹਨਾ ਕਿਹਾ ਕਿ ਟੋਲ ਪਲਾਜ਼ਾ ਬੰਦ ਕਰਾਉਣ ਨਾਲ ਕੋਈ ਹਲ ਨਹੀਂ ਹੋਣਾ ਜੇ ਕਰ ਕਿਸਾਨਾਂ ਨੇ ਆਪਣੀਆਂ ਮੰਗਾ ਪੂਰਿਆ ਕਾਰਵਾਨੀਆ ਹੀ ਨੇ ਤਾ ਉਹ ਮੰਤਰੀਆਂ ਦੇ ਘਰ ਬਾਹਰ ਜਾ ਕ ਧਰਨੇ ਲਾਗਉਣ ਜਾ ਮੁਖ ਮੰਤਰੀ ਜਾਂ ਡੀ ਸੀ ਦਫਤਰ ਘੇਰਨ, ਸਗੋਂ ਬੰਦ ਕਰਕੇ ਰੋਜ਼ ਦੇ ਸਾਡੀ ਟੋਲ ਦੀ ਕਲੈਕਸ਼ਨ ਬੰਦ ਹੋ ਗਈ ਹੈ ! ਅਤੇ ਇਸ ਦੇ ਨਾਲ ਨਾਲ ਜਿਹੜੇ ਲੋਗ ਇਥੇ 50 ਦੇ ਕਰੀਬ ਕੰਮ ਕਰਦੇ ਹਨ ਓਹਨਾ ਦਾ ਰੋਜ਼ਗਾਰ ਵੀ ਖਤਰੇ ਚ ਪੈ ਗਿਆ ਹੈ . ਅਤੇ ਓਹਨਾ ਦੋ ਰੋਜ਼ਗਾਰ ਵੀ ਹੱਥੋਂ ਖੁਸਦਾ ਨਜ਼ਰ ਆ ਰਿਆਂ ਹੈ !
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024