ਡਿਪਟੀ ਕਮਿਸ਼ਨਰ ਫਾਜਿਲਕਾ ਦੀ ਅਗਵਾਈ ਹੇਠ ਅਧਿਕਾਰੀਆਂ ਨਾਲ ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲ੍ਹੇ ਅੰਦਰ ਸਖਤੀ ਨਾਲ ਲਾਗੂ ਕਰਨ ਸਬੰਧੀ ਮੀਟਿੰਗ
- 82 Views
- kakkar.news
- March 1, 2023
- Punjab
ਡਿਪਟੀ ਕਮਿਸ਼ਨਰ ਫਾਜਿਲਕਾ ਦੀ ਅਗਵਾਈ ਹੇਠ ਅਧਿਕਾਰੀਆਂ ਨਾਲ ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲ੍ਹੇ ਅੰਦਰ ਸਖਤੀ ਨਾਲ ਲਾਗੂ ਕਰਨ ਸਬੰਧੀ ਮੀਟਿੰਗ
ਫਾਜਿਲਕਾ 1 ਮਾਰਚ 2023 (ਅਨੁਜ ਕੱਕੜ ਟੀਨੂੰ)
ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਨ ਦੇ ਮੰਤਵ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੀ ਅਗਵਾਈ ਹੇਠ ਫਾਜ਼ਿਲਕਾ ਵਿਖੇ ਸੇਫ ਸਕੂਲ ਵਾਹਨ ਦੀ ਮੀਟਿੰਗ ਕੀਤੀ ਗਈ। ਉਨ੍ਹਾਂ ਸੇਫ ਸਕੂਲ ਵਾਹਨ ਟੀਮ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਨਾ ਵਰਤੀ ਜਾਵੇ ਤੇ ਲਗਾਤਾਰ ਸਕੂਲ ਵਾਹਨਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ।
ਉਨਾ ਕਿਹਾ ਕਿ ਸਕੂਲੀ ਵੈਨਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਚੈੱਕ ਕੀਤਾ ਜਾਵੇ ਅਤੇ ਸ਼ਰਤਾ ਪੂਰੀਆ ਨਾ ਕਰਨ ਵਾਲੇ ਵੈਨਾ ਦੇ ਚਾਲਣ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਿਨਾ ਵੈਨਾ ਦੀ ਹਾਲਤ ਖਸਤਾ ਹੈ ਉਨਾ ਨੂੰ ਮੌਕੇ ਤੇ ਹੀ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 18 ਸਾਲ ਤੋ ਘੱਟ ਉਮਰ ਦੇ ਜੋ ਵਿਦਿਆਰਥੀ ਆਪਣਾ ਵਹੀਕਲ ਲੈ ਕੇ ਸਕੂਲ ਆਉਦੇ ਹਨ ਉਨਾ ਉੱਪਰ ਵੀ ਕਾਰਵਾਈ ਕੀਤੀ ਜਾਵੇ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਡਿਉਲ ਬਣਾ ਕੇ ਪੜਾਅ ਵਾਰ ਸਕੂਲਾਂ ਦੀ ਚੈਕਿੰਗ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਟਰੈਫਿਕ ਇੰਚਾਰਜ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਥੇ ਕਿਤੇ ਵੀ ਓਵਰਲੋਡ ਵਹੀਕਲ ਨਜਰ ਆਉਂਦਾ ਹੈ ਤਾਂ ਉਨ੍ਹਾਂ ਦਾ ਚਲਾਨ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਬਚਿਆਂ ਦੇ ਨਾਲ-ਨਾਲ ਕਿਸੇ ਵੀ ਜਾਨ-ਮਾਲ ਦੀ ਦੁਰਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰੀਤੂ ਬਾਲਾ ਨੇ ਦੱਸਿਆ ਕਿ ਸੇਫ ਸਕੂਲ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਪਾਲਿਸੀ ਨਾਲ ਸਬੰਧਿਤ ਪ੍ਰੋਫਾਰਮੇ ਸਕੂਲਾ ਨੂੰ ਪਹਿਲਾ ਤੋ ਹੀ ਭੇਜੇ ਗਏ ਹਨ ਅਤੇ ਇਨਾ ਪ੍ਰੋਫਾਰਮੇ ਬਾਰੇ ਸਕੂਲਾਂ ਨੂੰ ਪਹਿਲਾ ਤੋਂ ਜਾਣੂ ਕਰਵਾਇਆ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਦੌਲਤ ਰਾਮ, ਟਰੈਫਿਕ ਇੰਚਾਰਜ ਸ੍ਰੀ ਪਵਨ ਕੁਮਾਰ, ਸੁਪਰਡੈਂਟ ਪ੍ਰਦੀਪ ਗੱਖੜ, ਮੈਡਮ ਹਰਦੀਪ ਕੌਰ, ਵਿਦਿਆ, ਟਰਾਂਸਪੋਰਟ ਵਿਭਾਗ ਤੋਂ ਜਸਵਿੰਦਰ ਸਿੰਘ ਚਾਵਲਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024