ਫਿਰੋਜ਼ਪੁਰ ਦੀ ਕੇਂਦਰੀ ਜੇਲ ਚ ਗੈਂਗਸਟਰਾਂ ਵਿਚਾਲੇ ਹੋਈ ਖੂਨੀ ਝੜੱਪ, ਦੋ ਕੇਦਿਆਂ ਦੇ ਪਾੜੇ ਸਿਰ
- 180 Views
- kakkar.news
- January 1, 2023
- Crime Punjab
ਫਿਰੋਜ਼ਪੁਰ ਦੀ ਕੇਂਦਰੀ ਜੇਲ ਚ ਗੈਂਗਸਟਰਾਂ ਵਿਚਾਲੇ ਹੋਈ ਖੂਨੀ ਝੜੱਪ, ਦੋ ਕੇਦਿਆਂ ਦੇ ਪਾੜੇ ਸਿਰ
ਫਿਰੋਜ਼ਪੁਰ 01 ਜਨਵਰੀ 2023 (ਸੁਭਾਸ਼ ਕੱਕੜ)
ਫਿਰੋਜ਼ਪੁਰ ਦੀ ਕੇਂਦਰੀ ਜੇਲ ਹਰ ਵਾਰ ਸੁਰਖੀਆਂ ਚ ਰਹਿੰਦੀ ਹੈ , ਜਿਥੇ ਆਏ ਦਿਨ ਮੋਬਾਈਲ ਅਤੇ ਨਸ਼ੇ ਫੜੇ ਜਾਂਦੇ ਰਹਿੰਦੇ ਹਨ, ਅੱਜ ਫਿਰੋਜ਼ਪੁਰ ਦੀ ਹਾਈ ਸਕਿਉਰਿਟੀ ਜੇਲ ਵਿਚ ਉਸ ਸਮੇ ਭਾਜੜਾਂ ਪੈ ਗਈਆਂ, ਜਦ ਹਵਾਲਾਤੀ ਗੈਂਗਸਟਰਾਂ ਵਿਚਾਲੇ ਝੜੱਪ ਹੋ ਗਈ , ਅਤੇ ਓਹਨਾ ਨੇ ਇਕ ਦੂਜੇ ਦੇ ਸਿਰ ਪਾੜ ਦਿੱਤੇ, ਇਸ ਤੋਂ ਬਾਅਦ ਜੇਲ ਦੇ ਮੁਲਾਜ਼ਮਾਂ ਨੇ ਵਿਚ ਪੈ ਕੇ ਇਹਨਾਂ ਦੀ ਲੜਾਈ ਬੰਦ ਕਰਾਈ, ਅਤੇ ਜਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ , ਦਾਖ਼ਲ ਹੋਏ ਦੋ ਕੈਦੀ ਜਿਨ੍ਹਾਂ ਦਾ ਨਾਮ ਹਰਪ੍ਰੀਤ ਅਤੇ ਅਮਿਤ ਝੰਬੀ ਹਨ, ਜਿਨ੍ਹਾਂ ਚੋ ਇਕ ਦੇ ਸਿਰ ਤੇ ਅਤੇ ਦੂਜੇ ਦੇ ਸਿਰ ਅਤੇ ਨੱਕ ਤੇ ਸੱਟਾ ਲੱਗਿਆ ਹਨ !ਪੁਲਿਸ ਅਧਿਕਾਰੀ ਮੋਹਿਤ ਧਵਨ ਨੇ ਦਸਿਆ ਕਿ ਕੈਦੀ ਹਰਪ੍ਰੀਤ ਅਤੇ ਅਮਿਤ ਝੰਬੀ ਜਿਹਨਾਂ ਨੂੰ ਲੜਾਈ ਮਗਰੋਂ ਹਸਪਤਾਲ ਵਿਖੇ ਦਾਖ਼ਿਲ ਕਰਵਾਇਆ ਗਿਆ ਹੈ, ਇਹਨਾਂ ਦੀ ਲੜਾਈ ਆਪਸੀ ਰੰਜਿਸ਼ ਨੂੰ ਲੈ ਕੇ ਹੋਈ ਹੈ , ਇਹਨਾਂ ਉਪਰ ਪਹਿਲਾ ਤੋਂ ਹੀ ਕਤਲ ਦੇ ਕਈ ਮਾਮਲੇ ਦਰਜ ਨੇ ,ਧਵਨ ਨੇ ਕਿਹਾ ਕਿ ਜਖ਼ਮੀ ਕੈਦੀਆਂਆਂ ਦੀ ਐਮ ਐਲ ਆਰ ਕੱਟ ਕੇ ਫਿਰ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਏਗੀ। .


