ਨਸ਼ੇ ਵੇਚਣ ਵਾਲਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਸਰਚ/ਚੈਕਿੰਗ ਅਪਰੈਸ਼ਨ ਚਲਾਇਆ ਗਿਆ
- 89 Views
- kakkar.news
- January 22, 2023
- Punjab
ਨਸ਼ੇ ਵੇਚਣ ਵਾਲਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਸਰਚ/ਚੈਕਿੰਗ ਅਪਰੈਸ਼ਨ ਚਲਾਇਆ ਗਿਆ
ਸ੍ਰੀ ਮੁਕਤਸਰ ਸਾਹਿਬ ,22 ਜਨਵਰੀ 2023 (ਸਿਟੀਜ਼ਨਜ਼ ਵੋਇਸ)
ਮਾਨਯੋਗ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਜੀ ਵੱਲੋਂ ਸੂਬੇ ਅੰਦਰ ਨਸ਼ਿਆ ਅਤੇ ਸ਼ਰਰਾਰਤੀ ਅਨਸਰਾਂ ਖਿਲਾਫ ਚਾਲਏ ਗਏ ਅਪਰੈਸ਼ਨ “ਈਗਲ 2” ਦੌਰਾਨ ਸ.ਬਲਜੌਤ ਸਿੰਘ ਰਾਠੌਰ ਆਈ.ਪੀ.ਐਸ. ਡੀ.ਆਈ.ਜੀ ਜੀ.ਆਰ.ਪੀ. ਪਟਿਆਲਾ ਪੰਜਾਬ, ਜੀ ਦੀ ਅਗਵਾਈ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪੂਰੇ ਜਿਲੇ ਨੂੰ ਸੀਲ ਕਰਕੇ ਨਸ਼ੇ ਵੇਚਣ ਵਾਲਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਸਰਚ/ਚੈਕਿੰਗ ਅਪਰੈਸ਼ਨ ਕੀਤਾ ਗਿਆ। ਇਸ ਮੌਕੇ ਸ. ਬਲਜੌਤ ਸਿੰਘ ਰਾਠੌਰ ਆਈ.ਪੀ.ਐਸ. ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ “ਅਪਰੈਸ਼ਨ ਈਗਲ 2” ਦੇ ਤਹਿਤ ਪੂਰੇ ਪੰਜਾਬ ਵਿੱਚ ਸੀਨੀਅਰ ਅਫਸਰਾਂ ਦੀ ਨਿਗਰਾਨੀ ਹੇਠ ਸਰਚ ਅਪ੍ਰੈਸ਼ਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਅੱਜ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਏਰੀਏ ਵਿੱਚ ਆਉਦੇ ਬੱਸ ਸਟੇਡ, ਰੇਲਵੇ ਸ਼ਟੇਸ਼ਨ ਅਤੇ ਇਨ੍ਹਾਂ ਦੇ ਨਾਲ ਲੱਗਦੇ ਹੋਟਲ ਅਤੇ ਸਰਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਨਾਕੇ ਅਤੇ ਗਸ਼ਤਾਂ ਰਾਹੀ ਸ਼ੱਕੀ ਵਿਅਕਤੀ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ । ਉਨ੍ਹਾਂ ਦੱਸਿਆ ਕਿ ਇਸ ਅਪਰੈਸ਼ਨ “ਈਗਲ 2” ਦੌਰਾਨ ਸ.ਗੁਰਚਰਨ ਸਿੰਘ ਗੋਰਾਇਆ ਐਸ.ਪੀ.(ਡੀ), ਸ੍ਰੀ ਜਗਦੀਸ਼ ਕੁਮਾਰ ਡੀ.ਐਸ.ਪੀ ਸ੍ਰੀ ਮੁਕਤਸਰ ਸਾਹਿਬ, ਸ. ਜਤਿੰਦਰ ਸਿੰਘ ਬਾਵਾ ਡੀ.ਐਸ.ਪੀ ਜੀ.ਆਰ.ਪੀ, ਇੰਸਪੈਕਟਰ ਕੁਲਦੀਪ ਕੌਰ ਅਤੇ ਇੰਸਪੈਕਟਰ ਜਗਸੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਸ.ਮ.ਸ ਤੋਂ ਇਲਾਵਾ 04 ਡੀ.ਐਸ.ਪੀ 09 ਇੰਸਪੈਕਟਰ ਸਮੇਤ ਕੁੱਲ 324 ਪੁਲਿਸ ਅਧਿਕਾਰੀ/ਕ੍ਰਮਚਾਰੀ ਤਾਇਨਾਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿਲ੍ਹਾ ਅੰਦਰ 10 ਨਾਕੇ ਲਗਾਏ ਗਏ ਅਤੇ ਇਨ੍ਹਾਂ ਨਾਕਿਆ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਵਹੀਕਲਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ 10 ਗਸ਼ਤ ਟੀਮਾਂ ਬਣਾਈਆ ਗਈਆ, ਇਨ੍ਹਾ ਟੀਮਾਂ ਵੱਲੋਂ ਅਲੱਗ ਅਲੱਗ ਪਿੰਡਾਂ ਅਤੇ ਸ਼ਹਿਰਾਂ ਦੇ ਏਰੀਏ ਵਿੱਚ ਗਸ਼ਤ ਕਰਕੇ ਸ਼ੱਕੀ ਪੁਰਸ਼ਾ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਇਸ ਦੇ ਨਾਲ ਹੀ ਪੁਲਿਸ ਪਾਰਟੀਆ ਵੱਲੋਂ ਜਿਲ੍ਹਾ ਦੇ ਬੱਸ ਸਟੇਡ, ਰੈਲਵੇ ਸ਼ਟੇਸ਼ਨ ਅਤੇ ਇਨ੍ਹਾਂ ਦੇ ਆਸ ਪਾਸ ਦੇ ਹੋਟਲ/ਸਰਾਵਾਂ ਦੀ ਚੈਕਿੰਗ ਕੀਤੀ ਗਈ । ਇਸ ਦੌਰਾਨ ਈਗਲ 2 ਅਪ੍ਰੈਸ਼ਨ ਦੌਰਾਨ ਜਿਲ੍ਹਾ ਪੁਲਿਸ ਅਲੱਗ ਅਲੱਗ ਥਣਿਆ ਵਿੱਚ 03 ਮੁਕੱਦਮੇ ਦਰਜ਼ ਕਰ 04 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਨ੍ਹਾਂ ਕੋਲੋ 10 ਗ੍ਰਾਮ ਹੈਰੋਇਨ 15000/ ਹਜ਼ਾਰ ਰੁਪਏ ਡਰੱਗ ਮਨੀ, 100 ਲੀਟਰ ਲਾਹਣ ਅਤੇ 12 ਬੋਤਲਾ ਸ਼ਰਾਬ ਹਰਿਆਣਾ ਬ੍ਰਾਮਦ ਕੀਤੀ ਗਈ ਹੈ। ਸ.ਬਲਜੌਤ ਸਿੰਘ ਰਾਠੌਰ ਆਈ.ਪੀ.ਐਸ. ਜੀ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਅਤੇ ਨਸ਼ੇ ਵੇਚਣ ਵਾਲਿਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ । ਉਨ੍ਹਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤੁਸੀ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਪੁਲਿਸ ਹੈਲਪ ਲਾਈਨ ਨੰਬਰ 80549-42100 ਅਤੇ 112, 24 ਘੰਟੇ ਉਪਲਬਧ ਹਨ। ਜਾਣਕਾਰੀ ਦੇ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024