ਚੰਦ ਸਿੰਘ ਗਿੱਲ ਨੇ ਜ਼ਿਲ੍ਹਾ ਯੋਜਨਾ ਦਫਤਰ ਦੇ ਸਟਾਫ ਨਾਲ ਵੱਖ-ਵੱਖ ਸਕੀਮਾਂ ਬਾਰੇ ਰੀਵਿਊ ਮੀਟਿੰਗ ਕੀਤੀ
- 128 Views
- kakkar.news
- January 23, 2023
- Punjab
-ਚੰਦ ਸਿੰਘ ਗਿੱਲ ਨੇ ਜ਼ਿਲ੍ਹਾ ਯੋਜਨਾ ਦਫਤਰ ਦੇ ਸਟਾਫ ਨਾਲ ਵੱਖ-ਵੱਖ ਸਕੀਮਾਂ ਬਾਰੇ ਰੀਵਿਊ ਮੀਟਿੰਗ ਕੀਤੀ
-ਵਿਕਾਸ ਕਾਰਜਾਂ ਦੀ ਗਤੀ ਤੇਜ਼ ਕਰਨ ਲਈ ਸਹਿਯੋਗ ਦੀ ਅਪੀਲ
ਫਿਰੋਜ਼ਪੁਰ, 23 ਜਨਵਰੀ 2023 (ਸੁਭਾਸ਼ ਕੱਕੜ)
ਜ਼ਿਲ੍ਹਾ ਯੋਜਨਾ ਕਮੇਟੀ ਫਿਰੋਜਪੁਰ ਦੇ ਚੇਅਰਮੈਨ ਸ. ਚੰਦ ਸਿੰਘ ਗਿੱਲ ਵੱਲੋਂ ਅੱਜ ਨੂੰ ਦਫਤਰੀ ਸਟਾਫ ਨਾਲ ਵੱਖ-ਵੱਖ ਸਕੀਮਾਂ (ਬੰਧਨ ਮੁਕਤ ਫੰਡ, ਬੀ.ਏ.ਡੀ.ਪੀ, ਐਮ.ਪੀ.ਲੈਡ ਸਕੀਮ) ਵਿਸ਼ੇਸ ਕਰਕੇ ਅੰਕੜਾਤਮਕ ਕੰਮਾਂ ਬਾਰੇ ਰਵਿਊ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਵੱਖ-ਵੱਖ ਕਾਰਜਕਾਰੀ ਏਜੰਸੀਆਂ ਨੂੰ ਜਾਰੀ ਕੀਤੀ ਰਾਸ਼ੀ ਦੀ ਪ੍ਰਗਤੀ ਸਬੰਧੀ ਵੀ ਰੀਵਿਊ ਕੀਤਾ ਗਿਆ। ਇਸਦੇ ਨਾਲ ਐਮ.ਪੀ.ਲੈਡ ਸਕੀਮ ਰਾਜ ਸਭਾ ਅਧੀਨ ਭਾਰਤ ਸਰਕਾਰ ਪਾਸੋਂ ਪ੍ਰਾਪਤ ਹੋਈ 250 ਲੱਖ ਰੁਪਏ ਦੀ ਰਾਸ਼ੀ ਦੀਆਂ ਤਜਵੀਜ਼ਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਉਨ੍ਹਾਂ ਜ਼ਿਲ੍ਹੇ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਸਮੂਹ ਸਟਾਫ ਨੂੰ ਸਹਿਯੋਗ ਦੀ ਅਪੀਲ ਕੀਤੀ।
ਇਸ ਮੌਕੇ ਹਰਪ੍ਰੀਤ ਸਿੰਘ ਪੀ.ਏ. ਟੂ ਚੇਅਰਮੈਨ, ਸ੍ਰੀ ਸੰਜੀਵ ਮੈਣੀ, ਤਰਸੇਮ ਲਾਲ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਜਤਿੰਦਰ ਸਿੰਘ, ਗੁਰਨਾਮ ਕੌਰ ਅਤੇ ਹੋਰ ਸਟਾਫ ਦਫਤਰ ਡਿਪਟੀ ਈ.ਐਸ.ਏ ਹਾਜ਼ਰ ਸਨ।



- October 15, 2025