ਫੌਜੀਆਂ ਦਾ ਟਰੱਕ ਸਿੱਕਮ ਦੇ ਜੇਮਾ ਇਲਾਕੇ ਵਿਚ ਧੁੰਦ ਕਾਰਨ ਖੱਡ ਵਿਚ ਡਿੱਗਿਆ, 16 ਜਵਾਨ ਸ਼ਹੀਦ ਹੋਏ ,
- 233 Views
- kakkar.news
- December 23, 2022
- National Punjab
ਫੌਜੀਆਂ ਦਾ ਟਰੱਕ ਸਿੱਕਮ ਦੇ ਜੇਮਾ ਇਲਾਕੇ ਵਿਚ ਧੁੰਦ ਕਾਰਨ ਖੱਡ ਵਿਚ ਡਿੱਗਿਆ, 16 ਜਵਾਨ ਸ਼ਹੀਦ ਹੋਏ ,
ਸਿੱਕਮ 23 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਨਾਰਥ ਸਿੱਕਮ ਦੇ ਜੇਮਾ ਇਲਾਕੇ ਵਿਚ ਫੌਜੀਆਂ ਦਾ ਟਰੱਕ ਖੱਡ ਵਿਚ ਡਿੱਗਿਆ। 16 ਜਵਾਨ ਸ਼ਹੀਦ ਹੋ ਗਏ। ਦੱਸ ਦਈਏ ਕਿ ਅੱਜ ਸਿੱਕਮ ਵਿਚ ਭਾਰੀ ਮੀਂਹ ਵੀ ਪੈ ਰਿਹਾ ਹੈ ਤੇ ਫੌਜ ਦੇ ਜਵਾਨ ਆਪਣੀ ਡਿਊਟੀ ‘ਤੇ ਜਾ ਰਹੇ ਸੀ ਕਿ ਹਾਦਸਾ ਵਾਪਰ ਗਿਆ।ਮੌਸਮ ਖਰਾਬ ਹੋਣ ਤੇ ਭਾਰੀ ਬਰਫ ਪੈਣ ਦੌਰਾਨ ਟਰੱਕ ਦਾ ਮੋੜ ਕਟਦਿਆਂ ਇਕ ਟਰੱਕ ਖੱਡ ਵਿਚ ਡਿੱਗ ਗਿਆ। ਹਾਦਸੇ ਤੋਂ ਬਾਅਦ ਏਅਰਲਿਫਟ ਕਰਨ ਤੋਂ ਬਾਅਦ ਹਸਪਤਾਲ ਲਿਜਾਣ ਤੋਂ ਹੀ ਇਹ ਸ਼ਹੀਦ ਹੋ ਗਏ। 3 ਵੱਡੇ ਅਫਸਰ ਦੱਸੇ ਜਾ ਰਹੇ ਹਨ ਤੇ ਬਾਕੀ ਅਲੱਗ ਰੈਂਕ ਦੇ ਸੀ। ਫੌਜ ਦੇ 3 ਟਰੱਕ ਟਰੈਵਲ ਕਰ ਰਹੇ ਸੀ ਕਿ ਇਕ ਟਰੱਕ ਡੂੰਘੀ ਖੱਡ ਵਿਚ ਡਿੱਗ ਜਾਂਦਾ ਹੈ। ਟਰੱਕ ਦਾ ਕੰਚੂਮਰ ਨਿਕਲ ਜਾਂਦਾ ਹੈ। ਸਾਡੀ ਰਾਖੀ ਲਈ ਇਹ ਜਵਾਨ ਜਾ ਰਹੇ ਸਨ ਕਿ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਜਗ੍ਹਾ ਇਹ ਜਵਾਨ ਪੋਸਟਿੰਗ ‘ਤੇ ਜਾ ਰਹੇ ਸੀ, ਉਥੇ ਹਮੇਸ਼ਾ ਦੁਸ਼ਮਣ ਫਿਰਾਕ ਵਿਚ ਰਹਿੰਦਾ, ਭਾਰਤ ਵਿਚ ਵੜਨ ਦੀ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026