ਚਾਇਨਾ ਡੋਰ ਦੇ ਸਪਲਾਇਰਾਂ ਤੇ ਵਰਤੋਂ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਲਈ 18 ਪੁਲਿਸ ਫਲਾਇੰਗ ਸਕੂਐਡ ਟੀਮਾਂ ਦੀ ਕੀਤੀ ਗਈ ਨਿਯੁਕਤੀ -ਐੱਸਐੱਸਪੀ ਸੁਰੇਂਦਰ ਲਾਂਬਾ
- 158 Views
- kakkar.news
- January 24, 2023
- Punjab
ਚਾਇਨਾ ਡੋਰ ਦੇ ਸਪਲਾਇਰਾਂ ਤੇ ਵਰਤੋਂ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਲਈ 18 ਪੁਲਿਸ ਫਲਾਇੰਗ ਸਕੂਐਡ ਟੀਮਾਂ ਦੀ ਕੀਤੀ ਗਈ ਨਿਯੁਕਤੀ-ਐੱਸਐੱਸਪੀ ਸੁਰੇਂਦਰ ਲਾਂਬਾ
ਸੰਗਰੂਰ, 24 ਜਨਵਰੀ, 2023 (ਸਿਟੀਜ਼ਨਜ਼ ਵੋਇਸ)
ਐਸ.ਐਸ.ਪੀ. ਸੰਗਰੂਰ ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਚਾਇਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹਾ ਸੰਗਰੂਰ ਵਿਖੇ ਅੱਜ ਤੱਕ ਚਾਇਨਾ ਡੋਰ ਦੇ 10 ਸਪਲਾਇਰ ਗ੍ਰਿਫਤਾਰ ਕਰਕੇ 10 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 219 ਫੁੱਟ ਚਾਇਨਾ ਡੋਰ ਬਰਾਮਦ ਕੀਤੀ ਗਈ ਹੈ।
ਸ੍ਰੀ ਸੁਰੇਂਦਰ ਲਾਂਬਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਇਨਾ ਡੋਰ ਨਾਲ ਹੋ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਚਾਇਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਲੈ ਕੇ ਸਪਲਾਇਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਹੋਰ ਸਫ਼ਲ ਕਰਨ ਲਈ ਤੇ ਚਾਇਨਾ ਡੋਰ ਦੇ ਸਪਲਾਇਰਾਂ ਤੇ ਵਰਤੋਂ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਲਈ ਜਿਲ੍ਹਾ ਸੰਗਰੂਰ ਵਿਖੇ ਥਾਣਾ ਪੱਧਰ ਉੱਤੇ 1-1 ਪੁਲਿਸ ਫਲਾਇੰਗ ਸਕੂਐਡ ਟੀਮ, ਇਸ ਤੋਂ ਇਲਾਵਾ ਸੀ.ਆਈ.ਏ ਸੰਗਰੂਰ ਤੇ ਸਪੈਸਲ ਬ੍ਰਾਂਚ ਸੰਗਰੂਰ ਵਿਖੇ 1-1 ਟੀਮ, ਕੁੱਲ 18 ਪੁਲਿਸ ਫਲਾਇੰਗ ਸਕੂਐਡ ਟੀਮਾਂ ਦੀ ਨਿਯੁਕਤੀ ਕੀਤੀ ਗਈ। ਇਸ ਤੋਂ ਇਲਾਵਾ ਸ਼ਹਿਰ ਜਿਵੇਂ ਕਿ ਸਿਟੀ ਸੰਗਰੂਰ, ਸਿਟੀ ਸੁਨਾਮ, ਸਿਟੀ ਧੂਰੀ, ਦਿੜਬਾ ਆਦਿ ਤੇ ਭਵਾਨੀਗੜ੍ਹ ਵਿਖੇ ਨਿਗਰਾਨੀ ਲਈ ਡਰੋਨ ਸਰਵੇਲੈਂਸ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਡੋਰ ਸਪਲਾਇਰ ਜਾਂ ਪ੍ਰਯੋਗਕਰਤਾ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਜੇਕਰ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਬਿਨ੍ਹਾਂ ਕਿਸੇ ਦੇਰੀ ਦੇ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਪਬਲਿਕ ਨੂੰ ਵੀ ਅਪੀਲ ਹੈ ਕਿ ਚਾਇਨਾ ਡੋਰ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ ਅਤੇ ਜੇਕਰ ਕੋਈ ਵਿਅਕਤੀ ਚਾਇਨਾ ਡੋਰ ਵੇਚਦਾ, ਖਰੀਦਦਾ ਜਾਂ ਪ੍ਰਯੋਗ ਕਰਦਾ ਨੋਟਿਸ ਵਿੱਚ ਆਉਂਦਾ ਹੈ ਤਾਂ ਉਸਦੀ ਤੁਰੰਤ ਸੂਚਨਾ ਕੰਟਰੋਲ ਰੂਮ ਸੰਗਰੂਰ ਦੇ ਮੋਬਾਇਲ ਨੰਬਰ 80545-45100 ਅਤੇ 80545-45200 ਉਤੇ ਦਿੱਤੀ ਜਾ ਸਕਦੀ ਹੈ ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।


