ਨਾਕਾਬੰਦੀ ਦੌਰਾਨ ਏ.ਐੱਸ.ਆਈ. ਉਪਰ ਚੜ੍ਹਿਆ ਟੈਂਪੋ।ਹੋਈ ਮੌਤ
- 151 Views
- kakkar.news
- January 25, 2023
- Punjab
ਨਾਕਾਬੰਦੀ ਦੌਰਾਨ ਏ.ਐੱਸ.ਆਈ. ਉਪਰ ਚੜ੍ਹਿਆ ਟੈਂਪੋ।ਹੋਈ ਮੌਤ
ਕਪੂਰਥਲਾ 25 ਜਨਵਰੀ 2023 (ਸਿਟੀਜ਼ਨਜ਼ ਵੋਇਸ)
ਡੀ.ਸੀ. ਚੌਕ ਵਿਖੇ ਵਾਪਰੀ ਦਰਦਨਾਕ ਘਟਨਾ ਦੌਰਾਨ ਇਕ ਛੋਟਾ ਹਾਥੀ (ਟੈਂਪੋ) ਚਾਲਕ ਨੂੰ ਟ੍ਰੈਫਿਕ ਪੁਲਸ ਵਲੋਂ ਰੋਕਣ ਤੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਟ੍ਰੈਫਿਕ ਦੇ ਏ.ਐੱਸ.ਆਈ. ਉਪਰ ਚੜ੍ਹਿਆ ਟੈਂਪੋ। ਇਸ ਦੌਰਾਨ ਏ.ਐਸ.ਆਈ. ਦੀ ਮੌਤ ਹੋ ਗਈ।ਡੀ.ਸੀ. ਚੌਕ ਨੇੜੇ ਦੁਪਹਿਰ ਸਮੇਂ ਟਰੈਫਿਕ ਪੁਲੀਸ ਮੁਲਾਜ਼ਮਾਂ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਟਰੈਫਿਕ ਵਿੰਗ ਕਪੂਰਥਲਾ ਵਿੱਚ ਤਾਇਨਾਤ ਏ.ਐਸ.ਆਈ. ਅਜੀਤ ਨਗਰ ਕਪੂਰਥਲਾ ਦੇ ਰਹਿਣ ਵਾਲੇ ਮਲਕੀਅਤ ਸਿੰਘ ਨੇ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਇੱਕ ਟੈਂਪੂ ਨੂੰ ਰੋਕਿਆ। ਜਦੋਂ ਟੈਂਪੂ ਚਾਲਕ ਨੂੰ ਰੋਕ ਕੇ ਕਾਗਜ਼ਾਤ ਸੌਂਪਣ ਲਈ ਕਿਹਾ ਤਾਂ ਉਹ ਫ਼ਰਾਰ ਹੋ ਗਿਆ। ਏ.ਐਸ.ਆਈ ਮਲਕੀਅਤ ਸਿੰਘ ਦੀ ਜੈਕੇਟ ਟੈਂਪੂ ਵਿੱਚ ਫਸ ਗਈ ਅਤੇ ਖਿੱਚਦੇ ਸਮੇਂ ਟੈਂਪੋ ਉਸ ਦੇ ਉੱਪਰ ਜਾ ਚੜ੍ਹਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।ਡੀ.ਐਸ.ਪੀ ਸਬ ਡਵੀਜ਼ਨ ਮਨਿੰਦਰਪਾਲ ਸਿੰਘ, ਡੀ.ਐਸ.ਪੀ. ਟ੍ਰੈਫਿਕ ਲਖਵਿੰਦਰ ਸਿੰਘ ਮੱਲ ਅਤੇ ਐੱਸ.ਐੱਚ.ਓ. ਸਿਟੀ ਕ੍ਰਿਪਾਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਥਾਣਿਆਂ ‘ਚ ਅਲਰਟ ਜਾਰੀ ਕਰਕੇ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ | ਪੁਲੀਸ ਨੇ ਤਲਾਸ਼ੀ ਮੁਹਿੰਮ ਦੌਰਾਨ ਮੁਲਜ਼ਮਾਂ ਦਾ ਟੈਂਪੂ ਬਰਾਮਦ ਕਰ ਲਿਆ ਹੈ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026