ਫ਼ਿਰੋਜ਼ਪੁਰ ਸੀਆਈਏ ਸਟਾਫ਼ ਵੱਲੋਂ ਨਸ਼ਾ ਤਸਕਰਾਂ ‘ਤੇ ਛਾਪੇਮਾਰੀ, 4 ਹੈਰੋਇਨ ਸਮੇਤ ਕਾਬੂ
- 93 Views
- kakkar.news
- January 28, 2023
- Crime Punjab
ਫ਼ਿਰੋਜ਼ਪੁਰ ਸੀਆਈਏ ਸਟਾਫ਼ ਵੱਲੋਂ ਨਸ਼ਾ ਤਸਕਰਾਂ 'ਤੇ ਛਾਪੇਮਾਰੀ, 4 ਹੈਰੋਇਨ ਸਮੇਤ ਕਾਬੂ
ਫ਼ਿਰੋਜ਼ਪੁਰ 28 ਜਨਵਰੀ 2023 (ਸੁਭਾਸ਼ ਕੱਕੜ)
ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਐਸ.ਐਸ.ਪੀ ਕਵਰਦੀਪ ਕੌਰ ਨੇ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਦਿਆਂ ਹੋਇਆਂ ਪੁਲਿਸ ਨੇ ਫ਼ਿਰੋਜ਼ਪੁਰ ਛਾਉਣੀ, ਮੁੱਦਕੀ ਤੋਂ ਤਲਵੰਡੀ ਰੋਡ ਅਤੇ ਲਿੰਕ ਰੋਡ ਪਿੰਡ ਗਿੱਲ ਦੇ ਇਲਾਕਿਆਂ ‘ਚ ਗਸ਼ਤ ਕਰਦੇ ਹੋਏ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਅਤੇ ਗੁਪਤ ਸੂਚਨਾ ਦੇ ਆਧਾਰ ‘ਤੇ 4 ਵਿਅਕਤੀਆਂ ਨੂੰ 178 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ‘ਚ ਪੁਲਿਸ ਨੇ ਬਾਬਾ ਸ਼ੇਰ ਸ਼ਾਹ ਵਲੀ ਚੌਕ ਨੇੜੇ ਦਿੱਲੀ ਨੰਬਰ ਦੀ ਹੌਂਡਾ ਸਿਟੀ ਕਾਰ ‘ਚ ਆ ਰਹੇ ਭੁਪਿੰਦਰ ਪੁੱਤਰ ਗੁਰਜੰਟ ਨਾਂਅ ਦੇ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ, ਉਨ੍ਹਾਂ ਦੱਸਿਆ ਕਿ ਜਦੋਂ ਸਬ ਇੰਸਪੈਕਟਰ ਜਰਨੈਲ ਸਿੰਘ ਚੌਕੀ ਇੰਚਾਰਜ ਮੁੱਦਕੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਸ਼ੱਕੀ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਜਗਸੀਰ ਸਿੰਘ ਉਰਫ਼ ਬੱਬੂ ਨਾਂਅ ਦਾ ਵਿਅਕਤੀ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ | ਮੁੱਦਕੀ ਤੋਂ ਤਲਵੰਡੀ ਸੜਕ ‘ਤੇ ਖੜਾ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਸੀ ਤਾਂ ਪੁਲਸ ਪਾਰਟੀ ਨੇ ਤੁਰੰਤ ਛਾਪਾ ਮਾਰ ਕੇ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 28 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਉਨ੍ਹਾਂ ਦੱਸਿਆ ਕਿ ਜਦੋਂ ਸੀ.ਆਈ.ਏ ਸਟਾਫ਼ ਦੀ ਪੁਲਿਸ ਏ.ਐਸ.ਆਈ. ਅਵਨੀਤ ਸਿੰਘ ਦੀ ਅਗਵਾਈ ‘ਚ ਗਸ਼ਤ ਕਰਦੇ ਹੋਏ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਤਲਵੰਡੀ ਭਾਈ ਨੈਸ਼ਨਲ ਹਾਈਵੇ ਤੋਂ ਲਿੰਕ ਰੋਡ ‘ਤੇ ਪਿੰਡ ਗਿੱਲ ਦੇ ਇਲਾਕੇ ‘ਚ ਪਹੁੰਚੇ ਤਾਂ ਉਨ੍ਹਾਂ ਨੇ 2 ਸ਼ੱਕੀ ਨੌਜਵਾਨ ਸੰਦੀਪ ਸਿੰਘ ਉਰਫ ਲਵੂ ਅਤੇ ਲਖਵਿੰਦਰ ਸਿੰਘ ਨੂੰ ਆਉਂਦੇ ਦੇਖਿਆ, ਜੋ ਪੁਲਸ ਨੂੰ ਦੇਖ ਕੇ ਘਬਰਾ ਗਏ। ਅਤੇ ਪਿੱਛੇ ਵੱਲ ਨੂੰ ਭੱਜਣ ਲੱਗੇ ਜਿਨ੍ਹਾਂ ਦੀ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 50-50 ਗ੍ਰਾਮ (ਕੁੱਲ 100 ਗ੍ਰਾਮ) ਹੈਰੋਇਨ ਬਰਾਮਦ ਹੋਈ। ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਖਿਲਾਫ ਸਬੰਧਤ ਥਾਣਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024