Trending Now
#ਮਮਦੋਟ ਵਿੱਚ ਡਾਇਰੀਆ ਪ੍ਰਤੀ ਜਾਗਰੂਕਤਾ ਕੈਂਪ, ਬੱਚਿਆਂ ਅਤੇ ਮਾਪਿਆਂ ਨੂੰ ਦਿੱਤੀਆਂ ਸਾਵਧਾਨੀਆਂ
#ਕਿਸਾਨ ਮਜ਼ਦੂਰ ਜਥੇਬੰਦੀ ਵਲੋਂ KMM ਦੇ ਸੱਦੇ ‘ਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਜ਼ਿਲ੍ਹਾ-ਪੱਧਰੀ ਮੋਟਰਸਾਈਕਲ ਮਾਰਚ*
#आजादी का अमृत महोत्सव” एवं “हर घर तिरंगा” अभियान के अंतर्गत साइकिल रैली का आयोजन।
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
-ਕਰੀਆਂ ਪਹਿਲਵਾਨ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ਪੁਨੀਤ ਸਾਗਰ ਅਭਿਆਨ ਅਧੀਨ ਕੀਤੀ ਸੂਏ ਦੀ ਸਫਾਈ
- 122 Views
- kakkar.news
- June 7, 2024
- Education Punjab
-ਕਰੀਆਂ ਪਹਿਲਵਾਨ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ਪੁਨੀਤ ਸਾਗਰ ਅਭਿਆਨ ਅਧੀਨ ਕੀਤੀ ਸੂਏ ਦੀ ਸਫਾਈ
-ਬੱਚਿਆਂ ਨੇ ਵਾਤਾਵਰਨ ਦੀ ਸੰਭਾਲ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦਾ ਪ੍ਰਣ
ਫ਼ਿਰੋਜ਼ਪੁਰ 7 ਜੂਨ 2024 (ਅਨੁਜ ਕੱਕੜ ਟੀਨੂੰ)
13 ਪੰਜਾਬ ਬਟਾਲੀਅਨ ਐਨ.ਸੀ.ਸੀ ਵਿੱਚ ਕਰਨਲ ਸੀ.ਐਸ ਸੂਰਮਾ (ਸ਼ੋਰਿਆ ਚੱਕਰ ਪ੍ਰਾਪਤ) ਦੀ ਅਗਵਾਈ ਹੇਠ ਅੱਜ ਸਰਕਾਰੀ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਨੇ ਪੁਨੀਤ ਸਾਗਰ ਅਭਿਆਨ ਅਧੀਨ ਪਿੰਡ ਹਸਤੇ ਕੇ ਦੇ ਲਾਗੇ ਪੈਂਦੇ ਸੂਏ ਵਿੱਚੋਂ ਪਲਾਸਟਿਕ ਅਤੇ ਹੋਰ ਗੰਦਗੀ ਦੀ ਸਫਾਈ ਕੀਤੀ । ਸਕੂਲ ਦੇ ਐਨ.ਸੀ.ਸੀ ਇੰਚਾਰਜ ਹਰਪ੍ਰੀਤ ਸਿੰਘ ਇਸ ਦੌਰਾਨ ਬੱਚਿਆਂ ਦੇ ਨਾਲ ਰਹੇ ਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹੇ । ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਰਾਣੀ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਬਣਦਾ ਹੈ ਕਿ ਪਿੰਡ ਦੀ ਸਾਫ-ਸਫਾਈ ਕਰਨਾ ਤੇ ਆਲਾ-ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਤਾਂ ਕਿ ਭਿਆਨਕ ਬੀਮਾਰੀਆਂ ਤੋਂ ਸਾਡੇ ਪਰਿਵਾਰ ਬਚ ਸਕਣ। ਉਹਨਾਂ ਕਿਹਾ ਕਿ ਗ੍ਰੀਨ ਹਾਊਸ ਗੈਸਾਂ ਦੇ ਵਧ ਰਹੇ ਪ੍ਰਸਾਰ ਕਾਰਨ ਧਰਤੀ ਦਾ ਤਾਪਮਾਨ ਵੀ ਵੱਧਦਾ ਜਾ ਰਿਹਾ ਹੈ, ਕਈ ਅਜਿਹੇ ਹਾਦਸੇ ਹੋ ਰਹੇ ਹਨ ਜੋ ਪਹਿਲਾਂ ਕਦੇ ਨਹੀਂ ਦੇਖੇ ਸਨ। ਇਸ ਵੱਧਦੇ ਤਾਪਮਾਨ ਕਾਰਨ ਵੀ ਮਨੁੱਖਾਂ, ਜੀਵ – ਜੰਤੂਆਂ, ਰੁੱਖਾਂ – ਪੌਦਿਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਦਰੱਖਤਾਂ ਨੂੰ ਅੰਨ੍ਹੇਵਾਹ ਵੱਢਿਆ ਜਾ ਰਿਹਾ ਹੈ ਅਤੇ ਪਲਾਸਟਿਕ ਵੀ ਪ੍ਰਦੂਸ਼ਣ ਬਹੁਤ ਕਰ ਰਿਹਾ ਹੈ। ਸਾਨੂੰ ਇਨ੍ਹਾਂ ਸਭ ਨੂੰ ਰੋਕਣਾ ਚਾਹੀਦਾ ਹੈ। ਇਸ ਅਭਿਆਨ ਤਹਿਤ ਬਟਾਲੀਅਨ ਦੇ ਸੂਬੇਦਾਰ ਸੁਖਚੈਨ ਸਿੰਘ ਅਤੇ ਹੌਲਦਾਰ ਗੁਰਦੀਪ ਸਿੰਘ ਨੇ ਕੈਡਿਟਾਂ ਨੂੰ ਵਿਸ਼ਵ ਵਾਤਾਵਰਨ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪਲਾਸਟਿਕ ਕੂੜੇ ਦੇ ਨੁਕਸਾਨ ਬਾਰੇ ਦੱਸਿਆ ਅਤੇ ਨਾਲ ਹੀ ਪਿੰਡ ਦੇ ਲੋਕਾਂ ਨਾਲ ਮੇਲ ਮਿਲਾਪ ਕਰਕੇ ਪੁਨੀਤ ਸਾਗਰ ਅਭਿਆਨ ਸਬੰਧੀ ਦੱਸਿਆ, ਉਹਨਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਵਾਤਾਵਰਣ ਦੀ ਸੰਭਾਲ ਕਰੀਏ। ਸਮੇਂ ਦੀ ਮੰਗ ਹੈ ਕਿ ਅਸੀਂ ਵੱਧ ਤੋਂ ਵੱਧ ਦਰੱਖਤ ਲਗਾਈਏ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਦੀ ਬਜਾਏ ਕੁਝ ਅਜਿਹੀ ਚੀਜ਼ ਦੀ ਵਰਤੋਂ ਕੀਤੀ ਜਾਵੇ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਨਾ ਕਰਦੀ ਹੋਵੇ ਅਤੇ ਵਾਤਾਵਰਨ ਦੇ ਵਿਚ ਡਿੱਗੀ ਹੋਈ ਵੀ ਆਪਣੇ ਆਪ ਡੀਕੰਪੋਜ਼ ਹੋ ਜਾਵੇ। ਉਹਨਾਂ ਦੱਸਿਆ ਕਿ ਏ.ਸੀ ਵੀ ਵਾਤਾਵਰਨ ਨੂੰ ਬਹੁਤ ਪ੍ਰਦੂਸ਼ਿਤ ਕਰਦੇ ਹਨ ਅਤੇ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਏ.ਸੀ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਅਤੇ ਕੂਲਰਾਂ ਜਾਂ ਪੱਖਿਆਂ ਦੀ ਵੱਧ ਮਦਦ ਲਈ ਜਾਵੇ। ਸਕੂਲਾਂ ਵਿਚ ਵਾਤਾਵਰਨ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਬਣਦਾ ਯੋਗਦਾਨ ਪਾ ਸਕਣ। ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਸਾਡਾ ਸਮਾਜਿਕ ਫ਼ਰਜ਼ ਹੈ ਤੇ ਜੇ ਅਸੀਂ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਕਰਾਂਗੇ ਤਾਂ ਸਾਨੂੰ ਖਤਰਨਾਕ ਨਤੀਜੇ ਭੁਗਤਣੇ ਪੈਣਗੇ । ਇਸ ਮੌਕੇ ਬੱਚਿਆਂ ਨੇ ਪਲਾਸਟਿਕ ਨਾ ਫੈਲਾਉਣ ਸਬੰਧੀ ਪ੍ਰਣ ਲਿਆ ।

Categories

Recent Posts
