ਜਿਲ੍ਹਾ ਕੋਰਟ ਕੰਪੈਲਕਸ ਫਾਜ਼ਿਲਕਾ ਵਿਖੇ ਲੀਗਲ ਏਡ ਡੀਫੈਂਸ ਕੋਂਉਸਲ ਸਿਸਟਮ ਦਾ ਹੋਇਆ ਉਦਘਾਟਨ
- 69 Views
- kakkar.news
- January 31, 2023
- Punjab
ਜਿਲ੍ਹਾ ਕੋਰਟ ਕੰਪੈਲਕਸ ਫਾਜ਼ਿਲਕਾ ਵਿਖੇ ਲੀਗਲ ਏਡ ਡੀਫੈਂਸ ਕੋਂਉਸਲ ਸਿਸਟਮ ਦਾ ਹੋਇਆ ਉਦਘਾਟਨ
ਫਾਜ਼ਿਲਕਾ, 31 ਜਨਵਰੀ 2023 (ਅਨੁਜ ਕੱਕੜ ਟੀਨੂੰ)
ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਮੋਹਾਲੀ ਦੀ ਰਹਿਨੁਮਾਈ ਹੇਠ 31 ਜਨਵਰੀ 2023 ਨੂੰ ਜਿਲ੍ਹਾ ਕੋਰਟ ਕੰਪੈਲਕਸ ਫਾਜਿਲਕਾ ਵਿਖੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਦੇ ਅਧੀਨ ਲੀਗਲ ਏਡ ਡੀਫੈਂਸ ਕੋਂਉਸਲ ਦਫਤਰ ਦਾ ਉਦਘਾਟਨ ਕੀਤਾ ਗਿਆ ।
ਇਸ ਦਾ ਉਦਘਾਟਨ ਮਾਨਯੋਗ ਮਿਸਟਰ ਜਸਟਿਸ ਰਵੀ ਸ਼ੰਕਰ ਝਾਅ, ਚੀਫ ਜਸਟਿਸ਼, ਪੰਜਾਬ ਅਤੇ ਹਰਿਆਣਾ ਹਾਈ ਕੋਰਟ-ਵ-ਪੈਟਰਨ-ਇੰਨ-ਚੀਫ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਮਿਸਟਰ ਜਸਟਿਸ ਤੇਜਿੰਦਰ ਸਿੰਘ ਢੀਂਡਸਾ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ-ਵ-ਐਗਜ਼ੀਕਿਉਟਿਵ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਦੁਆਰਾ ਵੀਡੀਓ ਕਾਨਫੈਂਰਸ਼ ਰਾਹੀਂ ਕੀਤਾ ਗਿਆ।
ਇਸ ਮੋਕੇ ਸ਼੍ਰੀ ਅਰੁਨ ਗੁਪਤਾ, ਜਿਲ੍ਹਾ ਅਤੇ ਸ਼ੈਸ਼ਨ ਜੱਜ-ਵ-ਮੈਂਬਰ ਸੱਕਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੈਡਮ ਜਤਿੰਦਰ ਕੌਰ, ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ-ਵ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ, ਸ਼੍ਰੀ ਜਗਮੋਹਨ ਸਿੰਘ ਸੰਘੇ, ਮਾਨਯੋਗ ਵਧੀਕ ਸ਼ੈਸ਼ਨ ਜੱਜ ਫਾਜਿਲਕਾ, ਮੈਡਮ ਸਮਰੀਤੀ ਧੀਰ, ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ-ਵ-ਵਧੀਕ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸ਼੍ਰੀ ਅਮਨਦੀਪ ਸਿੰਘ ਮਾਨਯੋਗ ਸੱਕਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਵੀ ਇਸ ਉਦਘਾਟਨ ਵਿੱਚ ਵੀਡੀਓ ਕਾਨਫੈਂਰਸ ਰਾਹੀਂ ਮੌਜੂਦ ਰਹੇ।
ਇਸ ਮੋਕੇ ਸ਼੍ਰੀ ਅਮਨਦੀਪ ਸਿੰਘ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਨੇ ਦੱਸਿਆ ਕਿ ਲੀਗਗ ਏਡ ਡੀਫੈਂਸ ਕੋਂਉਸਲ ਸਿਸਟਮ ਫਾਜਿਲਕਾ ਵਿਖੇ ਸ਼੍ਰੀ ਬਲਤੇਜ਼ ਸਿੰਘ ਬਰਾੜ-ਚੀਫ ਲੀਗਲ ਏਡ ਕੋਂਉਸਲ, ਸ਼੍ਰੀ ਸੁਖਦੀਪ ਸਿੰਘ ਗੁੰਬਰ-ਡਿਪਟੀ ਚੀਫ ਲੀਗਲ ਏਡ ਡੀਫੈਂਸ ਕੌਸਲ ਅਤੇ ਸ਼੍ਰੀ ਪਰਵਿੰਦਰ ਸਿੰਘ, ਮੈਡਮ ਰਾਜਵਿੰਦਰ ਕੌਰ ਸਹਾਇਕ ਲੀਗਲ ਏਡ ਡੀਫੈਂਸ ਕੌਸਲ ਨਿਯੁਕਤ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆਂ ਕਿ ਲੀਗਲ ਏਡ ਡੀਫੈਂਸ ਕੌਸਲ ਸਿਸਟਮ ਰਾਹੀਂ ਫੋਜਦਾਰੀ ਕੇਸਾਂ ਵਿੱਚ ਕਾਰਵਾਈ ਕਰਨ ਲਈ ਜੇਲ੍ਹਾਂ ਵਿੱਚ ਬੰਦ ਹਵਾਲਤੀ, ਅਨੁਸੂਚਿਤ ਜਾਤੀ ਦੇ ਲੋਕ, ਔਰਤਾਂ, ਅਤੇ ਜਿਨ੍ਹਾਂ ਲੋਕਾਂ ਦੀ ਆਮਦਨ ਸਾਲਾਨਾ 3 ਲੱਖ ਤੋਂ ਘੱਟ ਹੈ ਉਨ੍ਹਾਂ ਨੂੰ ਮੁਲਜ਼ਮ ਨੂੰ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਵਧੇਰੀ ਜਾਣਕਾਰੀ ਪ੍ਰਾਪਤ ਕਰਨ ਲਈ ਜੁਡੀਸ਼ੀਅਲ ਕੋਰਟ ਕੰਪੈਕਲਸ ਵਿਖੇ ਬਣੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਵਿੱਚ ਸੰਪਰਕ ਕਰ ਸਕਦੇ ਹੋ ਜਾਂ ਦਫਤਰ ਦਾ ਨੰਬਰ 01638-261500 ਜਾਂ ਟੋਲ ਫ੍ਰਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024