ਕੁਸ਼ਟ ਰੋਗ ਪੂਰਨ ਰੂਪ ਵਿੱਚ ਇਲਾਜ ਯੋਗ ਹੈ- ਡਾ. ਨਵੀਨ ਸੇਠੀ
- kakkar.news
- January 31, 2023
- Punjab
ਕੁਸ਼ਟ ਰੋਗ ਪੂਰਨ ਰੂਪ ਵਿੱਚ ਇਲਾਜ ਯੋਗ ਹੈ- ਡਾ. ਨਵੀਨ ਸੇਠੀ
ਫਿਰੋਜ਼ਪੁਰ 31 ਜਨਵਰੀ 2023 (ਸੁਭਾਸ਼ ਕੱਕੜ)
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਰਾਜਿੰਦਰਪਾਲ ਦੀ ਅਗਵਾਈ ਹੇਠ ਵੱਖ-ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਨਿਰੰਤਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ) ਫਿਰੋਜ਼ਪੁਰ ਵਿਖੇ ਸਿਹਤ ਵਿਭਾਗ ਵੱਲੋਂ ਖੂਨਦਾਨ ਅਤੇ ਕੋਹੜ ਰੋਗ ਸਬੰਧੀ ਜਾਗਰੂਕਤਾ ਸਭਾ ਆਯੋਜਿਤ ਕੀਤੀ ਗਈ।
ਇਸ ਮੌਕੇ ਡਾ. ਨਵੀਨ ਸੇਠੀ ਨੇ ਦੱਸਿਆ ਕਿ ਕੁਸ਼ਟ ਰੋਗ ਤੋਂ ਪ੍ਰਭਾਵਿਤ ਹਿੱਸੇ ‘ਤੇ ਮਰੀਜ਼ ਨੂੰ ਗਰਮ ਜਾਂ ਠੰਡੀ ਚੀਜ਼ ਅਤੇ ਕਿਸੇ ਵੀ ਤਰਾਂ ਸੱਟ ਲੱਗਣ ਦਾ ਪਤਾ ਨਹੀਂ ਲੱਗਦਾ। ਜਿਸ ਕਾਰਨ ਸਰੀਰ ਦੀ ਕਰੂਪਤਾ ਜਾਂ ਅਗਹੀਣਤਾ ਹੋ ਜਾਂਦੀ ਹੈ ਅਤੇ ਨਸਾਂ ਦੀ ਖਰਾਬੀ ਕਾਰਨ ਮਾਸਪੇਸ਼ੀਆਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਉਨਾਂ ਦੱਸਿਆ ਕਿ ਕੁਸ਼ਟ ਰੋਗ ਦਾ ਇਲਾਜ ਸਿਹਤ ਹਸਪਤਾਲ ਵਿੱਚ ਸਿਹਤ ਵਿਭਾਗ ਵਲੋਂ ਮੁਫ਼ਤ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਡਾ. ਦਿਸ਼ਵਿਨ ਬਾਜਵਾ ਨੇ ਕਿਹਾ ਕਿ ਖੂਨ ਦੇ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ। ਇਸ ਲਈ ਸਮੇਂ ਤੇ ਜੇਕਰ ਖੂਨ ਉਪਲਬਧ ਹੋ ਜਾਵੇ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਸਕਿੰਟ ਕਿਸੇ ਨਾ ਕਿਸੇ ਨੂੰ, ਕਿਸੇ ਵੀ ਥਾਂ ‘ਤੇ ਖੂਨ ਦੀ ਜ਼ਰੂਰਤ ਪੈ ਸਕਦੀ ਹੈ। ਗਰਭ ਅਵਸਥਾ ਅਤੇ ਬੱਚੇ ਨੂੰ ਜਨਮ ਦੇਣ ਸਮੇਂ ਸਭ ਤੋਂ ਜਿਆਦਾ ਖੂਨ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਬੱਚੇ ਜਿਨ੍ਹਾਂ ਨੂੰ ਮਲੇਰੀਆ ਅਤੇ ਕੁਪੋਸ਼ਣ ਕਾਰਨ ਖੂਨ ਦੀ ਕਮੀ ਹੋ ਜਾਵੇ, ਦੁਰਘਟਨਾਵਾਂ ਜਿਨ੍ਹਾਂ ਵਿੱਚ ਕਿਸੇ ਵਿਅਕਤੀ ਦਾ ਬਹੁਤ ਖ਼ੂਨ ਵਹਿ ਜਾਂਦਾ ਹੈ ਅਤੇ ਆਪ੍ਰੇਸ਼ਨ ਦੇ ਦੌਰਾਨ ਵੀ ਮਰੀਜ਼ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾ ਕਿਹਾ ਕਿ ਜੇਕਰ ਬਲੱਡ ਬੈਂਕ ਜਾਂ ਹਸਪਤਾਲ ਵਿੱਚ ਉਸ ਸਮੇਂ ਖੂਨ ਉਪਲਬਧ ਹੁੰਦਾ ਹੈ ਤਾਂ ਸਮੇਂ ਸਿਰ ਵਿਅਕਤੀ ਦੇ ਇਲਾਜ ਵਿੱਚ ਸਹਾਇਤਾ ਮਿਲਦੀ ਹੈ। ਇਸ ਲਈ ਵਿਸ਼ਵ ਭਰ ਵਿੱਚ ਹਸਪਤਾਲ ਅਤੇ ਬਲੱਡ ਬੈਂਕ ਪਹਿਲਾਂ ਹੀ ਹਰ ਗਰੁੱਪ ਦੇ ਖੂਨ ਨੂੰ ਉਪਲੱਬਧ ਕਰਵਾਉਣਾ ਸੁਨਿਸ਼ਚਿਤ ਕਰਦੇ ਹਨ ਤਾਂ ਜੋ ਮੁਸ਼ਕਿਲ ਸਮੇਂ ਹਰ ਲੋੜਵੰਦ ਦੀ ਮੱਦਦ ਕੀਤੀ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਬੀ.ਸੀ.ਸੀ. ਕੋਆਡੀਨੇਟਰ ਰਜਨੀਕ ਕੌਰ, ਸੰਸਥਾ ਦੇ ਇੰਚਾਰਜ ਪ੍ਰਵੀਨ ਕਾਂਤਾ, ਸੀਮਾਂ ਰਾਣੀ, ਅਮਨਦੀਪ ਕੌਰ ਅਤੇ ਰੇਖਾ ਰਾਣੀ ਆਦਿ ਹਾਜ਼ਰ ਸਨ।

- September 28, 2026
अंतर-रेलवे क्रॉस कंट्री चैंपियनशिप में सुश्री नीता ने हासिल किया तीसरा स्थान
- September 28, 2026
ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਟਰੇਡਰਜ਼ ਕਮਿਸ਼ਨ ਵਚਨਬੱਧ: ਅਨਿਲ ਠਾਕੁਰ
- September 28, 2026