-ਫੋਜਾਂ ਸਿੰਘ ਸਰਾਰੀ ਦੇ ਹੱਕ ਚ੍ਹ ਨਿੱਤਰੇ ਹਲਕਾ ਗੁਰੂਹਰਸਹਾਏ ਦੇ ਵੱਖ ਵੱਖ ਆਹੁਦੇਦਾਰ ਅਤੇ ਵਰਕਰ ਹਾਈਕਮਾਂਡ ਨੂੰ ਕੀਤੀ ਕੁਰਸੀ ਵਾਪਿਸ ਦੇਣ ਦੀ ਅਪੀਲ
- 108 Views
- kakkar.news
- February 17, 2023
- Politics Punjab
-ਫੋਜਾਂ ਸਿੰਘ ਸਰਾਰੀ ਦੇ ਹੱਕ ਚ੍ਹ ਨਿੱਤਰੇ ਹਲਕਾ ਗੁਰੂਹਰਸਹਾਏ ਦੇ ਵੱਖ ਵੱਖ ਆਹੁਦੇਦਾਰ ਅਤੇ ਵਰਕਰ ਹਾਈਕਮਾਂਡ ਨੂੰ ਕੀਤੀ ਕੁਰਸੀ ਵਾਪਿਸ ਦੇਣ ਦੀ ਅਪੀਲ
-ਵਾਇਰਲ ਹੋਈ ਆਡੀਓ ਨੂੰ ਦੱਸਿਆ ਝੂਠਾ
-ਵਰਕਰਾਂ ਨੇ ਹਲਕੇ ਦਾ ਹੋ ਰਿਹਾ ਬਹੁਤ ਵੱਡਾ ਨੁਕਸਾਨ
-ਪ੍ਰੈਸ ਕਲੱਬ ਫਿਰੋਜ਼ਪੁਰ ਦੇ ਵਿੱਚ ਕਿਤੀ ਪ੍ਰੈਸ ਕਾਨਫਰਸ
ਫਿਰੋਜ਼ਪੁਰ 17 ਫਰਵਰੀ 2023 ਸੁਭਾਸ਼ ਕੱਕੜ
ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਫੋਜਾਂ ਸਿੰਘ ਸਰਾਰੀ ਜੋ ਪਿਛਲੇ ਦਿਨੀਂ ਇੱਕ ਆਡੀਓ ਮਾਮਲੇ ਵਿੱਚ ਘਿਰੇ ਸਨ। ਜਿਸ ਤੋਂ ਬਾਅਦ ਉਨ੍ਹਾਂ ਖੁਦ ਆਪਣੇ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ ਸੀ। ਪਰ ਹੁਣ ਫੋਜਾਂ ਸਿੰਘ ਸਰਾਰੀ ਦੇ ਹੱਕ ਵਿੱਚ ਹਲਕੇ ਦੇ ਲੋਕ ਨਿੱਤਰਨੇ ਸ਼ੁਰੂ ਹੋ ਚੁੱਕੇ ਹਨ ਅਤੇ ਹਾਈਕਮਾਂਡ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਫੋਜਾਂ ਸਿੰਘ ਸਰਾਰੀ ਨੂੰ ਉਨ੍ਹਾਂ ਦਾ ਆਹੁਦਾ ਵਾਪਿਸ ਦਿੱਤਾ ਜਾਵੇ।
ਅੱਜ ਫਿਰੋਜ਼ਪੁਰ ਦੇ ਪ੍ਰੈੱਸ ਕਲੱਬ ਵਿੱਚ ਹਲਕਾ ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਵੱਖ ਵੱਖ ਆਹੁਦੇਦਾਰਾ ਅਤੇ ਵਰਕਰਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਫੋਜਾਂ ਸਿੰਘ ਸਰਾਰੀ ਦੇ ਹੱਕ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਫੋਜਾਂ ਸਿੰਘ ਸਰਾਰੀ ਦੇ ਅਸਤੀਫੇ ਨਾਲ ਉਨ੍ਹਾਂ ਦੇ ਹਲਕੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਲੋਕਾਂ ਨੇ ਬੜੀਆਂ ਉਮੀਦਾਂ ਨਾਲ ਫੋਜਾਂ ਸਿੰਘ ਸਰਾਰੀ ਨੂੰ ਇਸ ਆਹੁਦੇ ਤੇ ਲਿਆਂਦਾ ਸੀ। ਪਰ ਵਿਰੋਧੀਆਂ ਨੇ ਝੂਠੇ ਇਲਜਾਮ ਵਿੱਚ ਉਨ੍ਹਾਂ ਨੂੰ ਫਸਾ ਦਿੱਤਾ ਜਦ ਕਿ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਜੋ ਆਡੀਓ ਵਾਇਰਲ ਹੋਈ ਸੀ। ਉਹ ਸਿਰਫ ਵਿਰੋਧੀਆਂ ਨੇ ਸਰਾਰੀ ਨੂੰ ਫਸਾਉਣ ਲਈ ਡੱਬ ਕਰਕੇ ਵਾਇਰਲ ਕੀਤੀ ਸੀ। ਉਨ੍ਹਾਂ ਕਿਹਾ ਹਲਕੇ ਦੇ ਸਾਰੇ ਲੋਕ ਫੋਜਾਂ ਸਿੰਘ ਸਰਾਰੀ ਦੇ ਨਾਲ ਖੜੇ ਨੇ ਇਸ ਲਈ ਪਾਰਟੀ ਹਾਈਕਮਾਂਡ ਨੂੰ ਉਹ ਅਪੀਲ ਕਰਦੇ ਹਨ ਕਿ ਫੋਜਾਂ ਸਿੰਘ ਸਰਾਰੀ ਨੂੰ ਉਨ੍ਹਾਂ ਦਾ ਆਹੁਦਾ ਵਾਪਿਸ ਦਿੱਤਾ ਜਾਵੇ।ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਹਰਜਿੰਦਰ ਸਿੰਘ ਘਾਂਗਾ ਰਾਮਪਾਲ ਅਜਾਦ, ਸੁਖਜਿੰਦਰ ਬਰਾੜ,ਗੁਰਪ੍ਰੀਤ ਸਿੰਘ ਰੱਤੇਵਾਲਾ,ਕਾਕਾ ਪ੍ਰਧਾਨ,ਸੰਦੀਪ ਮਾਲਵਾ,ਕਰਨ ਕੰਬੋਜ,ਬਰਿੰਦਰ ਕੁਮਾਰ,ਸੁਰਿੰਦਰ ਮੋਹਨ ਪੱਪਾ, ਗੁਰਪ੍ਰੀਤ ਸਿੰਘ ਸਰਾਂ, ਜਗਸੀਰ ਸਿੰਘ ਸੰਧੂ,ਸਤਨਾਮ ਕਚੁਰਾ,ਗੁਰਮੀਤ ਸਿੰਘ,ਦਲਬੀਰ ਸਿੰਘ, ਅੰਗਰੇਜ ਕੁਮਾਰ,ਸਤਨਾਮ ਸਿੰਘ ਸੱਤੀ,ਵਕੀਲ ਸਿੰਘ ਚੀਮਾ,ਬੱਬੂ ਕੌੜਾ, ਬਲਦੇਵ ਸਿੰਘ,ਹਰਮੇਘ ਸਿੰਘ, ਜਸਕਰਨ ਸਿੰਘ,ਸਰਪੰਚ ਕੁਲਦੀਪ ਸਿੰਘ ਜਤਾਲਾ, ਬਲਜਿੰਦਰ ਸਿੰਘ ਗਿੱਲ,ਰਾਮਪਾਲ,ਬਲਜਿੰਦਰ ਵਧਾਵਨ ਆਦਿ ਆਗੂ ਹਾਜਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024